ਜਲੰਧਰ/ਚੱਬੇਵਾਲ (ਵੈੱਬ ਡੈਸਕ) : ਚੱਬੇਵਾਲ ਹਲਕਾ ਨੰਬਰ-44, ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹੈ। ਹਲਕਾ ਚੱਬੇਵਾਲ 'ਚ ਅਕਾਲੀ ਦਲ ਦੀ ਝੰਡੀ ਰਹੀ ਹੈ। ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਢਲ ਨੇ 1997 ਤੋਂ 2012 ਤੱਕ ਲਗਾਤਾਰ 4 ਵਾਰ ਜਿੱਤ ਦਰਜ ਕੀਤੀ ਸੀ। ਚੱਬੇਵਾਲ ਹਲਕਾ 2012 ਤੋਂ ਪਹਿਲਾਂ ਮਾਹਿਲਪੁਰ (ਐੱਸ. ਸੀ) ਹਲਕਾ ਨੰਬਰ-46 ਦੇ ਨਾਂ ਨਾਲ ਜਾਣਿਆ ਜਾਂਦਾ ਸੀ ।ਇਸ ਵਾਰ ਇਸ ਹਲਕੇ ਤੋਂ ਅਕਾਲੀ ਦਲ ਵੱਲੋਂ ਮੁੜ ਸੋਹਣ ਸਿੰਘ ਠੰਢਲ ਅਤੇ ਕਾਂਗਰਸ ਵੱਲੋਂ ਵਿਧਾਇਕ ਰਾਜਕੁਮਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
1997
1997 ’ਚ ਮਾਹਿਲਪੁਰ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਢਲ ਜੇਤੂ ਰਹੇ ਸਨ। ਸੋਹਣ ਸਿੰਘ ਨੇ 8733 ਵੋਟਾਂ ਦੇ ਫ਼ਰਕ ਨਾਲ ਬਸਪਾ ਦੇ ਅਵਤਾਰ ਸਿੰਘ ਕਰੀਮਪੁਰੀ ਨੂੰ ਹਰਾਇਆ। ਸੋਹਣ ਸਿੰਘ ਨੂੰ 29400 ਵੋਟਾਂ ਮਿਲੀਆਂ ਜਦਕਿ ਅਵਤਾਰ ਸਿੰਘ ਨੂੰ 20667 ਵੋਟਾਂ ਮਿਲੀਆਂ।
2002
2002 ਦੀਆਂ ਚੋਣਾਂ ’ਚ ਅਕਾਲੀ ਦਲ ਦੇ ਸੋਹਣ ਸਿੰਘ ਠੰਢਲ ਨੇ ਮੁੜ ਬਸਪਾ ਦੇ ਅਵਤਾਰ ਸਿੰਘ ਕਰੀਮਪੁਰੀ ਨੂੰ ਚਿੱਤ ਕੀਤਾ। ਉਨ੍ਹਾਂ ਨੂੰ 9280 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ। ਸੋਹਨ ਸਿੰਘ ਨੂੰ 27724 ਵੋਟਾਂ ਮਿਲੀਆਂ ਸਨ ਜਦਕਿ ਬਸਪਾ ਦੇ ਅਵਤਾਰ ਸਿੰਘ ਨੂੰ 18444 ਵੋਟਾਂ ਮਿਲੀਆਂ।
2007
ਸਾਲ 2007 ਦੀਆਂ ਚੋਣਾਂ ’ਚ ਅਕਾਲੀ ਦਲ ਦੇ ਸੋਹਣ ਸਿੰਘ ਠੰਢਲ ਨੇ ਜਿੱਤ ਦੀ ਹੈਟ੍ਰਿਕ ਲਗਾਈ।ਉਨ੍ਹਾਂ ਨੇ 11833 ਵੋਟਾਂ ਦੇ ਵੱਡੇ ਫ਼ਰਕ ਨਾਲ ਕਾਂਗਰਸ ਦੇ ਦਿਲਬਾਗ ਰਾਏ ਨੂੰ ਹਰਾਇਆ ਸੀ। ਸੋਹਣ ਸਿੰਘ ਨੂੰ 31099 ਵੋਟਾਂ ਮਿਲੀਆਂ ਜਦਕਿ ਦਿਲਬਾਗ ਰਾਏ ਨੂੰ 19266 ਵੋਟਾਂ ਮਿਲੀਆਂ।
2012
ਸਾਲ 2012 ਦੀਆਂ ਚੋਣਾਂ ’ਚ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਨੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਸੋਹਣ ਸਿੰਘ ਨੇ 6246 ਵੋਟਾਂ ਦੇ ਫ਼ਰਕ ਨਾਲ ਕਾਂਗਰਸ ਦੇ ਰਾਜ ਕੁਮਾਰ ਨੂੰ ਹਰਾਇਆ। ਸੋਹਣ ਸਿੰਘ ਨੂੰ 45100 ਵੋਟਾਂ ਮਿਲੀਆਂ ਜਦਕਿ ਰਾਜ ਕੁਮਾਰ ਨੂੰ 38854 ਵੋਟਾਂ ਮਿਲੀਆਂ।
2017
2017 ’ਚ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਅਕਾਲੀ ਦਲ ਦੇ ਜੇਤੂ ਰੱਥ ਨੂੰ ਬ੍ਰੇਕਾਂ ਲਗਾਈਆਂ ਅਤੇ ਜਿੱਤ ਹਾਸਲ ਕੀਤੀ। ਕਾਂਗਰਸ ਦੇ ਰਾਜ ਕੁਮਾਰ ਨੇ 29261 ਵੋਟਾਂ ਦੇ ਵੱਡੇ ਫ਼ਰਕ ਨਾਲ ਅਕਾਲੀ ਦਲ ਦੇ ਸੋਹਣ ਸਿੰਘ ਨੂੰ ਹਰਾਇਆ। ਰਾਜ ਕੁਮਾਰ ਨੂੰ 57857 ਵੋਟਾਂ ਮਿਲੀਆਂ ਜਦਕਿ ਸੋਹਣ ਸਿੰਘ ਨੂੰ 28596 ਵੋਟਾਂ ਮਿਲੀਆਂ।
2022 ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਦਾ ਮੁਕਾਬਲਾ ਲਗਾਤਾਰ ਚਾਰ ਵਾਰ ਜਿੱਤ ਹਾਸਲ ਕਰ ਚੁੱਕੇ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ, ‘ਆਪ’ ਦੇ ਹਰਮਿੰਦਰ ਸਿੰਘ ਸੰਧੂ ਅਤੇ ਸੰਯੁਕਤ ਸਮਾਜ ਮੋਰਚਾ ਦੇ ਰਛਪਾਲ ਸਿੰਘ ਨਾਲ ਹੋਣ ਵਾਲਾ ਹੈ।ਭਾਜਪਾ ਗਠਜੋੜ ਨੇ ਇਸ ਹਲਕੇ ਤੋਂ ਕੋਈ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ।
ਹਲਕਾ ਚੱਬੇਵਾਲ ’ਚ ਕੁੱਲ 161535 ਵੋਟਰ ਹਨ, ਜਿਨ੍ਹਾਂ ’ਚ 77383 ਪੁਰਸ਼ ਅਤੇ 84147 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 5 ਥਰਡ ਜੈਂਡਰ ਵੋਟਰ ਹਨ।
ਰਣਦੀਪ ਸੁਰਜੇਵਾਲਾ ਦਾ ਵੱਡਾ ਬਿਆਨ, ਪੰਜਾਬ ਚੋਣਾਂ ’ਚ ‘ਆਪ’ ਤੇ ਭਾਜਪਾ ਦੀ ਮਿਲੀਭੁਗਤ ਦਾ ਪਰਦਾਫਾਸ਼ ਹੋਇਆ
NEXT STORY