ਚੰਡੀਗੜ੍ਹ (ਲਲਨ) - ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ ਨੈੱਟਵਰਕ 18 ਤੇ ਹਨੀਵੈੱਲ ਸਮਾਰਟ ਬਿਲਡਿੰਗ ਐਵਾਰਡ-2017 ਵਲੋਂ ਤਾਜ ਡਿਪਲੋਮੈਟਿਕ ਇਨਕਲੇਵ ਨਵੀਂ ਦਿੱਲੀ 'ਚ ਆਯੋਜਿਤ ਪੁਰਸਕਾਰ ਸਮਾਰੋਹ 'ਚ ਮਿਡ ਸਾਈਜ਼ ਸ਼੍ਰੇਣੀ 'ਚ ਸਮਾਰਟੈਸਟ ਏਅਰਪੋਰਟ ਬਿਲਡਿੰਗ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਹਵਾਈ ਅੱਡੇ 'ਚ ਮਿਲਣ ਵਾਲੀਆਂ ਸਹੂਲਤਾਂ ਲਈ ਇਸ ਨੂੰ ਖਾਸ ਤੌਰ 'ਤੇ ਸਨਮਾਨਿਤ ਕੀਤਾ ਗਿਆ, ਜਿਸ 'ਚ ਊਰਜਾ ਤੇ ਯੂਟੀਲਿਟੀ ਸਾਧਨ, ਤਾਪਮਾਨ ਤੇ ਬਿਜਲੀ ਕੰਟਰੋਲ, ਉਪਯੋਗਿਤਾ ਕੰਟ੍ਰੋਲ, ਸੁਰੱਖਿਆ ਕਰਮਚਾਰੀ, ਵਾਹਨ ਸਮੱਗਰੀ, ਅਗਨੀ ਸੁਰੱਖਿਆ, ਗੈਸ ਸੁਰੱਖਿਆ, ਵਰਕਰਾਂ ਦੀ ਸੁਰੱਖਿਆ, ਇਨਡੋਰ ਹਵਾ ਤੇ ਪਾਣੀ ਦੀ ਗੁਣਵੱਤਾ ਸ਼ਾਮਲ ਹੈ। ਹਵਾਈ ਅੱਡੇ ਦੇ ਸੀ. ਈ. ਓ. ਸੁਨੀਲ ਦੱਤ ਨੇ ਇਸ ਦੌਰਾਨ ਕਿਹਾ ਕਿ ਇਹ ਸਨਮਾਨ ਮਿਲਣਾ ਸਾਡੇ ਲਈ ਫਖਰ ਦੀ ਗੱਲ ਹੈ।
ਅੰਬਾਲਾ-ਚੰਡੀਗੜ੍ਹ ਦੇ ਨਵੇਂ ਰੇਲਵੇ ਟਰੈਕ ਦੀ ਅਲਟ੍ਰਾਸੋਨਿਕ ਫਲਾ ਡਿਟੈਕਸ਼ਨ ਮਸ਼ੀਨ ਨਾਲ ਹੋਵੇਗੀ ਟੈਸਟਿੰਗ
NEXT STORY