ਜਲੰਧਰ— ਜਲੰਧਰ ਦੀ ਰਹਿਣ ਵਾਲੀ ਨੀਨਾ ਤਾਂਗੜੀ ਨੇ ਕੈਨੇਡਾ ’ਚ ਵੱਡੇ ਝੰਡੇ ਗੱਡਦੇ ਹੋਏ ਵੱਡਾ ਮੁਕਾਮ ਹਾਸਲ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬਿਲਗਾ ਪਿੰਡ ਦੀ ਰਹਿਣ ਵਾਲੀ ਨੀਨਾ ਤਾਂਗੜੀ ਨੇ ਕੈਨੇਡਾ ’ਚ ਸਮਾਲ ਬਿਜ਼ਨੈੱਸ ਅਤੇ ਰੈੱਡ ਟੋਪ ਰਿਡਕਸ਼ਨ ਐਸੋਸੀਏਟ ਦੀ ਮੰਤਰੀ ਬਣਨ ਦਾ ਖ਼ਿਤਾਬ ਹਾਸਲ ਕੀਤਾ ਹੈ। ਦਰਅਸਲ ਨੀਨਾ ਤਾਂਗੜੀ ਨੇ ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਮੰਤਰੀ ਬਣ ਕੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ: ਤਰਸ ਦੇ ਆਧਾਰ 'ਤੇ ਨੌਕਰੀਆਂ ਦਾ ਮੁੱਦਾ ਭਖਣ ਮਗਰੋਂ ਪ੍ਰਤਾਪ ਬਾਜਵਾ ਦੀ ਵਿਧਾਇਕਾਂ ਨੂੰ ਸਲਾਹ
ਇਥੇ ਦੱਸ ਦੇਈਏ ਕਿ ਨੀਨਾ ਮੂਲ ਰੂਪ ਨਾਲ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਵਿਆਹ ਜਲੰਧਰ ਦੇ ਬਿਲਗਾ ਪਿੰਡ ਦੇ ਅਸ਼ਵਨੀ ਤਾਂਗੜੀ ਨਾਲ ਹੋਇਆ ਹੈ। ਹੁਣ ਉਸ ਦਾ ਪੂਰਾ ਪਰਿਵਾਰ ਕੈਨੇਡਾ ’ਚ ਸੈਟਲ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਜਨਮਦਿਨ ਦਾ ਕੇਕ ਕੱਟਣ ਜਾ ਰਿਹਾ ਸੀ ਸੁਖਮੀਤ, ਇਹ ਨਹੀਂ ਸੀ ਪਤਾ ਕਿ ਮੌਤ ਪਾ ਲਵੇਗੀ ਘੇਰਾ, ਰੇਕੀ ਤੋਂ ਬਾਅਦ ਹੋਇਆ ਕਤਲ
ਇੰਨਾ ਹੀ ਨਹੀਂ ਇਸ ਪਰਿਵਾਰ ਵੱਲੋਂ ਪਹਿਲਾਂ ਵੀ ਕਈ ਸਕਰਾਤਮਕ ਕਦਮ ਚੁੱਕੇ ਜਾ ਚੁੱਕੇ ਹਨ। ਤਾਂਗੜੀ ਪਰਿਵਾਰ ’ਚ ਸਿੱਖਿਆ ਦੇ ਪ੍ਰਚਾਰ ਲਈ ਆਪਣੀ 2 ਏਕੜ ਜ਼ਮੀਨ ਨੂੰ ਦਾਨ ’ਚ ਦਿੱਤਾ ਸੀ ਅਤੇ ਉਸੇ ਸਥਾਨ ’ਤੇ ਡੀ. ਏ. ਵੀ. ਸਕੂਲ ਬਣਵਾਇਆ ਗਿਆ ਸੀ। ਇਲਾਕੇ ਦੀ ਨੂੰਹ ਨੀਨਾ ਤਾਂਗੜੀ ਦੀ ਇਸ ਵੱਡੀ ਉਪਲੱਬਧੀ ਤੋਂ ਬਾਅਦ ਪੂਰੇ ਇਲਾਕੇ ’ਚ ਖੁਸ਼ੀ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਜਲੰਧਰ: ਸੁਖਮੀਤ ਡਿਪਟੀ ਦੇ ਕਤਲ ਮਾਮਲੇ ’ਚ ਪੁਲਸ ਨੇ ਚਾਰ ਲੋਕ ਹਿਰਾਸਤ ’ਚ ਲਏ
‘ਆਪ’ ’ਚ ਸ਼ਾਮਲ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਕਹੀਆਂ ਵੱਡੀਆਂ ਗੱਲਾਂ, ਅਸਤੀਫ਼ੇ ’ਤੇ ਵੀ ਕੀਤਾ ਖ਼ੁਲਾਸਾ
NEXT STORY