ਜਲੰਧਰ (ਸੁਧੀਰ)— ਜਲੰਧਰ ਦੇ ਗੋਪਾਲ ਨਗਰ ’ਚ ਐਤਵਾਰ ਦੀ ਸ਼ਾਮ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰੇ ਗਏ ਸੁਖਮੀਤ ਡਿਪਟੀ ਦਾ ਅੱਜ ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਥੇ ਹੀ ਸੁਖਮੀਤ ਸਿੰਘ ਡਿਪਟੀ ਦੇ ਕਤਲ ਮਾਮਲੇ ’ਚ ਪੁਲਸ ਨੇ ਚਾਰ ਲੋਕਾਂ ਨੂੰ ਹਿਰਾਸਤ ’ਚ ਲਿਆ ਹੈ।
ਇਹ ਵੀ ਪੜ੍ਹੋ: ਤਰਸ ਦੇ ਆਧਾਰ 'ਤੇ ਨੌਕਰੀਆਂ ਦਾ ਮੁੱਦਾ ਭਖਣ ਮਗਰੋਂ ਪ੍ਰਤਾਪ ਬਾਜਵਾ ਦੀ ਵਿਧਾਇਕਾਂ ਨੂੰ ਸਲਾਹ
ਮਿਲੀ ਜਾਣਕਾਰੀ ਮੁਤਾਬਕ ਪੁਲਸ ਦੇ ਹੱਥ ਕੁਝ ਸੁਰਾਗ ਵੀ ਲੱਗੇ ਹਨ। ਉਥੇ ਹੀ ਪੁਲਸ ਵੱਲੋਂ ਇਸ ਵਾਰਦਾਤ ’ਚ ਅਣਪਛਾਤਿਆਂ ਵੱਲੋਂ ਵਰਤੀ ਗਈ ਸਵਿੱਫਟ ਗੱਡੀ ਵੀ ਬਰਾਮਦ ਕਰ ਲਈ ਹੈ। ਫਿਲਹਾਲ ਪੁਲਸ ਹਿਰਾਸਤ ’ਚ ਲਏ ਗਏ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ।
ਇੰਝ ਹੋਈ ਸੀ ਵਾਰਦਾਤ
ਇਥੇ ਦੱਸ ਦੇਈਏ ਕਿ ਸੁਖਮੀਤ ਨੂੰ ਮਾਰਨ ਲਈ ਇਕ ਗੱਡੀ ’ਚ ਤਿੰਨ ਲੋਕ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ’ਚੋਂ ਇਕ ਗੱਡੀ ਚਲਾ ਰਿਹਾ ਸੀ ਅਤੇ ਬਾਕੀ ਦੋ ਪਿੱਛੇ ਬੈਠੇ ਸਨ। ਇੰਨਾ ਹੀ ਨਹੀਂ ਇਸ ਘਟਨਾ ਨੂੰ ਅੰਜਾਮ ਦੇਣ ਲਈ ਲਗਭਗ 15 ਮਿੰਟਾਂ ਤੱਕ ਗੱਡੀ ਬਾਹਰ ਹੀ ਖੜ੍ਹੀ ਰਹੀ ਸੀ।
ਜਿਵੇਂ ਹੀ ਡਿਪਟੀ ਉਥੇ ਮਿਠਾਈ ਦੀ ਦੁਕਾਨ ’ਤੇ ਆਇਆ ਤਾਂ ਗੱਡੀ ਨੇ ਪਿੱਛੇ ਤੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਸੁਖਮੀਤ ਹੇਠਾਂ ਡਿੱਗ ਗਿਆ ਅਤੇ ਉਸ ਦੀ ਲੱਤ ਮੋਟਰਸਾਈਕਲ ਵਿਚ ਫੱਸ ਗਈ ਸੀ। ਇਸ ਮੌਕੇ ਇਕ ਵਿਅਕਤੀ ਨੇ ਤਾਬੜਤੋੜ ਗੋਲੀਆਂ ਚੱਲ ਦਿੱਤੀਆਂ ਸਨ, ਜਿਸ ਕਰਕੇ ਉਸ ਦੀ ਮੌਤ ਹੋ ਗਈ। ਇਥੇ ਦੱਸ ਦਈਏ ਕਿ ਪੁਲਸ ਵੱਲੋਂ ਗੱਡੀ ਦਾ ਨੰਬਰ ਬੀਤੀ ਸ਼ਾਮ ਹੀ ਟ੍ਰੇਸ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ: ਜਨਮਦਿਨ ਦਾ ਕੇਕ ਕੱਟਣ ਜਾ ਰਿਹਾ ਸੀ ਸੁਖਮੀਤ, ਇਹ ਨਹੀਂ ਸੀ ਪਤਾ ਕਿ ਮੌਤ ਪਾ ਲਵੇਗੀ ਘੇਰਾ, ਰੇਕੀ ਤੋਂ ਬਾਅਦ ਹੋਇਆ ਕਤਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤਰਸ ਦੇ ਆਧਾਰ 'ਤੇ ਨੌਕਰੀਆਂ ਦਾ ਮੁੱਦਾ ਭਖਣ ਮਗਰੋਂ ਪ੍ਰਤਾਪ ਬਾਜਵਾ ਦੀ ਵਿਧਾਇਕਾਂ ਨੂੰ ਸਲਾਹ
NEXT STORY