ਲੁਧਿਆਣਾ (ਅਨਿਲ) : ਨੈਸ਼ਨਲ ਹਾਈਵੇਅ 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ 'ਤੇ ਅੱਜ ਭਾਰਤੀ ਕਿਸਾਨ ਯੂਨੀਅਨ ਦੀਆਂ ਕਈ ਜੱਥੇਬੰਦੀਆਂ ਨੇ ਟੋਲ ਰੇਟ 'ਚ ਕੀਤੇ ਵਾਧੇ ਦੇ ਵਿਰੋਧ 'ਚ ਧਰਨਾ ਲਾ ਦਿੱਤਾ ਅਤੇ ਟੋਲ ਫਰੀ ਕਰਵਾ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਵਿਆਹ ਅੱਜ, ਪ੍ਰੋਗਰਾਮ 'ਚ ਪੁੱਜ ਰਹੇ CM ਮਾਨ (ਵੀਡੀਓ)
ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਇੰਦਰਬੀਰ ਸਿੰਘ ਕਾਦੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਦੀਆਂ ਕਈ ਜੱਥੇਬੰਦੀਆਂ ਨੇ ਟੋਲ ਪਲਾਜ਼ਾ ਦੇ ਵਧੇ ਹੋਏ ਰੇਟਾਂ ਦੇ ਵਿਰੋਧ 'ਚ ਟੋਲ ਪਲਾਜ਼ਾ 'ਤੇ ਰੋਸ-ਪ੍ਰਦਰਸ਼ਨ ਕਰਦੇ ਹੋਏ ਟੋਲ ਪਲਾਜ਼ੇ ਨੂੰ ਫਰੀ ਕਰਵਾ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਹੋਵੇਗਾ Free, ਵਾਹਨ ਚਾਲਕਾਂ ਤੋਂ ਨਹੀਂ ਵਸੂਲਿਆ ਜਾਵੇਗਾ ਟੋਲ
ਉਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਟੋਲ ਪਲਾਜ਼ਾ ਵਧੇ ਹੋਏ ਰੇਟਾਂ 'ਚ ਕਮੀ ਨਹੀਂ ਕਰਦਾ ਅਤੇ ਲੋਕਲ ਪਾਸ ਦੇ ਰੇਟਾਂ ਨੂੰ ਘੱਟ ਨਹੀਂ ਕਰਦਾ, ਉਦੋਂ ਤੱਕ ਇਹ ਟੋਲ ਫਰੀ ਰਹੇਗਾ ਅਤੇ ਟੋਲ ਪਲਾਜ਼ਾ ਨੂੰ ਫਰੀ ਕਰਨ ਤੋਂ ਬਾਅਦ ਵਾਹਨ ਚਾਲਕ ਬਿਨਾ ਟੋਲ ਦਿੱਤੇ ਟੋਲ ਤੋਂ ਲੰਘ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
21 ਸਾਲ ਪਹਿਲਾਂ ਸੁਆਹ ਹੋਇਆ ਸੀ ਕੋਲੇ ਦਾ ਭੰਡਾਰ, ਬੀਮਾ ਕੰਪਨੀ ਨੂੰ 1.36 ਕਰੋੜ ਵਿਆਜ਼ ਸਮੇਤ ਮੋੜਨ ਦੇ ਨਿਰਦੇਸ਼
NEXT STORY