ਸਨੌਰ (ਵੈੱਬ ਡੈਸਕ) : ਸਨੌਰ ਯਾਨੀ ਚੋਣ ਕਮਿਸ਼ਨ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਸੂਚੀ ਵਿਚ ਹਲਕਾ ਨੰਬਰ-114। ਰਵਾਇਤੀ ਤੌਰ ’ਤੇ ਇਹ ਹਲਕਾ ਕਾਂਗਰਸ ਦੇ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ। ਜੇਕਰ 1997 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ’ਦੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ਵਿਚ ਕਾਂਗਰਸ ਦਾ ਪ੍ਰਭਾਵ ਸਿੱਧੇ ਤੌਰ ’ਤੇ ਨਜ਼ਰ ਆਉਂਦਾ ਹੈ। ਇਸ ਸੀਟ ’ਤੇ 1997 ਤੋਂ ਲੈ ਕੇ ਹੁਣ ਤੱਕ ਹੋਈਆਂ ਪੰਜ ਵਿਧਾਨ ਸਭਾ ਚੋਣਾਂ ’ਚੋਂ 3 ਵਾਰ ਕਾਂਗਰਸ ਜੇਤੂ ਰਹਿ ਚੁੱਕੀ ਹੈ।
ਹਲਕਾ ਸਨੌਰ ਦਾ ਪੰਜ ਚੋਣਾਂ ਦਾ ਇਤਿਹਾਸ
1997
1997 ਵਿਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੇ ਹਰਮੇਲ ਸਿੰਘ ਨੂੰ 41062 ਅਤੇ ਕਾਂਗਰਸ ਦੇ ਲਾਲ ਸਿੰਘ ਨੂੰ 31159 ਵੋਟਾਂ ਹਾਂਸਲ, ਨਤੀਜਨ ਹਰਮੇਲ ਸਿੰਘ 9903 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ।
2002, 2007 ਅਤੇ 2012
ਕਾਂਗਰਸ ਦੇ ਲਾਲ ਸਿੰਘ 2002 ’ਚ 38424, 2007 ’ਚ 64442 ਅਤੇ 2012 ’ਚ 71029 ਵੋਟਾਂ ਹਾਸਲ ਕਰਕੇ ਤਿੰਨ ਵਾਰ ਜਿੱਤ ਹਾਸਲ ਕਰ ਚੁੱਕੇ ਹਨ।
2017
2017 ਵਿਚ ਅਕਾਲੀ ਦਲ ਵਲੋਂ ਮੈਦਾਨ ਵਿਚ ਉਤਾਰੇ ਗਏ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ 58867 ਅਤੇ ਕਾਂਗਰਸ ਦੇ ਹਰਿੰਦਰਪਾਲ ਸਿੰਘ ਮਾਣ ਨੂੰ 53997 ਵੋਟਾਂ ਹਾਂਸਲ ਹੋਈਆਂ ਅਤੇ ਅਕਾਲੀ ਦਲ ਦੇ ਚੰਦੂਮਾਜਰਾ 4870 ਦੇ ਫਰਕ ਨਾਲ ਇਥੇ ਜੇਤੂ ਰਹੇ।
2022 ਦੀਆਂ ਵਿਧਾਨ ਸਭਾ ਚੋਣਾਂ 'ਚ ਹਲਕਾ ਸਨੌਰ ਤੋਂ ਕਾਂਗਰਸ ਵਲੋਂ ਹਰਿੰਦਰਪਾਲ ਸਿੰਘ ਮਾਨ, ਆਮ ਆਦਮੀ ਪਾਰਟੀ ਵਲੋਂ ਹਰਮੀਤ ਸਿੰਘ ਪਠਾਣਮਾਜਰਾ, ਅਕਾਲੀ ਦਲ ਵਲੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸੰਯੁਕਤ ਸਮਾਜ ਮੋਰਚਾ ਵਲੋਂ ਬੂਟਾ ਸਿੰਘ ਸ਼ਾਦੀਪੁਰ ਅਤੇ ਭਾਜਪਾ/ਪੀ. ਐੱਲ. ਸੀ. ਵਲੋਂ ਬਿਕਰਮਜੀਤ ਇੰਦਰ ਸਿੰਘ ਚਾਹਲ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਸੀਟ ’ਤੇ ਕੁਲ 222969 ਵੋਟਰ ਹਨ, ਜਿਨ੍ਹਾਂ 'ਚ 105585 ਪੁਰਸ਼, 117380 ਔਰਤਾਂ ਅਤੇ 4 ਥਰਡ ਜੈਂਡਰ ਹਨ।
ਜਲੰਧਰ ਸ਼ਹਿਰ 'ਚ ਚੋਣਾਂ ਦੀਆਂ ਤਿਆਰੀਆਂ ਮੁਕੰਮਲ, 786 ਪੋਲਿੰਗ ਬੂਥਾਂ ’ਤੇ ਸਖ਼ਤ ਸੁਰੱਖਿਆ ’ਚ ਹੋਵੇਗੀ ਵੋਟਿੰਗ
NEXT STORY