ਜਲੰਧਰ (ਗੁਲਸ਼ਨ)- ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਦਰਅਸਲ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਵਿਚ ਹੁਣ 6 ਅਤੇ 7 ਜੂਨ ਨੂੰ ਸਪੈਸ਼ਲ ਭੰਡਾਰਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡੇਰੇ ਦੇ ਜ਼ੋਨਲ ਸਕੱਤਰ ਸੁਨੀਲ ਤਲਵਾੜ ਵੱਲੋਂ ਕੁਝ ਦਿਨ ਪਹਿਲਾਂ ਹੀ ਇਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਹਮਲੇ ਦੇ ਗੰਭੀਰ ਦੋਸ਼
ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ 7 ਜੂਨ (ਐਤਵਾਰ) ਨੂੰ ਸਵੇਰੇ 8:30 ਵਜੇ ਸਤਿਸੰਗ ਕਰਨਗੇ। ਇਸ ਦੇ ਇਕ ਦਿਨ ਪਹਿਲਾਂ 6 ਜੂਨ ਸ਼ਨੀਵਾਰ) ਨੂੰ ਬਾਬਾ ਗੁਰਿੰਦਰ ਸਿੰਘ ਜੀ ਸਵੇਰੇ ਸਤਿਸੰਗ ਤੋਂ ਬਾਅਦ ਕਾਰ ਦਰਸ਼ਨ ਦੇਣਗੇ ਅਤੇ ਉਨ੍ਹਾਂ ਦਿਨਾਂ ਵਿੱਚ ਸ਼ਾਮ 4 ਵਜੇ ਸਤਿਸੰਗ ਪੰਡਾਲ ਵਿੱਚ ਇਕ ਪ੍ਰਸ਼ਨ-ਉੱਤਰ ਸੈਸ਼ਨ ਵੀ ਹੋਵੇਗਾ। ਇਨ੍ਹਾਂ ਸਪੈਸ਼ਲ ਭੰਡਾਰਿਆਂ ਦੇ ਆਯੋਜਨ ਨੂੰ ਲੈ ਕੇ ਡੇਰੇ ਦੇ ਸੇਵਾਦਾਰਾਂ ਅਤੇ ਸੰਗਤ ਵਿਚ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਗਰਮੀਆਂ ਦੀ ਗਰਮੀ ਦੇ ਬਾਵਜੂਦ ਸੰਗਤ ਆਪਣੇ ਗੁਰੂ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਦੇ ਪ੍ਰਵਚਨ ਸੁਣਨ ਲਈ ਬੇਹੱਦ ਉਤਸ਼ਾਹਤ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਧਮਾਕਾ! ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਮੀਂਹ-ਹਨੇਰੀ ਬਾਰੇ ਨਵੀਂ ਅਪਡੇਟ! ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ
NEXT STORY