ਬਠਿੰਡਾ (ਸੁਖਵਿੰਦਰ) : ਆਪਣੀ ਪਤਨੀ ਨੂੰ ਵਾਪਸ ਲੈਣ ਲਈ ਮੈੱਸ ’ਚ ਤਾਇਨਾਤ ਏ. ਐੱਸ. ਆਈ. ਸੋਮਵਾਰ ਨੂੰ ਰੋਂਦੇ ਹੋਏ ਐੱਸ. ਐੱਸ. ਪੀ. ਦਫ਼ਤਰ ਵਿਖੇ ਆਪਣੀ ਸ਼ਿਕਾਇਤ ਲੈ ਕੇ ਪਹੁੰਚਿਆ। ਉਕਤ ਏ. ਐੱਸ. ਆਈ. ਨੇ ਇਕ ਹੋਰ ਪੁਲਸ ਅਧਿਕਾਰੀ ’ਤੇ ਆਪਣੀ ਪਤਨੀ ਨੂੰ ਜ਼ਬਰਦਸਤੀ ਆਪਣੇ ਕੋਲ ਰੱਖਣ ਦਾ ਦੋਸ਼ ਲਗਾਇਆ ਅਤੇ ਐੱਸ. ਐੱਸ. ਪੀ. ਤੋਂ ਉਕਤ ਮਾਮਲੇ ’ਚ ਇਨਸਾਫ਼ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਉਕਤ ਪੁਲਸ ਅਧਿਕਾਰੀ ਬਾਕਸਿੰਗ ਦਾ ਖਿਡਾਰੀ ਰਹਿ ਚੁੱਕਾ ਹੈ ਅਤੇ ਸੋਨ ਤਮਗਾ ਜੇਤੂ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵਿਦਿਆਰਥੀਆਂ ਲਈ ਵੱਡਾ ਐਲਾਨ, ਪਹਿਲੀ ਵਾਰ ਚੁੱਕਿਆ ਗਿਆ ਇਹ ਕਦਮ
ਐੱਸ. ਐੱਸ. ਪੀ. ਦਫ਼ਤਰ ਪੁੱਜੇ ਏ. ਐੱਸ. ਆਈ. ਰੂਪ ਸਿੰਘ ਨੇ ਦੱਸਿਆ ਕਿ ਇਕ ਪੁਲਸ ਮੁਲਾਜ਼ਮ ਨੇ ਉਸ ਦੀ ਪਤਨੀ ਨੂੰ ਜ਼ਬਰਦਸਤੀ ਆਪਣੇ ਕੋਲ ਰੱਖਿਆ ਹੋਇਆ ਹੈ। ਇਸ ਮਾਮਲੇ ’ਚ ਉਹ ਲੰਮੇ ਸਮੇਂ ਤੋਂ ਪੁਲਸ ਅਧਿਕਾਰੀਆਂ ਤੋਂ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ ਪਰ ਪੁਲਸ ਵਿਭਾਗ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ। ਉਹ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਲਾਉਣ ਲਈ ਮਜਬੂਰ ਹੈ ਪਰ ਅਜੇ ਤਕ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਰੋਂਦੇ ਹੋਏ ਉਸ ਨੇ ਮੰਗ ਕੀਤੀ ਕਿ ਉਸ ਦੀ ਪਤਨੀ ਨੂੰ ਉਕਤ ਪੁਲਸ ਅਧਿਕਾਰੀ ਦੇ ਚੁੰਗਲ ’ਚੋਂ ਛੁਡਵਾ ਕਿ ਉਸ ਦੇ ਹਵਾਲੇ ਕੀਤਾ ਜਾਵੇ। ਉਕਤ ਏ. ਐੱਸ. ਆਈ. ਆਪਣੇ ਸਮੇਂ ਵਿਚ ਇਕ ਚੰਗਾ ਮੁੱਕੇਬਾਜ਼ ਸੀ ਅਤੇ ਸੋਨ ਤਮਗਾ ਜੇਤੂ ਵੀ ਹੈ ਪਰ ਅੱਜ ਉਹ ਬੇਵੱਸ ਨਜ਼ਰ ਆ ਰਿਹਾ ਹੈ ਅਤੇ ਇਨਸਾਫ਼ ਲੈਣ ਲਈ ਦਫ਼ਤਰਾਂ ਦੇ ਚੱਕਰ ਲਗਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਸ਼ਰਮਨਾਕ ਘਟਨਾ, ਬਦਫੈਲੀ ਕਰਕੇ ਨੌਜਵਾਨ ਦੇ ਗੁਪਤ ਅੰਗ ’ਚ ਪਾ ਦਿੱਤੀ ਲੋਹੇ ਦੀ ਰਾਡ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗ੍ਰਿਫ਼ਤਾਰ ਕੀਤੇ ਦਿਵਿਆਂਗ ਮੁਲਜ਼ਮ ਨੇ ਚੱਕਰਾਂ 'ਚ ਪਾਈ ਪੁਲਸ, ਪੂਰੀ ਘਟਨਾ ਜਾਣ ਨਹੀਂ ਹੋਵੇਗਾ ਯਕੀਨ
NEXT STORY