ਲੁਧਿਆਣਾ (ਰਾਮ)- ਪੁਲਸ ਨੇ ਭਗੌੜੇ ਮੁਲਜ਼ਮ ਨੂੰ ਫੜਨ ਦਾ ਯਤਨ ਕੀਤਾ ਤਾਂ ਪੂਰੇ ਪਰਿਵਾਰ ਨੇ ਮਿਲ ਕੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਛੁਡਵਾ ਕੇ ਫਿਰ ਫਰਾਰ ਕਰ ਦਿੱਤਾ। ਇਸ ਮਾਮਲੇ ’ਚ ਥਾਣਾ ਮੋਤੀ ਨਗਰ ਦੀ ਪੁਲਸ ਨੇ ਭਗੌੜੇ ਮੁਲਜ਼ਮ ਸਮੇਤ ਪਿਓ-ਪੁੱਤ ਅਤੇ ਅਣਪਛਾਤੇ ਸਾਥੀਆਂ ’ਤੇ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਭਗੌੜੇ ਸੌਰਭ ਕੁਮਾਰ ਪੁੱਤਰ ਦੇਵੀ ਚੰਦ, ਦੇਵੀ ਚੰਦ ਪੁੱਤਰ ਅਮਰ ਚੰਦ, ਸੋਨੂ ਪੁੱਤਰ ਦੇਵੀ ਚੰਦ ਨਿਵਾਸੀ ਨਿਊ ਸ਼ਿਮਲਾਪੁਰੀ ਅਤੇ ਉਨ੍ਹਾਂ ਦੇ 4-5 ਅਣਪਛਾਤੇ ਸਾਥੀਆਂ ਦੇ ਰੂਪ ਵਿਚ ਹੋਈ ਹੈ। ਇਸ ਮਾਮਲੇ ’ਚ ਪੁਲਸ ਨੇ ਭਗੌੜੇ ਦੇ ਪਿਤਾ ਅਤੇ ਭਰਾ ਨੂੰ ਗ੍ਰਿਫਤਾਰ ਕੀਤਾ ਹੈ।
ਸੀਨੀਅਰ ਸਿਪਾਹੀ ਕਰਨੈਲ ਸਿੰਘ ਮੁਤਾਬਕ 14 ਦਸੰਬਰ 2012 ਤੋਂ ਥਾਣਾ ਸਿਟੀ ਅਹਿਮਦਗੜ੍ਹ ਤੋਂ ਭਗੌੜੇ ਸੌਰਵ ਕੁਮਾਰ ਦੀ ਭਾਲ ’ਚ ਆਰ. ਕੇ. ਰੋਡ, ਇੰਡਸਟ੍ਰੀਅਲ ਏਰੀਆ-ਏ, ਨੇੜੇ ਬਿਜਲੀ ਘਰ, ਚੀਮਾ ਚੌਕ ’ਚ ਪੁੱਜੇ ਤਾਂ ਉਥੇ ਭਗੌੜਾ ਸੌਰਭ ਕੁਮਾਰ ਚਾਹ ਦੇ ਖੋਖੇ ਕੋਲ ਖੜ੍ਹਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਉਸ ਨੂੰ ਫੜਨ ਲਈ ਉਨ੍ਹਾਂ ਨੇ ਥਾਣਾ ਸਿਟੀ ਅਹਿਮਦਗੜ੍ਹ ਦੇ ਮੁੱਖ ਅਫਸਰ ਨੂੰ ਜਾਣਕਾਰੀ ਦੇਣੀ ਚਾਹੀ ਤਾਂ ਸੌਰਭ ਦੇ ਪਿਤਾ ਦੇਵੀ ਚੰਦ, ਭਰਾ ਸੋਨੂ ਅਤੇ ਉਨ੍ਹਾਂ ਦੇ 4-5 ਅਣਪਛਾਤੇ ਸਾਥੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਪੱਗ ਵੀ ਉਤਾਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਭਗੌੜੇ ਸੌਰਵ ਕੁਮਾਰ ਨੂੰ ਜ਼ਬਰਦਸਤੀ ਛੁਡਾ ਲਿਆ ਅਤੇ ਉਥੋਂ ਭਜਾ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਵਾਹਨ ਚਾਲਕਾਂ ਲਈ ਬੇਹੱਦ ਜ਼ਰੂਰੀ ਖ਼ਬਰ, ਵੱਡੇ ਐਕਸ਼ਨ ਦੀ ਤਿਆਰੀ
NEXT STORY