ਜਲੰਧਰ (ਸੋਨੂੰ)— ਪੰਜਾਬ ਵਿਚ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਕਮਰ ਕੱਸ ਲਈ ਹੈ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੱਲੋਂ ਅੱਜ ਜਲੰਧਰ ’ਚ ਇਕ ਸੂਬਾ ਪੱਧਰੀ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਭਾਜਪਾ ਉੱਪ ਪ੍ਰਧਾਨ ਸੌਦਾਨ ਸਿੰਘ ਅਤੇ ਪ੍ਰਦੇਸ਼ ਮੁਖੀ ਅਸ਼ਵਨੀ ਸ਼ਰਮਾ ਸਮੇਤ ਹੋਰ ਭਾਜਪਾ ਨੇਤਾ ਅਤੇ ਭਾਰਤੀ ਜਨਜਾ ਪਾਰਟੀ ਦੇ ਆਗੂ ਸ਼ਾਮਲ ਸਨ।
ਇਸ ਮੌਕੇ ਪ੍ਰੈੱਸ ਵਾਰਤਾ ’ਚ ਅਸ਼ਵਨੀ ਸ਼ਰਮਾ ਅਤੇ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਇਸ ਸਮੇਂ ਸੂਬੇ ’ਚ ਅਰਾਜਕਤਾ ਦਾ ਮਾਹੌਲ ਹੈ ਕਾਨੂੰਨ ਵਿਵਸਥਾ ਵਰਗੀ ਕੋਈ ਚੀਜ਼ ਨਹੀਂ ਹੈ। ਉਥੇ ਹੀ ‘ਆਪ’ ’ਤੇ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਵਾਅਦੇ ਹੀ ਕਰ ਰਹੀ ਹੈ। ਅਜਿਹੇ ’ਚ ਸੂਬੇ ਲਈ ਇਕੋ ਇਕ ਬਦਲ ਭਾਜਪਾ ਦਾ ਹੀ ਹੈ। ਕਿਸਾਨਾਂ ਵੱਲੋਂ ਬਣਾਈ ਗਈ ਪਾਰਟੀ ਦੇ ਬਾਰੇ ’ਚ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਹੁਣ ਕਿਸਾਨ ਹੀ ਵੇਖਣਗੇ ਕਿ ਸਿਆਸੀ ਰੂਪ ਨਾਲ ਉਨ੍ਹਾਂ ਨੂੰ ਲਾਭ ਜਾਂ ਨੁਕਸਾਨ ਹੁੰਦਾ ਹੈ। ਇਸ ਦਾ ਫ਼ੈਸਲਾ ਤਾਂ ਹੁਣ ਲੋਕ ਹੀ ਕਰਨਗੇ।
ਇਹ ਵੀ ਪੜ੍ਹੋ: ਬੰਬ ਧਮਾਕੇ ਦੀਆਂ ਤਾਰਾਂ ਪਾਕਿਸਤਾਨ ਨਾਲ ਵੀ ਜੁੜੀਆਂ, ਮਜੀਠੀਆ ਮਾਮਲੇ 'ਤੇ ਦਿੱਤਾ ਸੁਖਜਿੰਦਰ ਰੰਧਾਵਾ ਨੇ ਵੱਡਾ ਬਿਆਨ
ਇਹ ਵੀ ਪੜ੍ਹੋ: ਕੈਪਟਨ ਦਾ ਵੱਡਾ ਬਿਆਨ, ਕਾਂਗਰਸ ਜਾਂ ਸਿੱਧੂ ਮੇਰੀ ਯੋਜਨਾ ’ਚ ਨਹੀਂ, ਮੇਰਾ ਮਿਸ਼ਨ ਭਾਜਪਾ ਨਾਲ ਮਿਲ ਕੇ ਚੋਣ ਜਿੱਤਣਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਗਲੇ 2 ਦਿਨਾਂ ’ਚ ਕਿਤੇ ਮੀਂਹ, ਕਿਤੇ ਬਰਫਬਾਰੀ
NEXT STORY