ਫਿਰੋਜ਼ਪੁਰ (ਮਲਹੋਤਰਾ, ਕੁਮਾਰ) : ਕਾਲੀ ਟੇਪ ਲੱਗੀ ਕਾਰ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਨੇ ਪੁਲਸ ਵਲੋਂ ਰੁਕਣ ਦਾ ਇਸ਼ਾਰਾ ਕਰਨ ’ਤੇ ਏ. ਐੱਸ. ਆਈ. ਅਤੇ ਹੋਰਨਾਂ ਕਰਮਚਾਰੀਆਂ ’ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਉਥੋਂ ਫਰਾਰ ਹੋ ਗਏ। ਘਟਨਾ ਅੱਡਾ ਖਾਈ ਵਾਲੇ ਦੇ ਕੋਲ ਸੋਮਵਾਰ ਸ਼ਾਮ ਵਾਪਰੀ। ਏ. ਐੱਸ. ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਟੀਮ ਰੂਟੀਨ ਗਸ਼ਤ ’ਤੇ ਸੀ ਤਾਂ ਅੱਡਾ ਖਾਈ ਵਾਲਾ ਦੇ ਕੋਲ ਇਕ ਕਾਰ, ਜਿਸ ’ਚ ਚਾਰ ਵਿਅਕਤੀ ਸਵਾਰ ਸਨ ਅਤੇ ਸ਼ੀਸ਼ਿਆਂ ’ਤੇ ਕਾਲੀ ਟੇਪ ਲੱਗੀ ਹੋਈ ਸੀ। ਸ਼ੱਕ ਪੈਣ ’ਤੇ ਗੱਡੀ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਗੱਡੀ ਪੁਲਸ ਟੀਮ ’ਤੇ ਚੜਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਲੱਖਾਂ ਰੁਪਏ ਖਰਚ ਕੇ ਪੁੱਤ ਭੇਜਿਆ ਇੰਗਲੈਂਡ, ਹੁਣ ਆਏ ਮੌਤ ਦੇ ਸੁਨੇਹੇ ਨੇ ਤੋੜ ਕੇ ਰੱਖ ਦਿੱਤੇ ਬਜ਼ੁਰਗ ਮਾਪੇ
ਆਪਣਾ ਬਚਾਓ ਕਰਦੇ ਹੋਏ ਪੁਲਸ ਟੀਮ ਨੇ ਗੱਡੀ ਦੇ ਟਾਇਰਾਂ ’ਤੇ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਗੱਡੀ ਸ਼ਹਿਰ ਤੋਂ ਬਾਹਰ ਵਾਲੀ ਰੋਡ ਨੂੰ ਨਿਕਲ ਗਈ। ਗੱਡੀ ਦਾ ਪਿੱਛਾ ਕੀਤਾ ਗਿਆ ਤਾਂ ਕਿਲੇਵਾਲਾ ਚੌਕ ਦੇ ਕੋਲ ਬੇਆਬਾਦ ਜਗ੍ਹਾ ’ਤੇ ਉਹੀ ਗੱਡੀ ਖੜ੍ਹੀ ਮਿਲੀ ਜਦਕਿ ਉਸ ਵਿਚ ਸਵਾਰ ਦੋਸ਼ੀ ਫਰਾਰ ਹੋ ਚੁੱਕੇ ਸਨ। ਪੁਲਸ ਨੇ ਗੱਡੀ ਕਬਜ਼ੇ ਵਿਚ ਲੈ ਕੇ ਇਸਦੇ ਨੰਬਰ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਗੱਡੀ ਵਿਚ ਕੌਣ ਲੋਕ ਸਨ ਅਤੇ ਉਨ੍ਹਾਂ ਦਾ ਕੀ ਇਰਾਦਾ ਸੀ?
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 3 ਦਿਨ ਸ਼ਰਾਬ ਦੇ ਠੇਕੇ ਬੰਦ ਰੱਖਣ ਦਾ ਐਲਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਖ਼ਾਨੇ 'ਚੋਂ 7 ਦਿਨਾਂ ਦੀ ਬੱਚੀ ਮਿਲਣ ਦਾ ਮਾਮਲਾ : ਪੁਲਸ ਨੇ ਕਈ ਸੂਬਿਆਂ ਨੂੰ ਭੇਜੀ ਮੁਲਜ਼ਮਾਂ ਦੀ ਤਸਵੀਰ
NEXT STORY