ਗੁਰੂਹਰਸਹਾਏ (ਮਨਜੀਤ) : ਲੱਖੋਕੇ ਬਹਿਰਾਮ ਦੇ ਅਧੀਨ ਆਉਂਦੇ ਪਿੰਡ ਬੁਰਜ ਮੱਖਣ ਸਿੰਘ ਵਾਲਾ ਵਿਖੇ ਮਾਂ-ਧੀ ਦੀ ਕੁੱਟਮਾਰ ਕਰਕੇ ਘਰ ਦੇ ਸਾਮਾਨ ਦੀ ਭੰਨ-ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਥਾਣਾ ਲੱਖੋਕੇ ਬਹਿਰਾਮ ਪੁਲਸ ਨੇ 4 ਬਾਏ ਨੇਮ ਵਿਅਕਤੀਆਂ ਅਤੇ 7-8 ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੁਰਮੀਤ ਕੌਰ ਵਿਧਵਾ ਸੱਤਾ ਰਾਮ ਵਾਸੀ ਪਿੰਡ ਬੁਰਜ ਮੱਖਣ ਸਿੰਘ ਵਾਲਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਸੁੱਤੇ ਹੋਏ ਸੀ ਤਾਂ ਦੋਸ਼ੀਅਨ ਲਵਪ੍ਰੀਤ ਸਿੰਘ ਪੁੱਤਰ ਸੱਤਾ, ਕੁਲਦੀਪ ਰਾਮ ਪੁੱਤਰ ਸੱਤਾ, ਸੋਨੂੰ ਪੁੱਤਰ ਸੰਤਾ, ਸੋਰਵ ਕੁਮਾਰ ਪੁੱਤਰ ਕਿੱਕਰ ਵਾਸੀਅਨ ਪਿੰਡ ਬੁਰਜ ਮੱਖਣ ਸਿੰਘ ਵਾਲਾ ਅਤੇ 7-8 ਅਣਪਛਾਤੇ ਵਿਅਕਤੀ ਘਰ ਦੀਆਂ ਕੰਧਾਂ ਟੱਪ ਕੇ ਜ਼ਬਰਦਸਤੀ ਅੰਦਰ ਦਾਖ਼ਲ ਹੋ ਗਏ।
ਲਵਪ੍ਰੀਤ ਸਿੰਘ ਤੇ ਕੁਲਦੀਪ ਰਾਮ ਲਲਕਾਰੇ ਮਾਰਨ ਲੱਗ ਪਏ ਕਿ ਅਸੀਂ ਸਿਮਰਨ ਨੂੰ ਚੁੱਕ ਕੇ ਲੈ ਜਾਣਾ ਹੈ ਅਤੇ ਉਸ ਦੀ ਧੀ ਸਿਮਰਨ ਨਾਲ ਕੁੱਟਮਾਰ ਕਰਨ ਲੱਗ ਪਏ। ਗੁਰਮੀਤ ਕੌਰ ਨੇ ਦੱਸਿਆ ਕਿ ਦੋਸ਼ੀਅਨ ਨੇ ਕਾਫੀ ਸੱਟਾਂ ਮਾਰੀਆਂ ਅਤੇ ਇਸ ਨਾਲ ਹੀ ਘਰ ਦੇ ਬੈੱਡ, ਪੱਖਾ, ਪੇਟੀ, ਟਰੰਕ, ਰੌਸ਼ਨਦਾਨ ਦੀ ਭੰਨ-ਤੋੜ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
2 ਵਿਦਿਆਰਥਣਾਂ ਨੇ ਖ਼ਤਮ ਕਰ ਲਈ ਜ਼ਿੰਦਗੀ, ਪਰਿਵਾਰ ਨੂੰ ਮਿਲੀਆਂ ਲਾਸ਼ਾਂ
NEXT STORY