ਜਲਾਲਾਬਾਦ (ਸੇਤੀਆ, ਸੁਮਿਤ) : ਸ਼ਹਿਰ ਦੇ ਫਾਜ਼ਿਲਕਾ ਰੋਡ ਸਥਿਤ ਇਕ ਢਾਬੇ 'ਤੇ ਬੀਤੀ ਰਾਤ ਸਦਰ ਥਾਣਾ ਜਲਾਲਾਬਾਦ 'ਚ ਤਾਇਨਾਤ ਇਕ ਏ.ਐੱਸ.ਆਈ. ਵਲੋਂ ਵੇਟਰ 'ਤੇ ਢਾਬਾ ਮਾਲਕ ਨੂੰ ਕਥਿਤ ਤੌਰ 'ਤੇ ਨਸ਼ੇ ਦੀ ਹਾਲਤ 'ਚ ਥੱਪੜਾ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਦਿੰਦੇ ਹੋਏ ਕੈਪਟੀ ਢਾਬਾ ਦੇ ਸੰਚਾਲਕ ਲੱਕੀ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਢਾਬਾ ਬੰਦ ਹੋ ਚੁੱਕਾ ਸੀ ਅਤੇ ਅਸੀਂ ਆਪਣੇ ਲਈ ਰੋਟੀ ਬਣਾ ਰਹੇ ਸੀ। ਇਸ ਦੌਰਾਨ ਕਰੀਬ 11.30 ਵਜੇ ਕੁੱਝ ਪੁਲਸ ਵਾਲੇ ਆਏ ਅਤੇ ਆਉਂਦਿਆਂ ਉਨ੍ਹਾਂ ਨੇ ਰੋਟੀ ਖਾਣ ਦੀ ਮੰਗ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਵਾਲਿਆਂ ਨੂੰ ਅੰਦਰ ਬਿਠਾ ਕੇ ਰੋਟੀ ਖਵਾਉਣੀ ਸ਼ੁਰੂ ਕਰ ਦਿੱਤੀ ਪਰ ਇਸ ਦੌਰਾਨ ਪਤਾ ਨਹੀਂ ਏ. ਐੱਸ. ਆਈ. ਨੂੰ ਕੀ ਹੋਇਆ ਜਦੋਂ ਉਨ੍ਹਾਂ ਦਾ ਵਰਕਰ ਅੰਦਰ ਰੋਟੀ ਦੇਣ ਲਈ ਜਾ ਰਿਹਾ ਸੀ ਤਾਂ ਗੇਟ 'ਚ ਹੀ ਖੜ੍ਹੇ ਹੋ ਕੇ ਏ. ਐੱਸ. ਆਈ. ਨੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਚਪੇੜਾਂ ਮਾਰਦੇ ਬਾਹਰ ਲੈ ਲਿਆਂਦਾ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ''ਤੇ ਲੀਕ ਹੋਈ ਕੁੱਟਮਾਰ ਦੀ ਇਹ ਵੀਡੀਓ, ਦੇਖ ਖੜ੍ਹੇ ਹੋ ਜਾਣਗੇ ਰੌਂਗਟੇ
ਇਸ ਘਟਨਾ ਤੋਂ ਬਾਅਦ ਜਦੋਂ ਉਸ ਨੇ ਸਬੰਧਤ ਏ. ਐੱਸ. ਆਈ. ਕੋਲੋਂ ਥੱਪੜ ਮਾਰਣ ਦਾ ਕਾਰਣ ਪੁੱਛਿਆ ਤਾਂ ਉਸ ਨੇ ਮੈਨੂੰ ਵੀ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਮਾਰਕੇ ਚਲੇ ਗਿਆ। ਜਦਕਿ ਉਸ ਏ. ਐੱਸ. ਆਈ. ਨੇ ਸ਼ਰਾਬ ਪੀਤੀ ਹੋਈ ਸੀ ਅਤੇ ਇਹ ਸਾਰੀ ਘਟਨਾ ਬਾਹਰ ਲੱਗੇ ਕੈਮਰੇ 'ਚ ਕੈਦ ਹੋ ਗਈ। ਜਿਸ ਤੋਂ ਬਾਅਦ ਮੈਂ 'ਜਗਬਾਣੀ' ਦੇ ਪੱਤਰਕਾਰ ਨੂੰ ਵੀਡੀਓ ਵਖਾਈਆਂ ਅਤੇ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਜ਼ਮੀਨ ਦਾ ਰੱਫੜ ਬਣਿਆ ਖ਼ੂਨੀ, ਦਿਨ-ਦਿਹਾੜੇ ਹੋਈ ਵਾਰਦਾਤ ਦੇਖ ਕੰਬੇ ਲੋਕ
ਇਸ ਸਬੰਧੀ ਜਦੋਂ ਥਾਣਾ ਸਦਰ ਦੇ ਮੁਖੀ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਏ. ਐੱਸ. ਆਈ. ਦਾ ਨਾਂ ਸਤਪਾਲ ਹੈ ਅਤੇ ਇਹ ਪੁਲਸ ਲਾਈਨ ਫਾਜ਼ਿਲਕਾ ਤੋਂ ਬਦਲ ਕੇ ਥਾਣਾ ਸਦਰ ਲੱਗਿਆ ਹੈ। ਇਸ ਤੋਂ ਇਲਾਵਾ ਸਤਪਾਲ ਦੇ ਨਾਲ ਮੌਜੂਦ ਤਿੰਨ ਹੋਰ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਉਨ੍ਹਾਂ ਨਾਲ ਨਹੀਂ ਕੀਤੀ ਤੇ ਦੂਜੇ ਮੁਲਾਜ਼ਮਾਂ ਨੇ ਵੀ ਉਕਤ ਏ. ਐੱਸ. ਆਈ. ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ। ਇਸ ਸਬੰਧੀ ਜਦੋਂ 'ਜਗਬਾਣੀ' ਵਲੋਂ ਜ਼ਿਲਾ ਫਾਜ਼ਿਲਕਾ ਪੁਲਸ ਮੁਖੀ ਹਰਜੀਤ ਸਿੰਘ ਦੇ ਧਿਆਨ 'ਚ ਇਹ ਮਾਮਲਾ ਲਿਆਂਦਾ ਤਾਂ ਕੁੱਝ ਦੇਰ ਬਾਅਦ ਐੱਸ. ਐੱਸ. ਪੀ. ਹਰਜੀਤ ਸਿੰਘ ਦਾ ਇਕ ਮੈਸੇਜ ਪ੍ਰਤੀਨਿਧੀ ਦੇ ਵਟਸਅਪ 'ਤੇ ਆਇਆ ਕਿ ਸਤਪਾਲ ਏ. ਐੱਸ. ਆਈ. ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਦੋਸਤਾਂ ਨਾਲ ਜਾ ਰਹੇ ਨੌਜਵਾਨ ਨੇ ਨਹਿਰ ''ਚ ਮਾਰੀ ਛਾਲ, ਰੋ-ਰੋ ਹਾਲੋ-ਬੇਹਾਲ ਹੋਇਆ ਪਰਿਵਾਰ
ਲੁਧਿਆਣਾ ਸਬਜ਼ੀ ਮੰਡੀ 'ਚ ਕੋਰੋਨਾ ਨੂੰ ਲੈ ਕੇ ਪੁਲਸ ਹੋਈ ਸਖਤ, ਅਪਣਾਏ ਤਿੱਖੇ ਤੇਵਰ
NEXT STORY