ਖੰਨਾ (ਵਿਪਨ) : 'ਤੁਸੀਂ ਕੱਲ੍ਹ ਖੰਨਾ ਛੱਡ ਕੇ ਚਲੇ ਜਾਓ, ਨਹੀਂ ਤਾਂ ਮਾਰ ਦਿਆਂਗੇ', ਇਹ ਧਮਕੀਆਂ ਕੁੱਝ ਲੋਕਾਂ ਵਲੋਂ ਇੱਥੇ ਰਹਿੰਦੇ ਇਕ ਪਰਵਾਸੀ ਪਰਿਵਾਰ ਨੂੰ ਦਿੱਤੀਆਂ ਗਈਆਂ। ਦਰਅਸਲ ਖੰਨਾ ਦੇ ਕਬਜ਼ਾ ਫੈਕਟਰੀ ਰੋਡ 'ਤੇ ਰਹਿਣ ਵਾਲੇ ਇਕ ਪਰਵਾਸੀ ਪਰਿਵਾਰ 'ਤੇ ਕੁੱਝ ਲੋਕਾਂ ਵਲੋਂ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਇਕ ਦਰਜਨ ਤੋਂ ਜ਼ਿਆਦਾ ਹਮਲਾਵਰਾਂ ਨੇ 2 ਮਹੀਨਿਆਂ ਦੀ ਗਰਭਵਤੀ ਔਰਤ ਅਤੇ ਉਸ ਦੇ ਪਤੀ ਨੂੰ ਬੁਰੀ ਤਰ੍ਹਾਂ ਕੁੱਟਿਆ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਿੱਤੀ ਵੱਡੀ ਰਾਹਤ, 8ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ...
ਜਾਣਕਾਰੀ ਮੁਤਾਬਕ ਹਸਪਤਾਲ 'ਚ ਦਾਖ਼ਲ ਪੀੜਤ ਜੋਤੀ ਅਤੇ ਉਸ ਦੇ ਪਤੀ ਰੂਪੇਸ਼ ਨੇ ਦੱਸਿਆ ਕਿ ਉਹ ਵਿਸ਼ਵਕਰਮਾ ਪੂਜਾ ਕਰ ਰਹੇ ਸਨ। ਇੰਨੇ 'ਚ ਉਨ੍ਹਾਂ ਦੇ ਮੁੱਹਲੇ ਦਾ ਰਹਿਣ ਵਾਲਾ ਜਸਬੀਰ ਸਿੰਘ ਉਨ੍ਹਾਂ ਦੇ ਘਰ ਨੇੜਿਓਂ ਬੜੀ ਤੇਜ਼ ਰਫ਼ਤਾਰ ਨਾਲ ਗੱਡੀ ਲੈ ਕੇ ਨਿਕਲਿਆ, ਜਿਸ ਕਾਰਨ ਉਨ੍ਹਾਂ ਦਾ ਮਸਾਂ-ਮਸਾਂ ਬਚਾਅ ਹੋਇਆ। ਜਦੋਂ ਉਨ੍ਹਾਂ ਨੇ ਜਸਬੀਰ ਸਿੰਘ ਨੂੰ ਕਾਰ ਹੌਲੀ ਚਲਾਉਣ ਲਈ ਕਿਹਾ ਤਾਂ ਉਹ ਗਾਲੀ-ਗਲੋਚ 'ਤੇ ਉਤਰ ਆਇਆ ਅਤੇ 3-4 ਬੰਦੇ ਬੁਲਾ ਕੇ ਰੂਪੇਸ਼ ਨੂੰ ਬੁਰੀ ਤਰ੍ਹਾਂ ਕੁੱਟਿਆ।
ਇਹ ਵੀ ਪੜ੍ਹੋ : ਸਾਈਬਰ ਕੈਫ਼ੇ ਦੇ ਮਾਲਕਾਂ ਲਈ ਆਏ ਨਵੇਂ ਹੁਕਮ, ਇਹ ਕੰਮ ਹੋਇਆ ਲਾਜ਼ਮੀ, 23 ਸਤੰਬਰ ਰਾਤ 12 ਵਜੇ ਤੋਂ...
ਇਸ ਤੋਂ ਬਾਅਦ ਫਿਰ 10-15 ਬੰਦੇ ਬੁਲਾ ਕੇ ਰਾਤ ਨੂੰ ਵੀ ਜਸਬੀਰ ਸਿੰਘ ਨੇ ਰੂਪੇਸ਼ ਨੂੰ ਕੁੱਟਿਆ। ਇਸ ਦੌਰਾਨ ਪਤੀ ਦਾ ਬਚਾਅ ਕਰਨ ਆਈ ਗਰਭਵਤੀ ਜੋਤੀ ਦੇ ਢਿੱਡ 'ਚ ਵੀ ਉਕਤ ਲੋਕਾਂ ਨੇ ਲੱਤਾਂ ਮਾਰੀਆਂ। ਜੋਤੀ ਨੇ ਦੱਸਿਆ ਕਿ ਇਹ ਲੋਕ ਕਹਿ ਰਹੇ ਸਨ ਕਿ ਤੁਸੀਂ ਕੱਲ੍ਹ ਹੀ ਖੰਨਾ ਛੱਡ ਕੇ ਚਲੇ ਜਾਓ, ਨਹੀਂ ਤਾਂ ਤੁਹਾਨੂੰ ਮਾਰ ਦਿਆਂਗੇ ਅਤੇ ਕੱਟ ਦਿਆਂਗੇ। ਫਿਲਹਾਲ ਦੋਵੇਂ ਪਤੀ-ਪਤਨੀ ਹਸਪਤਾਲ 'ਚ ਜ਼ੇਰੇ ਇਲਾਜ ਹਨ। ਡੀ. ਐੱਸ. ਪੀ. ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ 2 ਪੱਖਾਂ ਦੀ ਲੜਾਈ ਨੂੰ ਜਾਣ-ਬੁੱਝ ਕੇ ਕੁੱਝ ਲੋਕ ਪੰਜਾਬੀ ਬਨਾਮ ਪਰਵਾਸੀ ਦੀ ਲੜਾਈ ਦਾ ਨਾਂ ਦੇ ਰਹੇ ਹਨ। ਹਕੀਕਤ 'ਚ ਇਹ ਦੋ ਧਿਰਾਂ ਦੀ ਲੜਾਈ ਹੈ। ਫਿਲਹਾਲ ਪੁਲਸ ਵਲੋਂ ਜਸਬੀਰ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਕੱਸੀ ਕਮਰ, ਹਰ ਪਿੰਡ 'ਚ ਮੌਜੂਦ ਰਹੇਗਾ ਨੋਡਲ ਅਫਸਰ
NEXT STORY