ਰੂਪਨਗਰ, (ਕੈਲਾਸ਼)- ਸੁਰੱਖਿਆ ਅਤੇ ਟ੍ਰੈਫਿਕ ਸਮੱਸਿਆ ਦੇ ਮੱਦੇਨਜ਼ਰ ਭਾਵੇਂ ਪੰਜਾਬ ਸਰਕਾਰ ਨੇ ਵਾਹਨਾਂ 'ਤੇ ਲੱਗਣ ਵਾਲੀ ਕਾਲੀ ਫਿਲਮ ਬੰਦ ਕਰਵਾ ਦਿੱਤੀ ਹੈ ਪਰ ਸ਼ਾਇਦ ਇਸਦਾ ਅਸਰ ਸ਼ਹਿਰ ਵਿਚ ਚੱਲਣ ਵਾਲੇ ਕਮਰਸ਼ੀਅਲ ਆਟੋ ਰਿਕਸ਼ਿਆਂ 'ਤੇ ਨਹੀਂ ਹੁੰਦਾ ਅਤੇ ਉਕਤ ਆਟੋ ਰਿਕਸ਼ਾ ਚਾਲਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਖਿੜਕੀਆਂ 'ਤੇ ਸ਼ੀਟ ਆਦਿ ਲਾ ਕੇ ਚੱਲ ਰਹੇ ਹਨ।
ਜਾਣਕਾਰੀ ਮੁਤਾਬਕ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਸਰਕਾਰ ਨੇ ਵਾਹਨਾਂ ਦੇ ਸ਼ੀਸ਼ਿਆਂ 'ਤੇ ਕਾਲੀ ਫਿਲਮ ਨੂੰ ਲਾਉਣ ਨੂੰ ਲੈ ਕੇ ਪਾਬੰਦੀ ਲਾਈ ਹੋਈ ਹੈ ਤਾਂ ਕਿ ਯਾਤਰੀਆਂ ਦੀ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦਾ ਪਾਲਣ ਹੋ ਸਕੇ। ਇਸ 'ਤੇ ਜ਼ਿਲਾ ਪ੍ਰਸ਼ਾਸਨ ਵੀ ਕਾਫੀ ਸਖ਼ਤ ਨਜ਼ਰ ਆ ਰਿਹਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਵਿਚ ਕੁਝ ਆਟੋ ਰਿਕਸ਼ਾ ਚਾਲਕ ਧੜੱਲੇ ਨਾਲ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਖਿੜਕੀਆਂ ਨੂੰ ਪਰਦਿਆਂ ਤੇ ਸ਼ੀਟਾਂ ਆਦਿ ਨਾਲ ਢੱਕ ਕੇ ਘੁੰਮ ਰਹੇ ਹਨ। ਨਾ ਤਾਂ ਇਸ ਪਾਸੇ ਟ੍ਰੈਫਿਕ ਪੁਲਸ ਦਾ ਧਿਆਨ ਜਾ ਰਿਹਾ ਹੈ ਅਤੇ ਨਾ ਹੀ ਚਾਲਕਾਂ ਨੂੰ ਕਿਸੇ ਦਾ ਡਰ ਹੈ। ਉਧਰ, ਟ੍ਰੈਫਿਕ ਪੁਲਸ ਬਿਨਾਂ ਹੈਲਮਟ, ਬਿਨਾਂ ਸੀਟ ਬੈਲਟ ਦੇ ਚਲਾਨ ਕੱਟ ਰਹੀ ਹੈ ਪਰ ਕਾਨੂੰਨ ਦੀ ਹੋ ਰਹੀ ਉਕਤ ਉਲੰਘਣਾ 'ਤੇ ਟ੍ਰੈਫਿਕ ਪੁਲਸ ਵੀ ਆਪਣਾ ਫਰਜ਼ ਨਹੀਂ ਨਿਭਾਅ ਰਹੀ, ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਰੋਸ ਹੈ।
ਰੇਲ ਗੱਡੀ ਹੇਠਾਂ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
NEXT STORY