ਅੰਮ੍ਰਿਤਸਰ (ਨੀਰਜ) - ਪੰਜਾਬ ’ਚ ਅੱਜ 117 ਸੀਟਾਂ ’ਤੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਹਲਕਿਆਂ ’ਚ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਮਾਨਾਂਵਾਲਾ ਪੋਲਿੰਗ ਸਟੇਸ਼ਨ ’ਤੇ ਵਿਸ਼ੇਸ਼ ਤੌਰ ’ਤੇ ਪਹੁੰਚੇ।
ਅੰਮ੍ਰਿਤਸਰ ਦੇ ਇਨ੍ਹਾਂ ਹਲਕਿਆਂ ’ਚ 8 ਵਜੇ ਸ਼ੁਰੂ ਹੋਈ ਵੋਟਿੰਗ
ਅੰਮ੍ਰਿਤਸਰ ਸਾਊਥ (ਦੱਖਣੀ)
ਅੰਮ੍ਰਿਤਸਰ ਵੈਸਟ (ਪੱਛਮੀ)
ਅੰਮ੍ਰਿਤਸਰ ਨਾਰਥ (ਉੱਤਰ)
ਅੰਮ੍ਰਿਤਸਰ ਈਸਟ (ਪੂਰਬੀ)
ਅੰਮ੍ਰਿਤਸਰ ਸੈਂਟਰਲ (ਕੇਂਦਰੀ)
ਅਟਾਰੀ
ਬਾਬਾ ਬਕਾਲਾ
ਜੰਡਿਆਲਾ
ਮਜੀਠਾ
ਰਾਜਾਸਾਂਸੀ
ਅੰਮ੍ਰਿਤਸਰ ਦੇ ਹਲਕਿਆਂ ’ਚ ਸ਼ੁਰੂ ਹੋਈ ਵੋਟਿੰਗ
ਅੰਮ੍ਰਿਤਸਰ (ਨੀਰਜ, ਰਮਨ) - ਅੰਮ੍ਰਿਤਸਰ ਦੇ ਹਲਕੇ ਉੱਤਰੀ, ਦੱਖਣੀ, ਪੂਰਬੀ, ਪੱਛਮੀ, ਕੇਂਦਰੀ ਹਲਕੇ ਦੇ ਪੋਲਿੰਗ ਬੂਥਾਂ ’ਤੇ ਵੀ ਵੋਟਿੰਗ ਪੈਣੀ ਸ਼ੁਰੂ ਹੋ ਗਈ ਹੈ।
ਜੰਡਿਆਲਾ ’ਚ 8 ਵਜੇ ਸ਼ੁਰੂ ਹੋਈ ਵੋਟਿੰਗ
ਜੰਡਿਆਲਾ (ਸ਼ਰਮਾ) - ਮਿਲੀ ਜਾਣਕਾਰੀ ਅਨੁਸਾਰ ਜੰਡਿਆਲਾ ਦੇ ਬੂਥ ਨੰਬਰ 182 ’ਤੇ ਵੀ ਚੋਣਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।
ਅਟਾਰੀ ’ਚ 8 ਵਜੇ ਸ਼ੁਰੂ ਹੋਈ ਵੋਟਿੰਗ
ਅਟਾਰੀ (ਅਗਨੀਹੋਤਰੀ) - ਅਟਾਰੀ ਹਲਕੇ ਦੇ ਪੋਲਿੰਗ ਬੂਥਾਂ ’ਤੇ ਵੀ ਵੋਟਿੰਗ ਪੈਣੀ ਸ਼ੁਰੂ ਹੋ ਗਈ ਹੈ।
ਬਾਬਾ ਬਕਾਲਾ ’ਚ 8 ਵਜੇ ਸ਼ੁਰੂ ਹੋਈ ਵੋਟਿੰਗ
ਬਾਬਾ ਬਕਾਲਾ (ਰਾਕੇਸ਼) - ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ `ਚ ਵੋਟਾਂ ਪੈਣ ਦਾ ਕੰਮ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਿਆ। ਸਥਾਨਕ ਸਿਵਲ ਪ੍ਰਸਾਸ਼ਨ ਤੇ ਪੁਲਸ ਵੱਲੋਂ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਹੋਏ ਸਨ ਅਤੇ ਇਸ ਵਾਰ ਚੋਣ ਕਮਿਸ਼ਨ ਵੱਲੋਂ ਬਣਾਏ ਗਏ `ਪਿੰਕ ਬੂਥ` ਵੋਟਰਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ।
ਅਜਨਾਲਾ 8 ਵਜੇ ਸ਼ੁਰੂ ਹੋਈ ਵੋਟਿੰਗ
ਅਜਨਾਲਾ (ਗੁਰਜੰਟ) - ਅਜਨਾਲਾ ਹਲਕੇ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਸ਼ੁਰੂ ਹੋ ਗਈ ਹੈ। ਅਜਨਾਲਾ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋਡ਼ ਦੇ ਸਾਂਝੇ ਉਮੀਦਵਾਰ ਬੋਨੀ ਅਮਰਪਾਲ ਸਿੰਘ ਅਜਨਾਲਾ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਪੋਲਿੰਗ ਬੂਥਾਂ ਦਾ ਜਾਇਜ਼ਾ ਲਿਆ ਗਿਆ।
ਪੰਜਾਬ ਚੋਣਾਂ 2022 : ਲੁਧਿਆਣਾ 'ਚ ਵੋਟਾਂ ਪੈਣੀਆਂ ਸ਼ੁਰੂ, DC ਦੀ ਲੋਕਾਂ ਖ਼ਾਸ ਅਪੀਲ
NEXT STORY