ਝਬਾਲ(ਨਰਿੰਦਰ) - ਪਿਛਲੇ ਦਿਨੀ ਥਾਣਾਂ ਝਬਾਲ ਦੀ ਪੁਲਸ ਵੱਲੋਂ ਕੇਸ ਦਰਜ ਕਰਕੇ ਫੜੇ ਲੋਕਾਂ ਨਾਲ ਧੋਖਾਂਧੜੀ ਕਰਕੇ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲੇ ਲੇਡ ਮਾਫੀਆਂ ਗ੍ਰੋਹ ਦੇ ਆਗੂ ਸਲਵੰਤ ਸਿੰਘ ਗੋਲਾਂ ਦੀ ਠੱਗੀ ਦਾ ਸ਼ਿਕਾਰ ਹੋਏ ਇਕ ਹੋਰ ਪਰਿਵਾਰ ਨੇ ਡੀ. ਸੀ. ਐਸ. ਐਸ. ਸੀ. ਅਤੇ ਥਾਣਾਂ ਮੁਖੀ ਨੂੰ ਦਿਤੀਆਂ ਦਰਖਾਸਤਾ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਦਿੰਦਿਆਂ ਸਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ, ਹੀਰਾਂ ਸਿੰਘ ਪੁੱਤਰ ਚਰਨ ਸਿੰਘ ਅਤੇ ਹਰਜਿੰਦਰ ਸਿੰਘ ਪੁੱਤਰ ਮੰਗਲ ਸਿੰਘ ਨੇ ਦੱਸਿਆਂ ਕਿ ਉਨ੍ਹਾ ਦੀ ਪਿੰਡ ਦੋਦੇ ਵਿਖੈ 38 ਕਨਾਲਾ 4 ਮਰਲੇ ਜ਼ਮੀਨ ਹੈ ਜਿਸ ਨੂੰ ਵਾਸੀ ਸਲਵੰਤ ਸਿੰਘ ਗੋਲਾਂ ਨੇ 12/3/1976 ਨੂੰ ਧੋਖੇ ਨਾਲ ਆਪਣੇ ਨਾਮ ਚੁਪਚਾਪ ਕਰਵਾ ਲਿਆ ਪਰ ਹੁਣ 11/6/14 ਨੂੰ ਇਕ ਹੀ ਦਿਨ ਵਿੱਚ ਸਬ ਤਹਿਸੀਲ ਝਬਾਲ ਦੇ ਮੁਲਾਜ਼ਮਾਂ ਨਾਲ ਮਿਲੀਭੁੱਗਤ ਕਰਕੇ ਇੰਤਕਾਲ ਵੀ ਕਰਵਾ ਲਏ। ਜਦੋ ਕਿ ਅਸੀ 2010/11 ਦੀ ਜਮਾਬੰਦੀ ਦੀ ਨਕਲ ਲਈ ਸੀ ਜਿਸ ਵਿੱਚ ਇਸ ਦਾ ਨਾਮ ਨਹੀ ਸੀ ਪਰ ਹੁਣ ਜਦੋ ਅਸੀ 20/7/17 ਨੂੰ ਨਕਲ ਲਈ ਤਾਂ ਉਸ ਵਿੱਚ ਹੋਈ ਜਮਾਬੰਦੀ ਵਿੱਚ ਸਲਵੰਤ ਸਿੰਘ ਦਾ ਨਾਮ ਆ ਰਿਹਾਂ ਹੈ, ਜੋ ਤਹਿਸੀਲ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਸਭ ਕੁਝ ਕਰ ਰਿਹਾ ਹੈ । ਉਪਰੋਕਤ ਵਿਅਕਤੀਆਂ ਨੇ ਡੀ. ਸੀ. ਐਸ. ਐਸ. ਪੀ. ਤਰਨ ਤਾਰਨ ਕੋਲੋ ਮੰਗ ਕੀਤੀ ਕਿ ਸਾਡੀ ਧੋਖੇ ਨਾਲ ਜ਼ਮੀਨ ਆਪਣੇ ਨਾਮ ਕਰਾਉਣ ਵਾਲੇ ਸਲਵੰਤ ਸਿੰਘ ਖਿਲ਼ਾਫ ਕੇਸ ਦਰਜ ਕਰਕੇ ਸਾਨੂੰ ਇੰਨਸਾਫ ਦਿਵਾਇਆ ਜਾਵੇ । ਇਸ ਸਬੰਧੀ ਜਦੋ ਸਲਵੰਤ ਸਿੰਘ ਗੋਲਾਂ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਉਸ ਨੇ ਕੋਈ ਰਜਿਸਟਰੀ ਨਹੀ ਕਰਵਾਈ ਬਲਕਿ ਸਾਡੇ ਬਜ਼ੁਰਗ ਨੇ ਇਨ੍ਹਾਂ ਕੋਲੋ ਇਹ ਜ਼ਮੀਨ 40 ਸਾਲ ਦੀ ਮਿਆਦ 'ਤੇ ਗਹਿਣੇ ਲਈ ਸੀ ਜਿਸ ਦੀ ਅਜੇ ਮਿਆਦ ਰਹਿੰਦੀ ਹੈ।
ਜੋ ਵੀ ਇਸ ਕੇਸ ਵਿੱਚ ਦੋਸ਼ੀ ਪਾਇਆਂ ਗਿਆਂ ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ - ਐਸ. ਡੀ. ਐਮ
ਇਸ ਸਬੰਧੀ ਜਦੋ ਐਸ. ਡੀ. ਐਮ ਮੈਡਮ ਡਾਂ. ਅਮਨਦੀਪ ਕੌਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਧੋਖੇ ਨਾਲ ਰਜਿਸਟਰੀਆਂ ਕਰਾਉਣ ਵਾਲੇ ਸਲਵਿੰਦਰ ਸਿੰਘ ਖਿਲ਼ਾਫ ਪਹਿਲਾ ਵੀ ਕੇਸ ਦਰਜ ਹੋਏ ਹਨ ਅਤੇ ਹੁਣ ਜੋ ਇਹ ਨਵਾਂ ਕੇਸ ਸਾਹਮਣੇ ਆਇਆਂ ਇਸ ਦੀ ਜਾਂਚ ਕਰਕੇ ਜੋ ਵੀ ਵਿਆਕਤੀ ਚਾਹੇ ਉਹ ਸਬ ਤਹਿਸੀਲ ਝਬਾਲ ਦਾਂ ਮੁਲਾਜ਼ਮ ਹੀ ਕਿਉ ਨਾ ਹੋਵੇ ਉਸ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਇਸ ਵਿੱਚ ਬਖਸ਼ਿਆਂ ਨਹੀ ਜਾਵੇਗਾ।
ਸੜਕ ਹਾਦਸੇ 'ਚ ਕਾਲਜ ਦੀ ਲੈਕਚਰਾਰ ਦੀ ਮੌਤ
NEXT STORY