ਗਿੱਦੜਬਾਹਾ (ਕੁਲਭੂਸ਼ਨ) - ਪਿੰਡ ਲੁੰਡੇਵਾਲਾ ਵਿਖੇ ਖੂੰਖਾਰ ਕੁੱਤਿਆਂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਲੋਕਾਂ ਨੂੰ ਆਵਾਰਾ ਕੁੱਤਿਆਂ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੀ ਰਾਤ ਕੁੱਤਿਆਂ ਨੇ ਭੇਡਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ 18 ਭੇਡਾਂ ਦੀ ਮੌਤ ਹੋ ਗਈ ਅਤੇ 10 ਤੋਂ ਵਧ ਜ਼ਖ਼ਮੀ ਹੋ ਗਈਆਂ। ਜਾਣਕਾਰੀ ਦਿੰਦਿਆਂ ਮੰਗਾ ਸਿੰਘ ਪੁੱਤਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦੀਆਂ ਭੇਡਾਂ ਰੋਜ਼ਾਨਾ ਦੀ ਤਰ੍ਹਾਂ ਵਾੜੇ ਵਿਚ ਸਨ ਕਿ ਬੀਤੀ ਰਾਤ ਆਵਾਰਾ ਕੁੱਤਿਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਦਾ ਪਤਾ ਸਾਨੂੰ ਸਵੇਰ ਸਮੇਂ ਲੱਗਾ। ਵਾੜੇ 'ਚ ਭੇਡਾਂ ਨੂੰ ਕੁੱਤੇ ਨੋਚ-ਨੋਚ ਕੇ ਖਾ ਰਹੇ ਸਨ, ਜਿਨ੍ਹਾਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਉੱਥੋਂ ਭਜਾਇਆ ਗਿਆ। ਉਦੋਂ ਤੱਕ ਕੁੱਤੇ ਭਾਰੀ ਨੁਕਸਾਨ ਕਰ ਚੁੱਕੇ ਸਨ। ਮੰਗਾ ਸਿੰਘ ਨੇ ਦੱਸਿਆ ਕਿ ਕੁੱਤਿਆਂ ਨੇ 18 ਭੇਡਾਂ ਮਾਰ ਦਿੱਤੀਆਂ ਸਨ, ਜਦਕਿ ਕਈ ਉਹ ਮਾਰ ਕੇ ਖਾ ਗਏ ਸਨ ਅਤੇ 10 ਤੋਂ ਵੱਧ ਭੇਡਾਂ ਜ਼ਖ਼ਮੀ ਹਾਲਤ 'ਚ ਤੜਫ ਰਹੀਆਂ ਸਨ।
ਦੁਕਾਨ ਦੀ ਭੰਨਤੋੜ ਦੇ ਦੋਸ਼ 'ਚ ਕੌਂਸਲਰ ਦੇ ਬੇਟੇ ਸਣੇ 7 ਖਿਲਾਫ ਕੇਸ ਦਰਜ
NEXT STORY