ਮੋਰਿੰਡਾ,(ਸੱਜਣ ਸੈਣੀ): ਇਲਾਕੇ ਦੇ ਏ. ਐਸ. ਆਈ. ਵਲੋਂ ਅੱਜ ਆਪਣੇ ਆਪ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੋਰਿੰਡਾ ਥਾਣੇ 'ਚ ਤਾਇਨਾਤ ਏ. ਐਸ. ਆਈ. ਗੁਰਮੀਤ ਸਿੰਘ ਵਲੋਂ ਖੁਦ ਨੂੰ ਗੋਲੀ ਮਾਰੀ ਗਈ। ਗੋਲੀ ਲੱਗਣ ਕਾਰਨ ਏ. ਐਸ. ਆਈ. ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ। ਹਾਲਾਂਕਿ ਏ. ਐਸ. ਆਈ. ਵਲੋਂ ਖੁਦ ਨੂੰ ਗੋਲੀ ਮਾਰਨ ਦੇ ਕਾਰਨਾਂ ਬਾਰੇ ਅਜੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਬਾਰੇ ਅਜੇ ਹੋਰ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ।
ਪ੍ਰਦੂਸ਼ਣ ਰੋਕਣ 'ਚ ਅਸਫਲ ਰਹਿਣ ਵਾਲੇ ਅਧਿਕਾਰੀਆਂ ਖਿਲਾਫ ਹੋਵੇਗੀ ਅਪਰਾਧਿਕ ਕਾਰਵਾਈ
NEXT STORY