ਮੋਗਾ - ਮੋਗਾ-ਧਰਮਕੋਟ ਰੋਡ ਤੇ ਪਿੰਡ ਜਲਾਲਾਬਾਦ 'ਚ ਅੱਜ ਸਵੇਰੇ 9.45 ਦੇ ਕਰੀਬ ਨਰਸਿੰਗ ਕਾਲਜ ਦੀ ਇਕ ਤਜ਼ ਰਫਤਾਰ ਗੱਡੀ ਦੀ ਲਪੇਟ 'ਚ ਆ ਕੇ ਸਕੂਟਰੀ ਸਵਾਰ ਰਮਨਦੀਪ ਕੌਰ (24) ਨਿਵਾਸੀ ਪਿੰਡ ਕੋਕਰੀ ਕਲਾਂ ਜੋ ਏ. ਡੀ. ਕਾਲਜ ਧਰਮਕੋਟ 'ਚ ਇੰਗਲਸ਼ ਦੀ ਲੈਕਚਰਾਰ ਸੀ, ਦੀ ਮੌਤ ਹੋਣ ਅਤੇ ਉਸ ਦੇ ਪਿਛੇ ਬੈਠੀ ਮਨਪ੍ਰੀਤ ਕੌਰ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਘਟਨਾ ਦੀ ਜਾਣਕਾਰੀ ਮਿਲਣ ਤੇ ਥਾਣਾ ਧਰਮਕੋਟ ਦੇ ਹੌਲਦਾਰ ਸੁਖਦੇਵ ਸਿੰਘ ਪੁਲਸ ਪਾਰਟੀ ਸਮੇਤ ਉਥੇ ਪਹੁੰਚੇ ਅਤੇ ਜਾਂਚ ਦੇ ਬਾਅਦ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰਕੇ ਟਾਟਾ 407 ਗੱਡੀ ਆਪਣੇ ਕਬਜ਼ੇ 'ਚ ਲੈ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਨਰਸਿੰਗ ਕਾਲਜ ਦੀ ਟਾਟਾ 407 ਗੱਡੀ ਵਿਦਿਆਰਥਣਾਂ ਨੂੰ ਲੈ ਕੇ ਧਰਮਕੋਟ ਤੋਂ ਮੋਗਾ ਵੱਲ ਜਾ ਰਹੀ ਸੀ ਜਦਕਿ ਰਮਨਦੀਪ ਕੌਰ ਨਿਵਾਸੀ ਕੋਕਰੀ ਕਲਾਂ ਇਕ ਹੋਰ ਮਨਪ੍ਰੀਤ ਕੌਰ ਦੇ ਨਾਲ ਏ. ਡੀ. ਕਾਲਜ ਧਰਮਕੋਟ 'ਚ ਜਾ ਰਹੀ ਸੀ। ਪਿੰਡ ਜਲਾਲਾਬਾਦ ਦੇ ਕੋਲ ਟਾਟਾ 407 ਦੀ ਗੱਡੀ ਨੇ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਸਕੂਟਰੀ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਤੇ ਰਮਨਦੀਪ ਕੌਰ ਅਤੇ ਮਨਪ੍ਰੀਤ ਕੌਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈਆਂ। ਜਿੰਨ੍ਹਾਂ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਥੇ ਰਮਨਦੀਪ ਕੌਰ ਨੇ ਇਲਾਜ਼ ਦੌਰਾਨ ਦਮ ਤੋੜ ਦਿੱਤਾ। ਧਰਮਕੋਟ ਪੁਲਸ ਵਲੋਂ ਮ੍ਰਿਤਕਾ ਦੇ ਮਾਮਾ ਜਾਗੀਰ ਸਿੰਘ ਨਿਵਾਸੀ ਪਿੰਡ ਨੂਰਪੁਰ ਹਕੀਮਾ ਦੀ ਸ਼ਿਕਾਇਤ ਤੇ ਟਾਟਾ 407 ਚਾਲਕ ਨਿਰਮਲ ਸਿੰਘ ਨਿਵਾਸੀ ਪਿੰਡ ਫਤਿਹਗੜ੍ਹ ਪੰਜਤੂਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹੌਲਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਨਪ੍ਰੀਤ ਕੌਰ ਦੇ ਬਿਆਨ ਦਰਜ ਕਰਨੇ ਅਜੇ ਬਾਕੀ ਹਨ। ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਮਿਲਟਰੀ ਦੇ ਕੁਆਰਟਰਾਂ 'ਚ ਕਰਦੇ ਸਨ ਚੋਰੀ, ਚੜੇ ਪੁਲਸ ਅੜਿੱਕੇ
NEXT STORY