ਲੁਧਿਆਣਾ (ਰਾਜ) : ਹੰਬੜਾਂ ਰੋਡ 'ਤੇ ਪੀ. ਸੀ. ਆਰ. ਨੂੰ ਬਿਨਾ ਮਾਸਕ ਪਹਿਨੇ ਨੌਜਵਾਨ ਨੂੰ ਰੋਕਣਾ ਮਹਿੰਗਾ ਪੈ ਗਿਆ। ਜਦੋਂ ਪੀ. ਸੀ. ਆਰ. ਦਾ ਏ. ਐੱਸ. ਆਈ. ਨੌਜਵਾਨ ਦਾ ਚਲਾਨ ਕਰਨ ਲੱਗਾ ਤਾਂ ਨੌਜਵਾਨ ਨੇ ਵੀ ਮੋਬਾਇਲ 'ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਕਿ ਉਸ ਦੇ ਸਾਥੀ ਏ. ਐੱਸ. ਆਈ. ਨੇ ਮਾਸਕ ਨਹੀਂ ਪਹਿਨਿਆ ਹੋਇਆ।
ਇਹ ਵੀ ਪੜ੍ਹੋ : ਪੰਜਾਬ 'ਚ ਸਫਰ ਕਰਨ ਵਾਲੇ ਮੁਸਾਫਰਾਂ ਲਈ ਵੱਡੀ ਰਾਹਤ, ਪੂਰਾ ਹਫਤਾ ਚੱਲਣਗੀਆਂ ਬੱਸਾਂ
ਨੌਜਵਾਨ ਨੇ ਕਿਹਾ ਕਿ ਉਸ ਦੀ ਗਲਤੀ ਹੈ, ਉਸ ਦਾ ਚਾਲਾਨ ਕਰਨ ਪਰ ਉਹ ਉਸ ਦੇ ਨਾਲ-ਨਾਲ ਆਪਣੇ ਸਾਥੀ ਏ. ਐੱਸ. ਆਈ. ਦਾ ਚਲਾਨ ਵੀ ਕਰਨ, ਜਿਸ ਨੇ ਮਾਸਕ ਨਹੀਂ ਪਹਿਨਿਆ ਹੋਇਆ ਕਿਉਂਕਿ ਕਾਨੂੰਨ ਸਾਰਿਆਂ ਲਈ ਇਕ ਹੈ। ਨੌਜਵਾਨ ਵੱਲੋਂ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਨਾਲ ਹੀ ਏ. ਐੱਸ. ਆਈ. ਨੂੰ ਆਪਣੇ ਸਾਥੀ ਏ. ਐੱਸ.ਆਈ. ਦਾ ਬਿਨਾ ਮਾਸਕ ਦਾ ਚਾਲਾਨ ਕੱਟਣਾ ਹੀ ਪਿਆ।
ਇਹ ਵੀ ਪੜ੍ਹੋ : ਕੋਰੋਨਾ ਸੰਕਟ : ਚੰਡੀਗੜ੍ਹ ਦੇ ਲੋਕਾਂ ਲਈ ਅਹਿਮ ਖਬਰ, ਮੁੜ ਲਾਗੂ ਹੋਵੇਗਾ 'ਲਾਕਡਾਊਨ'
ਹਾਲਾਂਕਿ ਨੌਜਵਾਨ ਦਾ ਵੀ ਚਲਾਨ ਕੱਟਿਆ ਸੀ। ਫਿਰ ਪੁਲਸ ਕਮਿਸ਼ਨਰ ਨੇ ਪੀ. ਸੀ. ਆਰ. ਦੇ ਏ. ਐੱਸ. ਆਈ. ਦੇ ਕੱਟੇ ਚਲਾਨ ਨੂੰ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ ਅਤੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਇਕ ਹੈ।
ASI ਬੋਲਿਆ, ਤੂੰ ਕਿਸੇ ਦਾ ਠੇਕਾ ਲਿਆ...
ਨੌਜਵਾਨ ਵੱਲੋਂ ਵੀਡੀਓ 'ਚ ਕਿਹਾ ਜਾ ਰਿਹਾ ਹੈ ਕਿ ਸਾਰਿਆਂ ਨੂੰ ਬਰਾਬਰ ਰੱਖਣਾ ਚਾਹੀਦਾ ਹੈ। ਮੁਲਾਜ਼ਮ ਦਾ ਵੀ ਚਲਾਨ ਨਾਲ ਹੀ ਕਰੋ, ਜੋ ਨਾਲ ਦੀ ਸੀਟ 'ਤੇ ਬੈਠਾ ਹੈ। ਇਸ 'ਤੇ ਗੁੱਸੇ 'ਚ ਆਏ ਏ. ਐਸ. ਆਈ. ਨੇ ਕਿਹਾ ਕਿ ਤੂੰ ਕਿਸੇ ਦਾ ਠੇਕਾ ਲਿਆ...। ਨੌਜਵਾਨ ਨੇ ਚਲਾਨ ਭੁਗਤਣ ਦੀ ਗੱਲ ਕਬੂਲ ਕੀਤੀ ਪਰ ਪਹਿਲਾਂ ਮੁਲਾਜ਼ਮ ਦਾ ਚਲਾਨ ਕੱਟਣ ਨੂੰ ਕਿਹਾ, ਨਾਲ ਹੀ ਏ. ਐਸ. ਆਈ. ਪਹਿਲਾਂ ਚਲਾਨ 'ਤੇ ਸਾਈਨ ਕਰਨ ਦੀ ਗੱਲ ਕਹਿ ਕੇ ਟਾਲ-ਮਟੋਲ ਕਰਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਨਹੀਂ ਰੁਕੇਗੀ 'ਵੋਟਾਂ' ਬਣਾਉਣ, ਕਟਾਉਣ ਜਾਂ ਸੋਧ ਕਰਨ ਦੀ ਪ੍ਰਕਿਰਿਆ
ਜਲੰਧਰ 'ਚ 'ਕੋਰੋਨਾ' ਨੇ ਲਈ ਦੋ ਹੋਰ ਮਰੀਜ਼ਾਂ ਦੀ ਜਾਨ, ਮੌਤਾਂ ਦਾ ਅੰਕੜਾ 25 ਤੱਕ ਪੁੱਜਾ
NEXT STORY