ਜਲੰਧਰ/ਤਰਤਾਰਨ : ਜਲੰਧਰ ਦੀ ਸਹਾਇਕ ਕਮਿਸ਼ਨਰ ਅਤੇ ਤਰਨਤਾਰਨ 'ਚ ਐੱਸ. ਡੀ. ਐੱਮ. ਵਜੋਂ ਤਾਇਨਾਤ ਰਹਿ ਚੁੱਕੀ ਪੀ. ਸੀ. ਐੱਸ. ਅਧਿਕਾਰੀ ਡਾ. ਅਨੂਪ੍ਰੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਨੂਪ੍ਰੀਤ ਨੂੰ 1 ਕਰੋੜ 63 ਲੱਖ ਰੁਪਏ ਦੇ ਨੈਸ਼ਨਲ ਹਾਈਵੇ-54 'ਚ ਹੋਏ ਗਬਨ ਅਤੇ ਭਾਰਤ-ਪਾਕਿਸਤਾਨ ਸਰਹੱਤ 'ਤੇ ਕੰਡਿਆਲੀ ਤਾਰੋਂ ਪਾਰ ਜ਼ਮੀਨ ਦੇ ਕਿਸਾਨਾਂ ਦੇ ਮੁਆਵਜ਼ੇ 'ਚ ਹੋਏ ਗਬਨ ਦੇ ਮਾਮਲੇ ਵਿਚ ਮੁਅੱਤਲ ਕੀਤਾ ਗਿਆ ਹੈ।
ਇਸ ਮਾਮਲੇ ਵਿਚ ਤਰਨਤਾਰਨ ਦੇ ਪੱਟੀ ਵਿਚ ਐੱਸ. ਡੀ. ਐੱਮ. ਰਹੀ ਡਾ. ਅਨੂਪ੍ਰੀਤ ਤੇ 5 ਹੋਰ ਲੋਕਾਂ ਸਮੇਤ ਥਾਣਾ ਪੱਟੀ 'ਚ ਧੋਖਾਧੜੀ ਦਾ ਕੇਸ ਵੀ ਦਰਜ ਹੋ ਚੁੱਕਾ ਹੈ। ਇਸ ਮਾਮਲੇ ਦੀ ਜਾਂਚ ਤਰਾਨਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਕਰ ਰਹੇ ਸਨ ਅਤੇ ਉਨ੍ਹਾਂ ਦੀ ਸਰਕਾਰ ਨੂੰ ਭੇਜੀ ਜਾਂਚ ਰਿਪੋਰਟ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ।
ਪਿਸਤੌਲ ਦੀ ਨੋਕ 'ਤੇ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਅਧਿਆਪਕਾਂ ਨੂੰ ਲੁੱਟਿਆ
NEXT STORY