ਅੰਮ੍ਰਿਤਸਰ (ਬਿਊਰੋ) - 20 ਫਰਵਰੀ, 2022 ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਨਤੀਜਿਆਂ ’ਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ ਅਤੇ ਪੰਜਾਬ ’ਚ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਇਸ ਦੌਰਾਨ ਜੇਕਰ ਗੱਲ ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਿਆਂ ਦੀ ਕੀਤੀ ਜਾਵੇ ਤਾਂ ਇਥੇ ਇਸ ਵਾਰ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਇਸ ਵਾਰ ਦੀਆਂ ਚੋਣਾਂ ’ਚ ‘ਆਪ’ ਨੇ ਕਾਂਗਰਸ, ਅਕਾਲੀ ਦਲ, ਸੰਯੁਕਤ ਸਮਾਜ ਮੋਰਚਾ, ਭਾਜਪਾ ਸਣੇ ਕਈ ਪਾਰਟੀਆਂ ਨੂੰ ਪਿੱਛੇ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਹਲਕਿਆਂ ’ਚੋਂ ਕਿਸ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਅਤੇ ਕਿਸ ਨੇ ਹਾਰ, ਜਾਣਨ ਲਈ ਤੁਸੀਂ ਇਹ ਪੜ੍ਹ ਸਕਦੇ ਹੋ.....
ਅਜਨਾਲਾ ਹਲਕਾ 2022
ਆਮ ਆਦਮੀ ਪਾਰਟੀ - ਕੁਲਦੀਪ ਸਿੰਘ ਧਾਲੀਵਾਲ - 43257 (ਜਿੱਤ)
ਕਾਂਗਰਸ - ਹਰਪ੍ਰਤਾਪ ਸਿੰਘ ਅਜਨਾਲਾ - 33795 (ਹਾਰ)
ਸ਼੍ਰੋਮਣੀ ਅਕਾਲੀ ਦਲ - ਅਮਰਪਾਲ ਸਿੰਘ ਅਜਨਾਲਾ - 35549 (ਹਾਰ)
ਸੰਯੁਕਤ ਸਮਾਜ ਮੋਰਚਾ - ਚਰਨਜੀਤ ਸਿੰਘ ਗਾਲਵ (ਚਢੂਨੀ) - 580 (ਹਾਰ)
ਕੈਪਟਨ - ਸੁਰਜੀਤ ਸਿੰਘ- 435 (ਹਾਰ)
ਅੰਮ੍ਰਿਤਸਰ ਕੇਂਦਰੀ (central) 2022
ਆਮ ਆਦਮੀ ਪਾਰਟੀ - ਡਾ. ਅਜੇ ਗੁਪਤਾ - 40748 (ਜਿੱਤ)
ਕਾਂਗਰਸ - ਓਮ ਪ੍ਰਕਾਸ਼ ਸੋਨੀ - 26783 (ਹਾਰ)
ਭਾਜਪਾ - ਡਾ. ਰਾਮ ਚਾਵਲਾ - 13525 (ਹਾਰ)
ਬਸਪਾ - ਬੀਬੀ ਦਲਬੀਰ ਕੌਰ - 4008 (ਹਾਰ)
ਅੰਮ੍ਰਿਤਸਰ ਪੂਰਬੀ (ਈਸਟ)
ਆਮ ਆਦਮੀ ਪਾਰਟੀ - ਜੀਵਨਜੋਤ ਕੌਰ - 39520 (ਜਿੱਤ)
ਕਾਂਗਰਸ - ਨਵਜੋਤ ਸਿੰਘ ਸਿੱਧੂ - 32807 (ਹਾਰ)
ਸ਼੍ਰੋਮਣੀ ਅਕਾਲੀ ਦਲ - ਬਿਕਰਮ ਸਿੰਘ ਮਜੀਠੀਆ- 25112 (ਹਾਰ)
ਭਾਜਪਾ - ਡਾ. ਜਗਮੋਹਨ ਸਿੰਘ ਰਾਜੂ - 7255 (ਹਾਰ)
ਅੰਮ੍ਰਿਤਸਰ ਉੱਤਰੀ (ਨਾਰਥ)
ਆਮ ਆਦਮੀ ਪਾਰਟੀ - ਕੁੰਵਰ ਵਿਜੇ ਪ੍ਰਤਾਪ - 57830 (ਜਿੱਤ)
ਅਕਾਲੀ-ਬਸਪਾ - ਅਨਿਲ ਜੋਸ਼ੀ - 29719 (ਹਾਰ)
ਕਾਂਗਰਸ -ਸੁਨੀਲ ਦੱਤੀ- 18925 (ਹਾਰ)
ਭਾਜਪਾ - ਸੁਖਵਿੰਦਰ ਸਿੰਘ ਪਿੰਟੂ - 13795 (ਹਾਰ)
ਅੰਮ੍ਰਿਤਸਰ ਦੱਖਣੀ (ਸਾਊਥ)
ਆਮ ਆਦਮੀ ਪਾਰਟੀ - ਇੰਦਰਬੀਰ ਸਿੰਘ ਨਿੱਝਰ - 52907 (ਜਿੱਤ)
ਅਕਾਲੀ-ਬਸਪਾ - ਤਲਵੀਰ ਸਿੰਘ ਗਿੱਲ - 25496 (ਹਾਰ)
ਕਾਂਗਰਸ - ਇੰਦਰਬੀਰ ਬੁਲਾਰੀਆ - 22438 (ਹਾਰ)
ਅੰਮ੍ਰਿਤਸਰ ਪੱਛਮੀ (ਵੈਸਟ)
ਆਮ ਆਦਮੀ ਪਾਰਟੀ - ਡਾ. ਜਸਬੀਰ ਸਿੰਘ - 68848 (ਜਿੱਤ)
ਕਾਂਗਰਸ- ਰਾਜ ਕੁਮਾਰ ਵੇਰਕਾ - 25239 (ਹਾਰ)
ਅਕਾਲੀ-ਬਸਪਾ- ਡਾ. ਦਲਬੀਰ ਸਿੰਘ ਵੇਰਕਾ - 10331 (ਹਾਰ)
ਸੰਯੁਕਤ ਸਮਾਜ ਮੋਰਚਾ - ਅਮਰਜੀਤ ਸਿੰਘ - 1364 (ਹਾਰ)
ਭਾਜਪਾ- ਕੁਮਾਰ ਅਮਿਤ ਵਾਲਮੀਕੀ - 8933 (ਹਾਰ)
ਅਟਾਰੀ
ਜਸਵਿੰਦਰ ਸਿੰਘ - ਆਮ ਆਦਮੀ ਪਾਰਟੀ - 56515 (ਜਿੱਤ)
ਗੁਲਜ਼ਾਰ ਸਿੰਘ - ਸ਼੍ਰੋਮਣੀ ਅਕਾਲੀ ਦਲ- 36919 (ਹਾਰ)
ਕਾਂਗਰਸ- ਤਰਸੇਮ ਸਿੰਘ - 26152 (ਹਾਰ)
ਰੇਸ਼ਮ ਸਿੰਘ - ਸੰਯੁਕਤ ਸਮਾਜ ਮੋਰਚਾ- 1124 (ਹਾਰ)
ਭਾਜਪਾ - ਬਲਵਿੰਦਰ ਕੌਰ- 2519 (ਹਾਰ)
ਜੰਡਿਆਲਾ
ਆਮ ਆਦਮੀ ਪਾਰਟੀ - ਹਰਭਜਨ ਸਿੰਘ - 59301 (ਜਿੱਤ)
ਸ਼੍ਰੋਮਣੀ ਅਕਾਲੀ ਦਲ- ਸਤਿੰਦਰਜੀਤ ਸਿੰਘ - 26226 (ਹਾਰ)
ਕਾਂਗਰਸ - ਸੁਖਜਿੰਦਰ ਸਿੰਘ ਡੈਨੀ - 32246 (ਹਾਰ)
ਸੰਯੁਕਤ ਸਮਾਜ ਮੋਰਚਾ - ਗੁਰਨਾਮ ਸਿੰਘ = 1308 (ਹਾਰ)
ਬਾਬਾ ਬਕਾਲਾ ਸਾਹਿਬ
ਕਾਂਗਰਸ - ਸੰਤੋਖ ਸਿੰਘ ਭਲੂਰੀਆ- 32916 (ਹਾਰ)
ਆਮ ਆਦਮੀ ਪਾਰਟੀ - ਦਲਬੀਰ ਸਿੰਘ ਟੌਂਗ- 52468 (ਜਿੱਤ)
ਅਕਾਲੀ ਦਲ - ਬਲਜੀਤ ਸਿੰਘ ਜਲਾਲਉਸਮਾ - 30969 (ਹਾਰ)
ਟਾਂਡਾ ਉੜਮੁੜ ਤੋਂ 'ਆਪ' ਦੇ ਜਸਵੀਰ ਸਿੰਘ ਰਾਜਾ ਜਿੱਤੇ, ਮੰਤਰੀ ਗਿਲਜ਼ੀਆ ਹਾਰੇ
NEXT STORY