ਚੰਡੀਗੜ੍ਹ (ਮਨਪ੍ਰੀਤ) : ਇੱਥੇ ਯੂ. ਟੀ. ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਸ਼ਹਿਰ ’ਚ ਸਾਈਬਰ ਕੈਫੇ ਚਲਾਉਣ ਵਾਲਿਆਂ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਨਿਰਦੇਸ਼ਾਂ ਦਾ ਮਕਸਦ ਦਹਿਸ਼ਤਗਰਦੀ ਗਤੀਵਿਧੀਆਂ ਰੋਕਣਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸਾਈਬਰ ਕੈਫੇ ’ਚ ਈ-ਮੇਲ ਸਹਿਤ ਵੱਖ-ਵੱਖ ਸੁਵਿਧਾਵਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਸਾਈਬਰ ਕੈਫੇ ਦੀ ਵਰਤੋਂ ਕਰ ਕੇ ਗ਼ੈਰ-ਸਮਾਜੀ ਅਨਸਰ ਸੁਰੱਖਿਆ/ਜਾਂਚ ਏਜੰਸੀਆਂ ਨੂੰ ਗੁੰਮਰਾਹ ਕਰਨ, ਜਨਤਾ ’ਚ ਦਹਿਸ਼ਤ ਪੈਦਾ ਕਰਨ ਤੇ ਸ਼ਹਿਰ ਦੀ ਸੁਰੱਖਿਆ ਨੂੰ ਖ਼ਤਰੇ ’ਚ ਪਾ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਿੱਤੀ ਵੱਡੀ ਰਾਹਤ, 8ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ...
ਜਾਰੀ ਨਿਰਦੇਸ਼ਾਂ ਅਨੁਸਾਰ ਉਸ ਅਣਜਾਣ ਵਿਅਕਤੀ ਲਈ ਸਾਈਬਰ ਕੈਫੇ ਦੀ ਵਰਤੋਂ ’ਤੇ ਪਾਬੰਦੀ ਹੋਵੇਗੀ, ਜਿਸ ਦੀ ਪਛਾਣ ਕੈਫੇ ਮਾਲਕ ਵੱਲੋਂ ਸਥਾਪਿਤ ਨਹੀਂ ਕੀਤੀ ਗਈ ਹੈ, ਵਿਜ਼ਟਰ/ਯੂਜ਼ਰ ਦੀ ਪਛਾਣ ਦੇ ਰਿਕਾਰਡ ਲਈ ਇਕ ਰਜਿਸਟਰ ਰੱਖਿਆ ਜਾਵੇ, ਵਿਜ਼ਟਰ/ਯੂਜ਼ਰ ਦੇ ਹਸਤਲਿਖ਼ਤ ਨਾਮ, ਪਤਾ, ਟੈਲੀਫੋਨ ਨੰਬਰ ਅਤੇ ਪਛਾਣ ਪੱਤਰ ਦਾ ਰਿਕਾਰਡ ਦਰਜ ਕਰਨਾ ਤੇ ਉਸ ਨੂੰ ਰਜਿਸਟਰ ’ਤੇ ਦਸਤਖ਼ਤ ਕਰਨੇ ਲਾਜ਼ਮੀ ਹੋਣਗੇ, ਵਿਜ਼ਟਰ/ਯੂਜ਼ਰ ਦੀ ਪਛਾਣ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ ਜਾਂ ਫੋਟੋ ਵਾਲੇ ਕ੍ਰੈਡਿਟ ਕਾਰਡ ਨਾਲ ਪਛਾਣ ਸਥਾਪਿਤ ਕੀਤੀ ਜਾਵੇ।
ਇਹ ਵੀ ਪੜ੍ਹੋ : ਗੁਰਦੁਆਰੇ ਦੀ ਤੀਜੀ ਮੰਜ਼ਿਲ ਤੋਂ ਬੰਦੇ ਨੇ ਮਾਰੀ ਛਾਲ, ਪੈ ਗਈਆਂ ਚੀਕਾਂ, ਖ਼ੁਦਕੁਸ਼ੀ ਨੋਟ 'ਚ... (ਵੀਡੀਓ)
ਐਕਟੀਵਿਟੀ ਸਰਵਰ ਨੂੰ ਮੁੱਖ ਸਰਵਰ ’ਚ ਸੁਰੱਖਿਅਤ ਰੱਖਣਾ ਅਤੇ ਇਸ ਦਾ ਰਿਕਾਰਡ ਘੱਟ ਤੋਂ ਘੱਟ 6 ਮਹੀਨੇ ਸੰਭਾਲ ਕੇ ਰੱਖਣਾ ਲਾਜ਼ਮੀ, ਜੇਕਰ ਕਿਸੇ ਵਿਜ਼ਟਰ ਦੀ ਗਤੀਵਿਧੀ ਸ਼ੱਕੀ ਹੈ ਤਾਂ ਸਾਈਬਰ ਕੈਫੇ ਦਾ ਮਾਲਕ ਪੁਲਸ ਸਟੇਸ਼ਨ ਨੂੰ ਸੂਚਿਤ ਕਰੇਗਾ ਤੇ ਵਿਅਕਤੀ ਵੱਲੋਂ ਵਰਤੇ ਗਏ ਖ਼ਾਸ ਕੰਪਿਊਟਰ ਬਾਰੇ ਰਿਕਾਰਡ ਰੱਖਿਆ ਜਾਣਾ ਲਾਜ਼ਮੀ ਹੈ। ਇਹ ਹੁਕਮ 23 ਸਤੰਬਰ ਰਾਤ 12 ਵਜੇ ਤੋਂ 21 ਨਵੰਬਰ ਤੱਕ ਭਾਵ ਅਗਲੇ 60 ਦਿਨਾਂ ਲਈ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CBSE ਵਿਦਿਆਰਥੀਆਂ ਨੂੰ ਵੱਡਾ ਝਟਕਾ, ਬੋਰਡ ਨੇ ਬਦਲੇ ਨਿਯਮ
NEXT STORY