ਜਲੰਧਰ (ਸੋਨੂੰ) : ਕਹਿੰਦੇ ਨੇ ਮਿਹਨਤ ਦਾ ਨਾ ਤਾਂ ਕੋਈ ਮੁੱਲ ਹੁੰਦਾ ਅਤੇ ਨਾ ਹੀ ਸੱਚੇ ਮਨ ਨਾਲ ਕੀਤੀ ਗਈ ਮਿਹਨਤ ਕਦੇ ਵਿਅਰਥ ਜਾਂਦੀ ਹੈ, ਮਿਹਨਤ ਦਾ ਫਲ ਦੇਰ ਸਵੇਰ ਜ਼ਰੂਰ ਮਿਲਦਾ ਹੈ। ਇਸ ਦੀ ਜਿਊਂਦੀ ਜਾਗਦੀ ਮਿਸਾਲ ਜਲੰਧਰ ਵਿਚ ਦੇਖਣ ਨੂੰ ਮਿਲੀ ਹੈ। ਜਿੱਥੇ ਸੜਕ ਕਿਨਾਰੇ ਸਾਗ ਵੇਚਣ ਵਾਲੀ ਬੀਬੀ ਨੇ ਆਪਣੀ ਮਿਹਨਤ ਦੇ ਬੂਤੇ ’ਤੇ ਨਾ ਸਿਰਫ ਆਪਣੇ ਪੁੱਤ ਨੂੰ ਆਸਟ੍ਰੇਲੀਆ ਵਿਚ ਸੈੱਟ ਕਰ ਦਿੱਤਾ, ਸਗੋਂ ਖੁਦ ਵੀ ਉਹ 7 ਵਾਰ ਆਸਟ੍ਰੇਲੀਆ ਜਾ ਆਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ 70 ਸਾਲਾ ਬਜ਼ੁਰਗ ਬੀਬੀ ਜਾਗੀਰ ਕੌਰ 7 ਵਾਰ ਆਸਟ੍ਰੇਲੀਆ ਜਾਣ ਦੇ ਬਾਵਜੂਦ ਵੀ ਸੜਕ ਕਿਨਾਰੇ ਸਾਗ ਵੇਚ ਰਹੀ ਹੈ। ਬੀਬੀ ਜਾਗੀਰ ਕੌਰ ਅੱਜ ਵੀ ਜਲੰਧਰ ਦੇ ਵਾਲਮੀਕਿ ਗੇਟ ਕੋਲ ਸੜਕ ਕਿਨਾਰੇ ਆਪਣੀ ਸਾਗ ਦੀ ਦੁਕਾਨ ਲਗਾਉਂਦੇ ਹਨ।
ਇਹ ਵੀ ਪੜ੍ਹੋ : ਐੱਨ. ਆਰ. ਆਈਜ਼ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
ਉਨ੍ਹਾਂ ਦਾ ਕਹਿਣਾ ਹੈ ਕਿ ਇਨਸਾਨ ਨੂੰ ਕੰਮ ਜ਼ਰੂਰ ਕਰਨਾ ਚਾਹੀਦਾ ਹੈ, ਇਸ ਨਾਲ ਇਨਸਾਨ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਲੋਕ ਕਹਿੰਦੇ ਹਨ ਕਿ ਤੁਸੀਂ ਇੰਨੀ ਵਾਰ ਆਸਟਰੇਲੀਆ ਜਾ ਆਏ ਹੋ ਫਿਰ ਵੀ ਸਾਗ ਕਿਉਂ ਵੇਚਦੇ ਹੋ ਪਰ ਮੇਰਾ ਮੰਨਣਾ ਹੈ ਕਿ ਹਰ ਵਿਅਕਤੀ ਨੂੰ ਆਪਣੀ ਸਿਹਤ ਤੰਦਰੁਸਤ ਰੱਖਣ ਲਈ ਕੰਮ ਕਰਨਾ ਚਾਹੀਦਾ ਹੈ। ‘ਜਗ ਬਾਣੀ’ ਨਾਲ ਖਾਸ ਗੱਲਬਾਤ ਕਰਦੇ ਹੋਏ ਜਾਗੀਰ ਕੌਰ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਹਵਾਈ ਜਹਾਜ਼ ਵਿਚ ਬੈਠੀ ਸੀ ਤਾਂ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ ਸੀ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਨੇ ਐਲਾਨਿਆ ਉਮੀਦਵਾਰ
ਮੇਰੇ ਕੋਲ ਦੋ ਬੈਗ ਸਨ ਜਿਹੜੇ ਗੋਰਿਆਂ ਨੇ ਰੱਖ ਲਏ ਸਨ ਅਤੇ ਉਨ੍ਹਾਂ ਨੂੰ ਇਸ਼ਾਰਿਆਂ ਵਿਚ ਸਾਰਾ ਕੁੱਝ ਸਮਝਾ ਦਿੱਤਾ ਗਿਆ ਸੀ। ਮੇਰੇ ਪਰਿਵਾਰ ਵਾਲੇ ਕਹਿੰਦੇ ਹਨ ਕਿ ਮੈਂ ਕੰਮ ਨਾ ਕਰਾਂ ਪਰ ਮੇਰਾ ਮੰਨਣਾ ਹੈ ਕਿ ਜਦੋਂ ਤਕ ਸਰੀਰ ਚੱਲਦਾ ਹੈ ਉਦੋਂ ਤਕ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਮੈਂ ਆਸਟਰੇਲੀਆ ਸੀ ਤਾਂ ਮੈਂ ਅੰਗਰੇਜ਼ਾਂ ਨੂੰ ਵੀ ਸਾਗ ਬਨਾਉਣਾ ਸਿਖਾ ਦਿੱਤਾ ਸੀ। ਆਸਟ੍ਰੇਲੀਆ ਮੇਰਾ ਪੁੱਤ ਰਹਿੰਦਾ ਹੈ ਉਹ ਉਸ ਨੂੰ ਮਿਲਣ ਵਾਰ ਵਾਰ ਜਾਂਦੀ ਹੈ ਅਤੇ ਵਾਪਸ ਆ ਕੇ ਫਿਰ ਆਪਣੇ ਕੰਮ ’ਚ ਲੱਗ ਜਾਂਦੀ ਹੈ।
ਇਹ ਵੀ ਪੜ੍ਹੋ : ਜਲਦ ਵਿਆਹ ਦੇ ਬੰਧਨ ’ਚ ਬੱਝਣਗੇ ਸਿੱਖਿਆ ਮੰਤਰੀ ਹਰਜੋਤ ਬੈਂਸ, IPS ਅਫਸਰ ਕੁੜੀ ਨਾਲ ਲੈਣਗੇ ਲਾਵਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਸਰਕਾਰ ਹਰੇਕ ਪ੍ਰਵਾਸੀ ਪੰਜਾਬੀ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਵਚਨਬੱਧ : ਧਾਲੀਵਾਲ
NEXT STORY