ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਦੇ ਰਹਿਣ ਵਾਲੇ ਅਨਿਲ ਕੁਮਾਰ ਪੁੱਤਰ ਜਗਦੀਸ਼ ਸਿੰਘ ਨਾਂ ਦੇ ਆਟੋ ਡਰਾਈਵਰ ਨੇ ਪੁਲਵਾਮਾ 'ਚ ਹੋਏ ਵੱਡੇ ਅੱਤਵਾਦੀ ਹਮਲੇ ਨੂੰ ਲੈ ਕੇ ਅਨੋਖੇ ਢੰਗ ਨਾਲ ਦੁੱਖ ਜ਼ਾਹਰ ਕੀਤਾ ਹੈ। ਅਨਿਲ ਨੇ ਇਸ ਅੱਤਵਾਦੀ ਘਟਨਾ 'ਤੇ ਦੁੱਖ ਜ਼ਾਹਰ ਕਰਦਿਆਂ ਪ੍ਰਣ ਲੈਂਦੇ ਹੋਏ ਆਪਣੇ ਆਟੋ 'ਤੇ ਵੱਡੇ ਪੋਸਟਰ ਲਾ ਦਿੱਤੇ ਹਨ, ਜਿਸ 'ਤੇ ਲਿਖਿਆ ਹੋਇਆ ਹੈ ਕਿ ਜਿਸ ਦਿਨ ਸ਼ਹੀਦ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈ ਲਿਆ ਜਾਵੇਗਾ, ਉਸ ਦਿਨ ਉਹ ਇਕ ਮਹੀਨੇ ਤੱਕ ਫਰੀ ਆਟੋ ਚਲਾਵੇਗਾ ਅਤੇ ਕਿਸੇ ਵੀ ਸਵਾਰੀ ਤੋਂ ਕੋਈ ਪੈਸਾ ਨਹੀਂ ਲਵੇਗਾ। ਅਨਿਲ ਕੁਮਾਰ ਨੇ ਉਨ੍ਹਾਂ ਮਾਵਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਦੀ ਕੁੱਖੋਂ ਅਜਿਹੇ ਸੂਰਬੀਰ ਜਨਮ ਲੈਂਦੇ ਹਨ। ਅਨਿਲ ਕੁਮਾਰ ਨੇ ਕਿਹਾ ਕਿ ਸਾਨੂੰ ਆਪਣੇ ਫੌਜੀ ਭਰਾਵਾਂ 'ਤੇ ਮਾਣ ਹੋਣਾ ਚਾਹੀਦਾ ਹੈ, ਜੋ ਦਿਨ-ਰਾਤ, ਗਰਮੀ ਅਤੇ ਸਰਦੀ 'ਚ ਸਰਹੱਦ 'ਤੇ ਪਹਿਰਾ ਦੇ ਕੇ ਸਾਡੀ ਰੱਖਿਆ ਕਰਦੇ ਹਨ। ਅਨਿਲ ਨੇ ਕਿਹਾ ਕਿ ਪਾਕਿਸਤਾਨ ਨੂੰ ਉਸ ਦੀ ਹਰਕਤ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ।
ਜੱਫੀਆਂ ਪਾਉਣ ਵਾਲਾ ਸਿੱਧੂ ਮੰਗੇ ਪਾਕਿ ਤੋਂ ਜਵਾਬ : ਦਲਬੀਰ ਕੌਰ (ਵੀਡੀਓ)
NEXT STORY