ਭਿੱਖੀਵਿੰਡ (ਅਮਨ/ਸੁਖਚੈਨ)-ਵਿਧਾਨ ਸਭਾ ਹਲਕਾ ਪੱਟੀ ਅੰਦਰ ਸੱਤਾਧਾਰੀ ਪਾਰਟੀ ਵੱਲੋਂ ਅਕਾਲੀ ਭਾਜਪਾ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦਾ ਜਿੱਥੇ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਉਥੋਂ ਹੀ ਹਲਕੇ ਦੇ ਇੰਨਚਾਰਜ ਅਤੇ ਸਾਬਕਾ ਮੰਤਰੀ ਪੰਜਾਬ ਅਦੇਸ਼ ਪ੍ਰਤਾਪ ਸਿੰਘ ਕੈਰੋਂ 11 ਅਗਸਤ ਨੂੰ ਆਪਣੇ ਹਲਕੇ ਪੱਟੀ ਅੰਦਰ ਪਹੁੰਚ ਰਹੇ ਹਨ ਅਤੇ ਤਿੰਨ ਦਿਨ ਲਗਾਤਾਰ ਵਰਕਰਾਂ ਨੂੰ ਮਿਲਣਗੇ ।
ਇਹਨਾਂ ਸ਼ਬਦਾ ਦਾ ਪ੍ਰਗਟਾਵਾ ਕੈਰੋਂ ਦੇ ਸਿਆਸੀ ਸਕੱਤਰ ਗਰਮੁੱਖ ਸਿੰਘ ਘੁੱਲਾ ਬਲੇਰ ਨੇ ਭਿੱਖੀਵਿੰਡ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਕੈਰੋਂ 11 ਤਰੀਕ ਨੂੰ ਕੈਰੋਂ ਕੋਠੀ ਵਿਖੇ ਪਹੁੰਚਣਗੇ 12,13 ਨੂੰ ਆਪਣੇ ਵਰਕਰਾ ਅਤੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਨਗੇ ਅਤੇ ਸਰਕਾਰ ਦੀਆਂ ਧੱਕੇਸ਼ਾਹੀਆਂ ਤੋਂ ਪੀੜਤ ਹਲਕੇ ਦੇ ਵਰਕਰਾ ਨਾਲ ਪਿੰਡਾਂ ਅੰਦਰ ਪਹੁੰਚ ਕੇ ਮੁਲਾਕਤ ਕਰਨਗੇ ਉਹਨਾਂ ਕਿਹਾ ਕਿ ਜਿੰਨੀਆਂ ਧੱਕੇਸ਼ਾਹੀਆਂ ਪੱਟੀ ਹਲਕੇ ਅੰਦਰ ਸਰਕਾਰ ਨੇ ਕੀਤੀਆ ਹਨ ਉਹ ਕੀਤੇ ਹੀ ਹੋਈਆ ਹੋਣਗੀਆਂ ਉਹਨਾਂ ਕਿਹਾ ਕਿ ਪੱਟੀ ਹਲਕੇ ਦੇ ਬਹਾਦਰ ਲੋਕ ਇਹਨਾਂ ਧੱਕੇਸ਼ਾਹੀਆਂ ਦੀ ਕੋਈ ਵੀ ਪਰਵਾਹ ਨਹੀ ਕਰਦੇ। ਉਹਨਾਂ ਕਿਹਾ ਕਿ ਪੱਟੀ ਹਲਕੇ ਅੰਦਰ ਹਰ ਪਿੰਡ ਵਿੱਚ ਵਿਕਾਸ ਕੰਮ ਬੰਦ ਪਏ ਹਨ ਅਤੇ ਨਸ਼ਿਆਂ ਦਾ ਵਿਕਾਸ ਸ਼ੁਰੂ ਹੋ ਚੁੱਕਾ ਹੈ ਕਿਉਂ ਕਿ ਨਿੱਤ ਦਿਨ ਹੀ ਚਾਰ ਮਹੀਨਿਆਂ ਤੋਂ ਹਲਕੇ ਅੰਦਰ ਨਸ਼ਿਆਂ ਦਾ ਬੋਲਬਾਲਾ ਇਸ ਤਰ੍ਹਾਂ ਨਾਲ ਵੱਧ ਚੁੱਕਾ ਹੈ ਕਿ ਦੁਕਾਨਾਂ ਹੀ ਖੁੱਲ ਗਈਆਂ ਹਨ। ਉਹਨਾਂ ਕਿਹਾ ਕਿ ਪੱਟੀ ਸ਼ਹਿਰ ਅੰਦਰ ਜਿੱਥੇ ਅਕਾਲੀ ਸਰਕਾਰ ਦੇ ਰਾਜ ਵਿੱਚ ਇਕ ਦਿਨ ਵੀ ਵਿਕਾਸ ਬੰਦ ਨਹੀ ਸੀ ਹੋਇਆ ਉਥੋਂ ਹੁਣ ਚਾਰ ਮਹੀਨਿਆਂ ਤੋਂ ਇਕ ਵੀ ਵਿਕਾਸ ਕੰਮਾਂ 'ਚ ਇੱਟ ਨਹੀ ਲੱਗੀ। ਉਹਨਾ ਕਿਹਾ ਕਿ ਹਲਕੇ ਦੀ ਜਨਤਾ ਦਾ ਕਾਂਗਰਸ ਪਾਰਟੀ ਤੋਂ ਪੂਰੀ ਤਰਾਂ ਨਾਲ ਮੋਹ ਭੰਗ ਹੋ ਗਿਆ ਹੈ।
ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਨਾ ਫੜਨ ਦੇ ਰੋਸ ਵਜੋਂ ਯੂਨਾਈਟਿਡ ਅਕਾਲੀ ਦਲ ਵੱਲੋਂ ਧਰਨਾ
NEXT STORY