ਸੁਲਤਾਨਪੁਰ ਲੋਧੀ : ਪੇਂਡੂ ਇਲਾਕੇ 'ਚੋਂ ਚੱਲਣ ਵਾਲੇ ਪੰਜਾਬ ਦੇ ਪਹਿਲੇ ਕਮਿਊਨਟੀ ਅਵਤਾਰ ਰੇਡੀਓ ਦੀ 8ਵੀ ਵਰ੍ਹੇਗੰਢ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮਨਾਈ ਗਈ। ਇਸ ਮੌਕੇ ਮੀਡੀਆ ਨਾਲ ਜੁੜੀਆਂ ਸਖਸ਼ੀਅਤਾਂ ਨੇ ਹਿੱਸਾ ਲਿਆ ਤੇ ਅਵਤਾਰ ਰੇਡੀਓ ਵਲੋਂ ਵਾਤਾਵਰਣ ਦੇ ਖ਼ੇਤਰ 'ਚ ਨਿਭਾਈ ਭੂਮਿਕਾ ਦੀ ਸਲਾਘਾ ਕੀਤੀ। ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪਨੂੰ ਨੇ ਦੱਸਿਆ ਕਿ ਤਰੱਕੀ ਦੇ ਨਾਂਅ 'ਤੇ ਬਹੁਤ ਸਾਰਾ ਵਿਨਾਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਮੁਨਾਫ਼ੇ ਦੀ ਦੌੜ ਨੇ ਬਹੁਤ ਕੁਝ ਵਿਗਾੜ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿੱਥੇ ਬਾਬੇ ਨਾਨਕ ਦੀ ਪਵਿੱਤਰ ਵੇਈ ਨੂੰ ਸਾਫ਼ ਕਰਕੇ ਪੂਰੇ ਪੰਜਾਬ ਤੇ ਦੇਸ਼ ਨੂੰ ਇਕ ਰਾਹ ਦਿਖਾਇਆ ਹੈ।
ਉਸੇ ਤਰ੍ਹਾਂ ਰੇਡੀਓ ਵਰਗੇ ਕੰਮ ਨੂੰ ਪਿਛਲੇ 8 ਸਾਲਾਂ ਤੋਂ ਸਫ਼ਲਤਾ ਪੂਰਵਕ ਚਲਾਇਆ ਹੈ। ਉਨ੍ਹਾਂ ਕਿਹਾ ਰੇਡੀਓ ਅੱਜ ਵੀ ਸੰਚਾਰ ਦਾ ਸਭ ਤੋਂ ਵਧੀਆ ਤੇ ਸਾਧਨ ਹੈ। ਸ੍ਰੀ ਪਨੂੰ ਨੇ ਕਿਹਾ ਕਿ 40 ਸਾਲਾਂ 'ਚ ਤਰੱਕੀ ਦੇ ਨਾਲ ਅਸੀਂ ਪੰਜਾਬ ਦੀ ਆਬੋ-ਹਵਾ ਵੀ ਖ਼ਰਾਬ ਕਰ ਲਈ ਤੇ ਆਪਣਾ ਸੱਭਿਆਚਾਰ ਵਿਗਾੜ ਲਿਆ ਹੈ। ਉਨ੍ਹਾਂ ਕਿਹਾ ਅਸੀਂ ਬਾਬੇ ਨਾਨਕ ਨੂੰ ਤਾਂ ਮੰਨਦੇ ਹਾਂ ਪਰ ਬਾਬੇ ਦੇ ਵਿਚਾਰਾਂ 'ਤੇ ਅਮਲ ਨਹੀਂ ਕਰਦੇ।ਅਵਤਾਰ ਰੇਡੀਓ ਦੇ ਪਹਿਲੇ ਡਾਇਰੈਕਟਰ ਰਹੇ ਹਰਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਗੁਣਵੱਤਾ ਵਾਲੀ ਪੱਤਰਕਾਰੀ ਕਰਨਾ ਅੱਜ ਵੀ ਚਣੌਤੀ ਹੈ। ਇਸ ਮੌਕੇ ਉਘੇ ਲੇਖਕ ਪ੍ਰੋ: ਆਸਾ ਸਿੰਘ ਘੁੰਮਣ ਨੇ ਕਿਹਾ ਕਿ ਅਵਤਾਰ ਰੇਡੀਓ ਨਾਲ ਇੱਕ ਪੇਂਡੂ ਇਲਾਕੇ ਵਿੱਚ ਇਨਕਲਾਬੀ ਤਬਦੀਲੀ ਆਈ ਹੈ। ਇਹ ਰੇਡੀਓ 24 ਘੰਟੇ ਚੱਲਦਾ ਹੈ ਤੇ ਵੱਡਾ ਸਮਾਂ ਵਾਤਾਵਰਣ ਨੂੰ ਦਿੱਤਾ ਜਾਂਦਾ ਹੈ। ਬੱਚਿਆਂ ਨੂੰ ਰੇਡੀਓ 'ਤੇ ਬੋਲਣ ਦੇ ਮੌਕੇ ਮਿਲਣ ਨਾਲ ਲੋਕ ਵਾਤਾਵਰਣ ਪ੍ਰਤੀ ਸੁਚੇਤ ਹੋਏ ਹਨ।
ਇਸ ਮੌਕੇ ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਸੁਖਜੀਤ ਸਿੰਘ, ਪ੍ਰਿੰਸੀਪਲ ਸੁਖਜਿੰਦਰ ਸਿੰਘ ਰੰਧਾਵਾ, ਸੱਜਣ ਸਿੰਘ ਚੀਮਾ, ਸੁਰਜੀਤ ਸਿੰਘ ਸ਼ੰਟੀ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ ਧਾਲੀਵਾਲ, ਮਨਦੀਪ ਸਿੰਘ ਢਿੱਲੋ, ਗੁਰਵਿੰਦਰ ਸਿੰਘ ਬੋਪਾਰਾਏ, ਨਰਿੰਦਰ ਸਿੰਘ ਸੋਨੀਆ, ਪ੍ਰਿੰਸੀਪਲ ਸਤਪਾਲ ਸਿੰਘ, ਗੁਰੂ ਨਾਨਕ ਦੇਵ ਜੀ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸੁਰਿੰਦਰ ਸਿੰਘ ਬੱਬੂ, ਜਤਿੰਦਰ ਸਿੰਘ ਨੂਰਪੁਰੀ, ਸੁਖਬੀਰ ਸਿੰਘ ਭੋਰ, ਸੁਰਜੀਤ ਟਿੱਬਾ, ਡਾ ਪਰਮਿੰਦਰ ਕੁਮਾਰ, ਬਲਜਿੰਦਰ ਜਿੰਦੀ, ਡਾ ਜਸਪਾਲ ਸਿੰਘ, ਮਾਸਟਰ ਚਰਨ ਸਿੰਘ, ਸੁੱਚਾ ਸਿੰਘ ਮਿਰਜ਼ਾਪੁਰ, ਐਡੋਕੇਟ ਰਜਿੰਦਰ ਸਿੰਘ ਰਾਣਾ, ਅਮਨ ਮਲਹੋਤਰਾ, ਗੁਰਜੋਤ ਕੌਰ, ਅਮਨਦੀਪ ਕੌਰ ਆਦਿ ਹਜ਼ਾਰ ਸਨ।
ਮਾਨਸਾ 'ਚ ਅੱਜ 8 ਕੋਰੋਨਾ ਨਵੇਂ ਮਰੀਜ਼ ਆਏ, 13 ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ
NEXT STORY