ਪਟਿਆਲਾ (ਬਲਜਿੰਦਰ): ਘਰ ਖਰੀਦਣ ਦੇ ਬਹਾਨੇ ਅੰਦਰ ਵੜ ਕੇ ਮਕਾਨ ਮਾਲਕ ਦੇ ਚਾਕੂ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਐੱਸ.ਐੱਸ.ਟੀ. ਕੰਪਲੈਕਸ ਦੀ ਹੈ। ਇਸ ਮਾਮਲੇ ’ਚ ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਸਾਹਿਲ ਪੁੱਤਰ ਬਜਿੰਦਰ ਸਿੰਘ ਵਾਸੀ ਐੱਸ.ਐੱਸ.ਟੀ. ਕੰਪਲੈਕਸ ਪਟਿਆਲਾ ਨੇ ਸ਼ਿਕਾਇਤ ’ਤੇ ਰੋਹਿਤ ਨਾਂ ਦੇ ਵਿਅਕਤੀ ਦੇ ਖ਼ਿਲਾਫ਼ 307, 452, 324, 506 ਆਈ.ਪੀ.ਸੀ ਦੇ ਅਧੀਨ ਕੇਸ ਦਰਜ ਕੀਤਾ ਹੈ। ਸਾਹਿਲ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਰੋਹਿਤ ਨਾਂ ਦੇ ਵਿਅਕਤੀ ਦਾ ਫੋਨ ਆਇਆ, ਜਿਸ ਨੇ ਕਿਹਾ ਕੀ ਤੁਸੀਂ ਘਰ ਵੇਚਣਾ ਚਾਹੁੰਦੇ ਹੋ ਤਾਂ ਉਹ ਘਰ ਦੇਖਣ ਲਈ ਆ ਹਿਰਾ ਹੈ ਅਤੇ ਅੰਦਰ ਆ ਕੇ ਵਿਅਕਤੀ ਨੇ ਘਰ ਦੀ ਅਲਮਾਰੀ ਦੀ ਫਰੋਲਾ ਫਰਾਲੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਨਾ ’ਚ ਤਕਰਾਰਬਾਜ਼ੀ ਹੋ ਗਈ ਅਤੇ ਫਿਰ ਰੋਹਿਤ ਨੇ ਤਹਿਸ਼ ’ਚ ਆ ਕੇ ਆਪਣੀ ਡੱਬ ’ਚੋਂ ਚਾਕੂ ਕੱਢ ਕੇ ਮਾਰ ਦੇਣ ਦੀ ਨੀਯਤ ਨਾਲ ਸ਼ਿਕਾਇਤਕਰਤਾ ’ਤੇ 6-7 ਵਾਰ ਕੀਤੇ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉਹ ਵਿਅਕਤੀ ਜਾਨੋ ਮਾਰਨ ਦੀਆ ਧਮਕੀਆਂ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਇਸ ਮਾਮਲੇ ਵਿਚ ਰੋਹਿਤ ਨਾਮ ਦੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - GST ਦੇ ਘੇਰੇ 'ਚ ਆ ਸਕਦਾ ਹੈ ਪੈਟਰੋਲ-ਡੀਜ਼ਲ! ਵਿੱਤ ਮੰਤਰੀ ਸੀਤਾਰਮਨ ਨੇ ਦਿੱਤਾ ਅਹਿਮ ਬਿਆਨ
ਕੁੱਟਮਾਰ ਦੇ ਦੋਸ਼ ਵਿਚ ਚਾਰ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ
ਥਾਣਾ ਕੋਤਵਾਲੀ ਦੀ ਪੁਲਸ ਨੇ ਕੁੱਟਮਾਰ ਦੇ ਦੋਸ਼ ਵਿਚ ਨਰਿੰਦਰ ਕੁਮਾਰ, ਅਨੀਤਾ ਨਾਗਪਾਲ ਪਤਨੀ ਨਰਿੰਦਰ ਕੁਮਾਰ, ਪ੍ਰੀਤੀ ਨਾਗਪਾਲ ਪਤਨੀ ਸੰਨੀ ਤਨਵਾਰ, ਸੰਨੀ ਤਨਵਾਰ ਵਾਸੀ ਸਿਤਾਰ ਮੰਜਲ ਨੇਡ਼ੇ ਸਰਹਿੰਦੀ ਬਜ਼ਾਰ ਪਟਿਆਲਾ ਦੇ ਖਿਲਾਫ 323, 324, 506, 341 ਅਤੇ 34 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਸਿਮਰਨ ਮਿੱਡਾ ਪਤਨੀ ਸ਼ੁਸੀਲ ਕੁਮਾਰ ਵਾਸੀ ਮੁਹੱਲਾ ਸਿਤਾਰ ਮੰਜਿਲ ਨੇਡ਼ੇ ਸਰਹੰਦੀ ਬਜ਼ਾਰ ਪਟਿਆਲਾ ਨੇ ਸਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਲਡ਼ਕਾ ਘਰ ਦੇ ਬਾਹਰ ਖਡ਼ਾ ਸੀ ਤਾਂ ਉਕਤ ਵਿਅਕਤੀ ਗਾਲੀ ਗਲੋਚ ਕਰਨ ਲੱਗ ਪਏ ਅਤੇ ਜਦੋਂ ਉਹ ਬਾਹਰ ਆਈ ਤਾਂ ਉਕਤ ਵਿਅਕਤੀ ਹੱਥੋ ਪਾਈ ਕਰਨ ਲੱਗ ਪਏ ਅਤੇ ਜਦੋਂ ਸਿਕਾਇਤਕਰਤਾ ਬਚਾਅ ਲਈ ਘਰ ਅੰਦਰ ਆਈ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਵੀ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪਨਾਮਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਖੱਡ 'ਚ ਬੱਸ ਡਿੱਗਣ ਨਾਲ 39 ਪ੍ਰਵਾਸੀਆਂ ਦੀ ਗਈ ਜਾਨ
ਸਰਹਿੰਦੀ ਬਜ਼ਾਰ ਵਿਚ ਪਿਸਤੋਲ ਦਿਖਾ ਕੇ ਪੈਸਿਆਂ ਵਾਲਾ ਬੈਗ ਖੋਹਣ ਦੇ ਮਾਮਲੇ ਵਿਚ ਜਗਦੇਵ ਦਾਸ ਨਾਮ ਦੇ ਵਿਅਕਤੀ ਅਤੇ ਉਸ ਦੇ ਸਾਥੀ ਦੇ ਖਿਲਾਫ ਕੇਸ ਦਰਜ
ਥਾਣਾ ਕੋਤਵਾਲੀ ਦੀ ਪੁਲਸ ਨੇ ਸਰਹਿੰਦੀ ਬਜ਼ਾਰ ਵਿਚ ਪਿਸਤੋਲ ਦਿਖਾ ਕੇ ਪੈਸਿਆਂ ਵਾਲਾ ਬੈਗ ਖੋਹਣ ਦੇ ਮਾਮਲੇ ਵਿਚ ਜਗਦੇਵ ਦਾਸ ਨਾਮ ਦੇ ਵਿਅਕਤੀ ਅਤੇ ਉਸ ਦੇ ਸਾਥੀ ਦੇ ਖਿਲਾਫ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਪੁਲਸ ਦੇ ਕੋਲ ਰਮੇਸ਼ ਕੁਮਾਰ ਪੁੱਤਰ ਮੇਲਾ ਰਾਮ ਵਾਸੀ ਨੇੜੇ ਸਿਤਾਰ ਮੰਜਿਲ ਮੁਹੱਲਾ ਸਰਹੰਦੀ ਬਜ਼ਾਰ ਪਟਿਆਲਾ ਵਿਖੇ ਸਿਕਾਇਤ ਦਰਜ ਕਰਵਾਈ ਸੀ ਕਿ ਉਹ ਸ਼ਾਮ ਨੂੰ ਦੁਕਾਨ ਬੰਦ ਕਰਕੇ ਘਰ ਆ ਆਇਆ ਤਾਂ ਜਦੋਂ ਘਰ ਪਹੁੰਚਣ ਤੋਂ ਬਾਅਦ ਗੇਟ ਲਗਾਉਣ ਲੱਗਿਆ ਤਾਂ ਇੱਕ ਮੋਟਰਸਾਇਕਲ ਘਰ ਦੇ ਬਾਹਰ ਆਇਆ ਤਾਂ ਮੋਟਰਸਾਇਕਲ ’ਤੇ ਉਕਤ ਵਿਅਕਤੀ ਸਵਾਰ ਸਨ, ਜਿਨ੍ਹਾਂ ਵਿਚ ਉਕਤ ਵਿਅਕਤੀ ਮੋਟਰਸਾਇਕਲ ਤੋਂ ਉਤਰ ਕੇ ਉਸ ਦੇ ਘਰ ਦੇ ਪੋਰਚ ਵਿਚ ਆਇਆ ਅਤੇ ਹੱਥ ਵਿਚ ਪਿਸਟਲ ਤਾਣ ਕੇ ਪੈਸਿਆਂ ਦਾ ਬੈਗ ਖੋਹਣ ਦੀ ਕੋਸ਼ਿਸ ਕੀਤੀ ਅਤੇ ਸ਼ਿਕਾਇਤਕਰਤਾ ਵੱਲੋਂ ਰੋਕਣ ’ਤੇ ਕੁੱਟਮਾਰ ਕੀਤੀ ਅਤੇ ਰੋਲਾ ਪਾਉਣ ਤੋਂ ਬਾਅਦ ਉਕਤ ਵਿਅਕਤੀ ਫਰਾਰ ਹੋ ਗਏ। ਪੁਲਸ ਨੇ ਇਸ ਮਾਮਲੇ ਵਿਚ ਉਕਤ ਵਿਅਕਤੀਆਂ ਦੇ ਖਿਲਾਫ 458, 323, 379 ਬੀ, 511 ਅਤੇ 506 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
NIA ਨੇ ਕੈਨੇਡਾ ਰਹਿੰਦੇ ਗੈਂਗਸਟਰ ਲਖਬੀਰ 'ਲੰਡਾ' ਦੀ ਗ੍ਰਿਫ਼ਤਾਰੀ ਲਈ ਐਲਾਨੀ ਇਨਾਮੀ ਰਾਸ਼ੀ
NEXT STORY