ਫਗਵਾੜਾ (ਜਲੋਟਾ) : ਜੀ. ਐੱਨ. ਏ. ਯੂਨੀਵਰਸਿਟੀ ਦੇ ਸਕੂਲ ਆਫ਼ ਹਾਸਪੀਟੈਲਿਟੀ (ਐੱਸ. ਓ. ਐੱਚ.) ਨੇ ਵਰਜਿਨ ਮੋਜੀਟੋ ਦੇ ਵੱਧ ਤੋਂ ਵੱਧ ਫਲੇਵਰ ਬਣਾਉਣ ਲਈ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਦਾ ਸਫ਼ਲ ਯਤਨ ਕੀਤਾ ਹੈ। ਇਸ ਰਿਕਾਰਡ ਕੋਸ਼ਿਸ਼ ’ਚ ‘ਵਰਜਿਨ ਮੋਜੀਟੋ ਦੇ ਮੈਕਸੀਮਮ ਫਲੇਵਰਜ਼’ ਨੂੰ 30 ਵਿਦਿਆਰਥੀਆਂ ਅਤੇ ਸਕੂਲ ਆਫ ਹਾਸਪੀਟੈਲਿਟੀ ਦੇ ਫੈਕਲਟੀ ਮੈਂਬਰਾਂ ਦੇ ਸਮੂਹ ਨੇ 45 ਮਿੰਟਾਂ ’ਚ ਤਿਆਰ ਕੀਤਾ ਹੈ। ਇਸ ਰਿਕਾਰਡ ਈਵੈਂਟ ਚ ਵਰਜਿਨ ਮੋਜੀਟੋ ਦੇ ਵੱਖ-ਵੱਖ ਫਲੇਵਰ ਦੀਆਂ 2100 ਕਿਸਮਾਂ ਤਿਆਰ ਕੀਤੀਆਂ ਗਈਆਂ। ਇਸ ਰਿਕਾਰਡ ਨੂੰ ਸਥਾਪਤ ਕਰਨ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਰਿਕਾਰਡਾਂ ਦੇ ਰੂਪ ’ਚ ਇੱਕ ਮਾਪਦੰਡ ਅਤੇ ਮਿਆਰ ਸਥਾਪਤ ਕਰਨਾ, ਵਿਦਿਆਰਥੀ ਨੂੰ ਉਦਯੋਗ ਮਾਹਰਾਂ ਨਾਲ ਪ੍ਰੇਰਿਤ ਕਰਨਾ ਅਤੇ ਜੋੜਨਾ ਅਤੇ ਇੱਕ ਵਿਸ਼ਵ-ਵਿਆਪੀ ਪਹੁੰਚ ਦਾ ਵਿਕਾਸ ਕਰਨਾ ਸੀ।
ਇਸ ਮੌਕੇ ਦਿਆਨੰਦ ਆਯੁਰਵੈਦਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ ਸੰਜੀਵ ਸੂਦ ਏਸ਼ੀਆ ਬੁੱਕ ਆਫ ਰਿਕਾਰਡਜ਼ ਦੇ ਜੱਜ ਸਨ। ਏਸ਼ੀਆ ਬੁੱਕ ਆਫ ਰਿਕਾਰਡਜ਼ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ‘ਇੰਡੀਆ ਬੁੱਕ ਆਫ ਰਿਕਾਰਡਜ਼’, ‘ਵੀਅਤਨਾਮ ਬੁੱਕ ਆਫ ਰਿਕਾਰਡਜ਼’, ‘ਇੰਡੋ-ਚਾਈਨਾ ਬੁੱਕ ਆਫ ਰਿਕਾਰਡਜ਼’, ‘ਲਾਓਸ ਬੁੱਕ ਆਫ ਰਿਕਾਰਡਜ਼’ ਅਤੇ ‘ਨੇਪਾਲ ਬੁੱਕ ਆਫ ਰਿਕਾਰਡਜ਼’ ਸਮੇਤ ਸਾਰੇ ਪ੍ਰਮੁੱਖ ਰਾਸ਼ਟਰੀ ‘ਬੁੱਕ ਆਫ ਰਿਕਾਰਡਜ਼’ ਦੇ ਰਿਕਾਰਡ ਧਾਰਕ ‘ਏਸ਼ੀਆ ਬੁੱਕ ਆਫ ਰਿਕਾਰਡਜ਼’ ਧਾਰਕ ਦੀ ਤੁਲਨਾ ਕਰਨ, ਮੁਕਾਬਲਾ ਕਰਨ ਅਤੇ ਦਾਅਵਾ ਕਰਨ ਲਈ ਮਿਲਦੇ ਹਨ।
ਇਸ ਪ੍ਰੋਗਰਾਮ ਦਾ ਉਦਘਾਟਨ ਜੀ ਐੱਨ ਏ ਗਰੁੱਪ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ ਗੁਰਸਰਨ ਸਿੰਘ ਸਿਹਰਾ ਨੇ ਜੀ. ਐੱਨ. ਏ. ਗੇਅਰਜ਼ ਦੇ ਵਾਈਸ ਚਾਂਸਲਰ ਸਰਦਾਰ ਗੁਰਦੀਪ ਸਿੰਘ ਸਿਹਰਾ, ਪ੍ਰੋ-ਵਾਈਸ ਚਾਂਸਲਰ ਡਾ ਹੇਮੰਤ ਸ਼ਰਮਾ, ਡੀਨ ਅਕਾਦਮਿਕ ਡਾ ਮੋਨਿਕਾ ਹੰਸਪਾਲ, ਡੀਨ ਅਕਾਦਮਿਕ ਡਾ ਦੀਪਕ ਕੁਮਾਰ (ਡੀਨ ਐੱਸ.ਓ.ਐੱਚ.) ਅਤੇ ਯੂਨੀਵਰਸਿਟੀ ਦੇ ਹੋਰ ਪਤਵੰਤਿਆਂ ਅਤੇ ਸਟਾਫ ਦੀ ਭਰਵੀਂ ਹਾਜ਼ਰੀ ਵਿੱਚ ਕੀਤਾ। ਗੁਰਦੀਪ ਸਿੰਘ ਸਿਹਰਾ ਨੇ ਕਿਹਾ ਕਿ ਉਹ ਇੰਨੀ ਵੱਡੀ ਕਿਸਮ ਦੇ ਡ੍ਰਿੰਕ ਤਿਆਰ ਕਰਨ ਵਿਚ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਪ੍ਰਤਿਭਾ ਨੂੰ ਦੇਖ ਕੇ ਹੈਰਾਨ ਹਨ। ਉਨ੍ਹਾਂ ਨੇ ਇਸ ਰਿਕਾਰਡ ਤੋੜ ਤਜਰਬੇ ਲਈ ਸਮੁੱਚੇ ਸਕੂਲ ਆਫ਼ ਹਾਸਪੀਟੈਲਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ : ਵਿਜੀਲੈਂਸ ਵੱਲੋਂ ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਤੋਂ 3 ਘੰਟੇ ਪੁੱਛਗਿੱਛ
NEXT STORY