ਬਾਬਾ ਬਕਾਲਾ ਸਾਹਿਬ (ਰਾਕੇਸ਼) : ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੇ ਸ਼ਰਧਾਲੂਆਂ ਵਲੋਂ ਗੁਰਧਾਮ ਤੋਂ ਲਿਆਂਦੇ ਪ੍ਰਸ਼ਾਦ ਨੂੰ ਆਈ. ਸੀ. ਪੀ. 'ਤੇ ਤਾਇਨਾਤ ਅਧਿਕਾਰੀਆਂ ਵਲੋਂ ਕੁੱਤਿਆਂ ਕੋਲੋਂ ਸੁੰਘਾਏ ਜਾਣ ਦੀ ਅੱਜ ਲੋਕ ਸਭਾ 'ਚ ਦਹਾੜ ਪਈ। ਇਸ ਦੁੱਖ ਭਰੇ ਮੁੱਦੇ ਨੂੰ ਉਠਾਉਂਦਿਆਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਬੜੀਆਂ ਆਸਾਂ ਤੇ ਅਰਦਾਸਾਂ ਤੋਂ ਬਾਅਦ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਨਨਕਾਣਾ ਸਾਹਿਬ ਜਾਣ ਲਈ ਸੰਗਤਾਂ ਨੂੰ ਕਈ ਕਾਨੂੰਨੀ ਅੜਚਣਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਦੇ ਬਾਵਜੂਦ ਸੰਗਤਾਂ 'ਚ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਲਾਲਸਾ ਬਰਕਰਾਰ ਹੈ।
ਸੰਸਦ 'ਚ ਬੋਲਦਿਆਂ ਡਿੰਪਾ ਨੇ ਕਿਹਾ ਕਿ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦਾ ਉਥੇ ਪੁੱਜਣ 'ਤੇ ਪਾਕਿਸਤਾਨੀ ਨਾਗਰਿਕ ਤੇ ਅਧਿਕਾਰੀ ਮਾਣ-ਸਨਮਾਨ ਅਤੇ ਸਤਿਕਾਰ ਕਰਨ ਦੇ ਨਾਲ-ਨਾਲ ਉਨ੍ਹਾਂ ਨਾਲ ਵਧੀਆ ਵਰਤਾਓ ਕਰ ਰਹੇ ਹਨ, ਜਦਕਿ ਇਸ ਦੇ ਉਲਟ ਆਈ. ਸੀ. ਪੀ. ਚੌਕੀ ਦੇ ਭਾਰਤੀ ਅਧਿਕਾਰੀ ਆਪਣੇ ਹੀ ਦੇਸ਼ ਦੇ ਸ਼ਰਧਾਲੂਆਂ ਨਾਲ ਮਾੜਾ ਵਰਤਾਓ ਅਤੇ ਬਦਸਲੂਕੀ ਕਰ ਰਹੇ ਹਨ, ਜੋ ਅਤਿ-ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਉਥੋਂ ਲਿਆਂਦੇ ਅੰਮ੍ਰਿਤ ਰੂਪੀ ਪ੍ਰਸ਼ਾਦ 'ਤੇ ਸ਼ੱਕ ਕਰਦਿਆਂ ਉਸ ਨੂੰ ਕੁੱਤਿਆਂ ਕੋਲੋਂ ਸੁੰਘਾਉਣਾ ਅਤਿ-ਘਨੌਣੀ ਹਰਕਤ ਹੈ। ਅਜਿਹੇ ਕਰਮਚਾਰੀਆਂ ਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨਾ ਜਾਇਜ਼ ਹੈ। ਡਿੰਪਾ ਨੇ ਕਿਹਾ ਕਿ ਉਥੇ ਤਾਇਨਾਤ ਕੁਝ ਅਧਿਕਾਰੀ ਸ਼ਰੇਆਮ ਸਿਗਰਟਾਂ ਤੇ ਬੀੜੀਆਂ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਸੰਗਤਾਂ ਦੀ ਆਸਥਾ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਲੋਕ ਸਭਾ 'ਚ ਇਹ ਵੀ ਮੰਗ ਕੀਤੀ ਕਿ ਕੋਰੀਡੋਰ ਲਈ ਸ਼ਰਤਾਂ ਨਰਮ ਕੀਤੀਆਂ ਜਾਣ ਤਾਂ ਕਿ ਹਰ ਵਰਗ ਦੇ ਲੋਕਾਂ ਨੂੰ ਉਥੇ ਜਾਣ 'ਚ ਕੋਈ ਮੁਸ਼ਕਿਲ ਪੇਸ਼ ਨਾ ਆ ਸਕੇ। ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਭਾਰਤੀ ਅਧਿਕਾਰੀਆਂ ਦੇ ਗਲਤ ਰਵੱਈਏ ਦਾ ਮੁੱਦਾ ਲੋਕ ਸਭਾ 'ਚ ਉਠਾਉਂਦੇ ਹੋਏ।
ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਸਹੁਰੇ ਘਰ ਜਾ ਕੇ ਫਿਲਮੀ ਸਟਾਈਲ 'ਚ ਕੀਤਾ ਡਰਾਮਾ
NEXT STORY