ਬਾਬਾ ਬਕਾਲਾ ਸਾਹਿਬ, (ਰਾਕੇਸ਼)- ਇਤਿਹਾਸਕ ਕਸਬਾ ਬਾਬਾ ਬਕਾਲਾ ਸਾਹਿਬ ਜਿਥੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਵੱਖ-ਵੱਖ ਹਜ਼ੂਰੀ ਰਾਗੀ ਜਥਿਆਂ ਵੱਲੋਂ ਕੀਰਤਨੀ ਪ੍ਰਵਾਹ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਗਏ ਇਸ ਪਵਿੱਤਰ ਦਿਹਾੜੇ ਦੌਰਾਨ ਜਿਥੇ ਸੰਗਤਾਂ ਲਈ ਵਿਸ਼ੇਸ਼ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ, ਉਥੇ ਨਾਲ ਹੀ ਹੋਰ ਵੀ ਕਈ ਲੌੜੀਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਸ਼੍ਰੀ ਦਰਬਾਰ ਸਾਹਿਬ, ਤਪ ਅਸਥਾਨ ਸ਼੍ਰੀ ਭੋਰਾ ਸਾਹਿਬ, ਮੰਜੀ ਸਾਹਿਬ, ਸ਼ੀਸ਼ ਮਹਿਲ, ਦਰਸ਼ਨੀ ਡਿਉੜੀ ਆਦਿ ਸਥਾਨਾਂ ‘ਤੇ ਸੁੰਦਰ ਦੀਪਮਾਲਾ ਕੀਤੀ ਗਈ ਅਤੇ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਨਾਲ ਮਨਮੋਹਿਕ ਸਜਾਵਟ ਕਰਦਿਆਂ ਸਵਾਗਤੀ ਗੇਟ ਵੀ ਬਣਾਏ ਗਏ।
ਸਰਕਾਰੀ ਇਮਾਰਤਾਂ ਤੇ ਦੀਪਮਾਲਾ:
ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣ ਵਾਲੇ ਸਮਾਗਮ ਰੱਦ ਕਰ ਦਿਤੇ ਗਏ ਸਨ, ਪਰ ਵੀ ਪੰਜਾਬ ਸਰਕਾਰ ਦੇ ਮਹਿਕਮਾ ਪੀ.ਡਬਲਯੂ.ਡੀ, ਬੀ.ਐਂਡ ਆਰ, ਇਲੈਕਟਰੀਕਲ ਵਿਭਾਗ ਦੇ ਚੀਫ ਇੰਜੀਨੀਅਰ ਵਿਜੇ ਚੋਪੜਾ ਦੇ ਦਿਸ਼ਾਂ ਨਿਰਦੇਸ਼ਾਂ ‘ਤੇ ਸਰਕਾਰੀ ਇਮਾਰਤਾਂ ‘ਤੇ ਦੀਪਮਾਲਾ ਕੀਤੀ ਗਈ। ਇਸ ਤੋਂ ਇਲਾਵਾ ਰੇਲਵੇ ਫਲਾਈਓਵਰ, ਨੈਸ਼ਨਲ ਹਾਈਵੇ ਅਤੇ ਸਥਾਨਕ ਬਜ਼ਾਰਾਂ ਵਿਚ ਵੀ ਕਰੀਬ 200 ਐੱਲ.ਈ.ਡੀ.ਬਲਬ ਲਾ ਕੇ ਇੰਨ੍ਹਾਂ ਨੂੰ ਰੁਸ਼ਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸਿਸਟੈਂਟ ਇੰਜੀਨੀਅਰ ਦਲਬੀਰ ਸਿੰਘ ਅਤੇ ਸਤਨਾਮ ਸਿੰਘ ਇੰਚਾਰਜ਼ ਇਲੈਕਟਰੀਕਲ ਨੇ ਦੱਸਿਆ ਕਿ ਉਪ ਮੰਡਲ ਅਫਸਰ ਵਰਿੰਦਰ ਅਤੇ ਐਕਸੀਅਨ ਜਸਵਿੰਦਰ ਸਿੰਘ ਦੀ ਅਗਵਾਈ ‘ਚ ਵੱਖ-ਵੱਖ ਥਾਵਾਂ ‘ਤੇ ਮਾਸਕ ਲਾਈਟਾਂ, ਪਾਰਕਿੰਗ, ਆਈ.ਟੀ.ਆਈ, ਗੁ: ਮਾਤਾ ਗੰਗਾ ਜੀ, ਗੁ:ਬਾਬਾ ਪਾਲਾ ਜੀ ਅਤੇ ਛੇਵੀ ਪਾਤਸ਼ਾਹੀ ਵਿਖੇ ਲਾਈਟਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।
ਬਜ਼ਾਰ ਬੰਦ ਰਹੇ:
ਬਾਬਾ ਬਕਾਲਾ ਸਾਹਿਬ ਵਿਖੇ ਮਨਾਈ ਗਈ ਸ਼ਤਾਬਦੀ ਮੌਕੇ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਭਾਰੀ ਤਦਾਦ ‘ਚ ਹਾਜ਼ਰੀਆਂ ਭਰੀਆਂ ਗਈਆਂ। ਉਨ੍ਹਾਂ ਵੱਲੋਂ ਸਰੋਵਰਾਂ ‘ਚ ਇਸ਼ਨਾਨ ਵੀ ਕੀਤੇ ਗਏ ਅਤੇ ਗੁਰੂ ਘਰ ਨਤਮਸਤਕ ਹੋ ਕੇ ਆਸ਼ੀਰਵਾਦ ਵੀ ਪ੍ਰਾਪਤ ਕੀਤਾ, ਪ੍ਰੰਤੂ ਪੰਜਾਬ ਸਰਕਾਰ ਵੱਲੋਂ ਐਲ਼ਾਨੇ ਜਾ ਚੁੱਕੇ ਵੀਕਐਂਡ ਲਾਕਡਾਊਨ ਦੇ ਚਲਦਿਆਂ ਸਥਾਨਕ ਬਜ਼ਾਰ ਮੁਕੰਮਲ ਤੌਰ ‘ਤੇ ਬੰਦ ਰਹੇ, ਜੋ ਸ਼ਰਧਾਲੂਆਂ ਪ੍ਰਤੀ ਮਾੜਾ ਪ੍ਰਭਾਵ ਛੱਡ ਰਹੇ ਸਨ। ਸਥਾਨਕ ਬਜ਼ਾਰ ਕਮੇਟੀ ਦੇ ਵਫਦ ਨੇ ਹਲਕਾ ਵਿਧਾਇਕ ਨੂੰ ਮਿਲ ਕੇ ਅੱਜ ਦੇ ਦਿਨ ਬਜ਼ਾਰ ਖੋਲ੍ਹਣ ਦੀ ਇਜਾਜਤ ਦੀ ਮੰਗ ਕੀਤੀ ਸੀ, ਜੋ ਸਿਰੇ ਨਹੀ ਚੜ ਸਕੀ। ਅੱਜ ਸ਼ਤਾਬਦੀ ਮੌਕੇ ਬਿਜਲੀ ਵੀ ਘੰਟਿਆਂਬੰਧੀ ਗੁੱਲ ਰਹੀ।
ਥਾਂ-ਥਾਂ ਲੰਗਰ ਲੱਗੇ:
ਸ਼ਤਾਬਦੀ ਮੌਕੇ ਨਤਮਸਤਕ ਹੋਣ ਪੁੱਜੀਆਂ ਸੰਗਤਾਂ ਲਈ ਸਥਾਨਕ ਬਜ਼ਾਰ ਕਮੇਟੀ ਅਤੇ ਹੋਰ ਸੰਸਥਾਵਾਂ ‘ਤੇ ਜਥੇਬੰਦੀਆਂ ਵੱਲੋਂ ਕੜਾਹ ਪ੍ਰਸ਼ਾਦ, ਕੇਲੇ, ਕੋਲਡ ਡਰਿੰਕ ਆਦਿ ਲੰਗਰ ਲਾਏ ਗਏ ਹੋਏ ਸਨ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦਾ ਵੀ ਇੰਤਜਾਮ ਕੀਤਾ ਗਿਆ ਹੋਇਆ ਸੀ।
ਮੋਦੀ ਸਰਕਾਰ ਕੋਰੋਨਾ ਦੇ ਬਹਾਨੇ ਕਿਰਤ ਕਾਨੂੰਨ ਛਾਗ ਕੇ ਲਗਾਤਾਰ ਲੋਕ ਮਾਰੂ ਕਾਨੂੰਨ ਕਰ ਰਹੀ ਹੈ ਪਾਸ : ਮਾਨ
NEXT STORY