ਬਾਬਾ ਬਕਾਲਾ ਸਾਹਿਬ (ਰਾਕੇਸ਼) : ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ 'ਚ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਤੋਂ ਆਪਣੀ ਦਸਤਕ ਦੇ ਦਿਤੀ ਹੈ। ਅੱਜ ਇਥੇ ਐੱਚ.ਡੀ.ਐੱਫ.ਸੀ. ਬੈਂਕ ਦੇ 3 ਕਾਮਿਆਂ ਸਮੇਤ 6 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਕਤ ਬੈਂਕ ਕਾਮੇ ਨਜ਼ਦੀਕੀ ਪਿੰਡ ਫੱਤੂਵਾਲ, ਬੁੱਢਾਥੇਹ ਤੇ ਢਿੱਲਵਾਂ ਨਾਲ ਸਬੰਧਤ ਦੱਸੇ ਜਾਂਦੇ ਹਨ, ਜਦਕਿ ਇਕ ਹੋਰ ਵਿਅਕਤੀ ਜੋ ਕਿ ਨਜ਼ਦੀਕੀ ਪਿੰਡ ਵਡਾਲਾ ਖੁਰਦ ਦਾ ਦੱਸਿਆ ਜਾਂਦਾ ਹੈ, ਜੋ ਕੁਝ ਦਿਨ ਪਹਿਲਾਂ ਉਤਰ ਪ੍ਰਦੇਸ਼ ਤੋਂ ਆਇਆ ਹੋਇਆ ਸੀ। ਇੰਨ੍ਹਾਂ ਸਾਰਿਆਂ ਦੇ 15 ਜੂਨ ਨੂੰ ਕੋਵਿੰਡ-19 ਸੈਂਪਲ ਲਏ ਗਏ ਸਨ, ਜਿੰਨ੍ਹਾਂ ਦੀ ਰਿਪੋਰਟ ਅੱਜ ਪ੍ਰਾਪਤ ਹੋਈ ਹੈ।
ਇਹ ਵੀ ਪੜ੍ਹੋਂ : ਡਿਲਿਵਰੀ ਤੋਂ ਬਾਅਦ ਬੀਬੀ ਨਿਕਲੀ ਕੋਰੋਨਾ ਪਾਜ਼ੇਟਿਵ, ਡਾਕਟਰਾਂ ਦੇ ਫੁੱਲੇ ਹੱਥ-ਪੈਰ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਐੱਚ.ਡੀ.ਐੱਫ.ਸੀ. ਬ੍ਰਾਂਚ ਰਈਆ ਐਟ ਬਿਆਸ ਦਾ ਮੈਨੇਜਰ ਕੋਰੋਨਾ ਪਾਜ਼ੇਟਿਵ ਆਇਆ ਸੀ, ਜੋ ਕਿ ਇਸ ਵੇਲੇ ਜਲੰਧਰ ਦੇ ਇਕ ਹਸਪਤਾਲ 'ਚ ਇਲਾਜ਼ ਅਧੀਨ ਹੈ, ਇਸ ਤੋਂ ਬਾਅਦ ਐੱਚ.ਡੀ.ਐੱਫ.ਸੀ. ਬੈਂਕ ਦੇ 7 ਕਰਮਚਾਰੀਆਂ ਦੇ ਨਮੂਨੇ ਲਏ ਗਏ ਸਨ ਤੇ ਉਨ੍ਹਾਂ ਨੂੰ ਘਰਾਂ 'ਚ ਹੀ ਕੁਆਰੰਟਾਈਨ ਕੀਤਾ ਗਿਆ ਹੋਇਆ ਸੀ, ਜਿੰਨ੍ਹਾਂ 'ਚੋਂ ਤਿੰਨ ਕਾਮਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਬੈਂਕ ਮੁਲਾਜ਼ਮਾਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਗ੍ਰਾਹਕਾਂ ਦੇ ਵੀ ਸੈਂਪਲ ਲਏ ਜਾਣੇ ਅਤਿ ਜ਼ਰੂਰੀ ਸਮਝਿਆ ਜਾ ਰਿਹਾ ਹੈ। ਬੀਤੇ ਕੱਲ੍ਹ ਵੀ ਬਾਬਾ ਬਕਾਲਾ ਸਾਹਿਬ ਤਹਿਸੀਲ ਨਾਲ ਸਬੰਧਤ ਪਿੰਡ ਧੂਲਕਾ ਤੇ ਸਿੰਘਪੁਰਾ 'ਚ ਵੀ 1-1 ਮਰੀਜ਼ ਪਾਜ਼ੇਟਿਵ ਮਿਲਣ ਨਾਲ ਇਸ ਖੇਤਰ 'ਚ ਮੁੜ ਤੋਂ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਇਹ ਵੀ ਪੜ੍ਹੋਂ : ਅੰਮ੍ਰਿਤਸਰ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 107 ਸਾਲਾ ਬਜ਼ੁਰਗ ਨੇ ਤੋੜਿਆ ਦਮ
ਜ਼ਿਲ੍ਹਾ ਫਰੀਦਕੋਟ ਅੰਦਰ ਕੋਰੋਨਾ ਦੇ ਪੰਜ ਨਵੇਂ ਕੇਸ ਆਏ ਸਾਹਮਣੇ
NEXT STORY