ਨਕੋਦਰ (ਪਾਲੀ)-ਨਕੋਦਰ ਸ਼ਹਿਰ ਦੇ ਇਕ ਸ਼ਮਸ਼ਾਨਘਾਟ ਵਿਚੋਂ ਅਸਥੀਆਂ ਚੋਰੀ ਹੋਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਮ੍ਰਿਤਕ ਦੇ ਪਰਿਵਾਰ ਵਿਚ ਡੂੰਘਾ ਦੁੱਖ਼ ਅਤੇ ਰੋਸ ਪਾਇਆ ਜਾ ਰਿਹਾ ਹੈ। ਪੀੜਤ ਪਰਿਵਾਰ ਵੱਲੋਂ ਇਸ ਸਬੰਧੀ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕੈਲਾਸ਼ ਨਾਬ ਸ਼ਰਮਾ ਵਾਸੀ ਮੁਹੱਲਾ ਕਰਤਾਰ ਨਗਰ ਨੇ ਦੱਸਿਆ ਬੀਤੇ ਦਿਨੀਂ ਉਨ੍ਹਾਂ ਦੇ ਮਾਤਾ ਕਾਂਤਾ ਰਾਣੀ ਸ਼ਰਮਾ ਦੀ ਅਚਨਚੇਤ ਮੌਤ ਹੋ ਗਈ ਸੀ। ਉਨ੍ਹਾਂ ਦਾ ਸਸਕਾਰ 29 ਮਈ ਨੂੰ ਸ਼ਮਸ਼ਾਨਘਾਟ ਨੇੜੇ ਖੱਦਰ ਭੰਡਾਰ ਵਿਖੇ ਕੀਤਾ ਸੀ।
ਇਹ ਵੀ ਪੜ੍ਹੋ: ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਭੰਡਾਰਿਆਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
ਚੌਥੇ ਦਿਨ ਅਸਥੀਆਂ ਚੁੱਗਣ ਉਪਰੰਤ ਉੱਥੇ ਹੀ ਬਣੇ ਅਸਥ ਸੰਭਾਲ ਘਰ ’ਚ ਜਮ੍ਹਾ ਕਰਵਾ ਦਿੱਤੀਆਂ ਸਨ ਅਤੇ ਉਨ੍ਹਾਂ ਨਾਲ ਰਾਖ ਦਾ ਬੋਰਾ ਵੀ ਸੀ। ਉਸ ਬੈਲੀ 'ਤੇ ਬੋਰੇ ਉੱਤੇ ਨਿਸ਼ਾਨੀ ਵਜੋਂ ਮਾਤਾ ਜੀ ਦਾ ਨਾਂ ਲਿਖ ਦਿੱਤਾ ਗਿਆ ਸੀ। ਜਦੋਂ ਬੀਤੇ ਦਿਨ ਉਹ ਉਕਤ ਸ਼ਮਸ਼ਾਨਘਾਟ ਪਹੁੰਚੇ ਤਾਂ ਉਥੋਂ ਮਾਤਾ ਦੀਆਂ ਅਸਥੀਆਂ ਅਤੇ ਰਾਖ ਦਾ ਬੋਰਾ ਗਾਇਬ ਸੀ। ਜਦ ਅਸੀਂ ਉੱਥੇ ਸਾਂਭ-ਸੰਭਾਲ ਕਰ ਰਹੀ ਸਮਸ਼ਾਨ ਭੂਮੀ ਸੁਧਾਰ ਸਭਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਬੜਾ ਗੈਰ ਜ਼ਿੰਮੇਦਰਾਨਾ ਵਤੀਰਾ ਵਿਖਾਇਆ ਜਦਕਿ ਸਭਾ ਦੀ ਜ਼ਿੰਮੇਦਾਰੀ ਸਭ ਤੋਂ ਜ਼ਿਆਦਾ ਬਣਦੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਹਮਲੇ ਦੇ ਗੰਭੀਰ ਦੋਸ਼
ਕੈਲਾਸ਼ ਨਾਬ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਆਪਣੀ ਮਾਤਾ ਦੀਆਂ ਅਸਥੀਆਂ ਸ਼ਮਸ਼ਾਨਘਾਟ ’ਚ ਸੁਰੱਖਿਅਤ ਰੱਖੀਆਂ ਹੋਈਆਂ ਸਨ, ਜਿਨ੍ਹਾਂ ਨੂੰ ਬਾਅਦ ’ਚ ਧਾਰਮਿਕ ਰਸਮਾਂ ਅਨੁਸਾਰ ਵਿਸਰਜਿਤ ਕੀਤਾ ਜਾਣਾ ਸੀ। ਜਦੋਂ ਪਰਿਵਾਰਕ ਮੈਂਬਰ ਅਸਥੀਆਂ ਲੈਣ ਲਈ ਸ਼ਮਸ਼ਾਨਘਾਟ ਪਹੁੰਚੇ ਤਾਂ ਉਥੋਂ ਗਾਇਬ ਸਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਹ ਸਿਰਫ਼ ਚੋਰੀ ਦਾ ਹੀ ਨਹੀਂ ਸਗੋਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਧਮਾਕਾ! ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੁਧਿਆਣਾ ਦੀਆਂ 9 ਕੁੜੀਆਂ 'ਗਾਇਬ'! ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
NEXT STORY