ਜਲੰਧਰ, (ਸ਼ੋਰੀ)- ਇਨਕਮ ਟੈਕਸ ਕਾਲੋਨੀ ਦੇ ਨਾਲ ਲੱਗਦੇ ਜੋਤੀ ਨਗਰ ਵਿਚ ਹਥਿਆਰਬੰਦ ਲੋਕਾਂ ਨੇ ਮਿਲ ਕੇ ਅਕਾਲੀ ਦਲ ਦੇ ਆਗੂ ਤੇ ਉਸ ਦੇ ਸਾਥੀ 'ਤੇ ਹਮਲਾ ਕਰਕੇ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ। ਸਿਵਲ ਹਸਪਤਾਲ ਵਿਚ ਇਲਾਜ ਅਧੀਨ ਇੰਦਰਜੀਤ ਉਰਫ ਸੋਨੂੰ ਪੁੱਤਰ ਰਵਿੰਦਰ ਸਿੰਘ ਵਾਸੀ ਜੋਤੀ ਨਗਰ ਨੇ ਦੱਸਿਆ ਕਿ ਉਹ ਅਕਾਲੀ ਦਲ ਤੋਂ ਕੌਂਸਲਰ ਦੀ ਚੋਣ ਲੜ ਚੁੱਕਾ ਹੈ ਅਤੇ ਹਾਰ ਗਿਆ ਸੀ। ਇਸ ਇਲਾਕੇ ਵਿਚ ਇਕ ਵਿਅਕਤੀ ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਇਸ ਬਾਰੇ ਉਸ ਨੇ ਐੱਸ. ਡੀ. ਐੱਮ., ਤਹਿਸੀਲਦਾਰ ਤੋਂ ਲੈ ਕੇ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਅੱਜ ਪਟਵਾਰੀ ਮੌਕਾ ਦੇਖਣ ਆਇਆ ਅਤੇ ਉਕਤ ਵਿਅਕਤੀ ਨਾਲ ਗੱਲਬਾਤ ਕਰਨ ਲੱਗਾ ਕਿ ਇਸ ਦੌਰਾਨ ਉਕਤ ਵਿਅਕਤੀ ਨੇ ਹਥਿਆਰ ਨਾਲ ਲੈਸ ਆਪਣੇ ਸਾਥੀ ਬੁਲਾ ਕੇ ਉਸ ਨਾਲ ਝਗੜਾ ਕਰਨ ਦੇ ਨਾਲ-ਨਾਲ ਉਸ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਤੇਜ਼ ਹਥਿਆਰ ਨਾਲ ਉਸ 'ਤੇ ਵਾਰ ਕੀਤਾ। ਇਸ ਦੌਰਾਨ ਉਸ ਨੂੰ ਬਚਾਉਣ ਆਏ ਦਿਲਜੋਤ ਸਿੰਘ ਵਾਸੀ ਅਸ਼ੋਕ ਨਗਰ 'ਤੇ ਹਮਲਾ ਕੀਤਾ।
ਸੜਕ ਹਾਦਸੇ : 2 ਦੀ ਮੌਤ, 1 ਗੰਭੀਰ ਜ਼ਖਮੀ
NEXT STORY