ਜਲੰਧਰ (ਰਾਹੁਲ ਕਾਲਾ)- ਗੁਰਦੁਆਰਾ ਬਾਬੇ ਸ਼ਹੀਦਾਂ ਸਮਸਤੀਪੁਰ ਜਲੰਧਰ ਵਿਖੇ ਸਮੂਹ ਸੰਤ ਸਮਾਜ ਵੱਲੋਂ ਇਕੱਠ ਕੀਤਾ ਗਿਆ ਹੈ। ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਇਹ ਇਕੱਤਰਤਾ ਹੋਈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਤ ਸਮਾਜ ਦੀ ਇਕੱਤਰਤਾ ਪੰਜਾਬ ਦੀ ਸਿਆਸਤ ਵਿਚ ਵੱਡੀ ਹਲਚਲ ਪੈਦਾ ਕਰ ਸਕਦੀ ਹੈ। ਇਸ ਇਕੱਠ ਵਿਚ ਮਾਝਾ, ਮਾਲਵਾ ਅਤੇ ਦੋਆਬਾ ਤੋਂ ਸੰਤ ਸਮਾਜ ਪਹੁੰਚਿਆ। ਸਮੂਹ ਸੰਤ ਸਮਾਜ ਵੱਲੋਂ ਕੀਤੇ ਗਏ ਇਕੱਠ ਵਿਚ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਨੂੰ ਹਮਾਇਤ ਕੀਤੀ ਜਾਵੇਗੀ। ਇਸ ਦੀ ਜਾਣਕਾਰੀ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਦਿੱਤੀ ਗਈ ਹੈ। ਮੀਟਿੰਗ ਵਿੱਚ ਹਾਜ਼ਰ ਸਮੂਹ ਸੰਤ-ਮਹਾਂਪੁਰਸ਼ਾਂ ਨੇ ਸਰਬਸੰਮਤੀ ਨਾਲ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਉੱਪਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ।
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖ਼ਾਲਸਾ ਪੰਥ ਦੀ ਉਹ ਮਹਾਨ ਸੰਸਥਾ ਹੈ, ਜਿਸ ਦਾ ਜਨਮ ਪੰਥ ਦੀਆਂ ਧਾਰਮਿਕ ਅਤੇ ਰਾਜਨੀਤਿਕ ਚਣੌਤੀਆਂ ਭਰਪੂਰ ਪ੍ਰਸਥਿਤੀਆਂ ਦੌਰਾਨ ਵੱਡੇ ਸੰਘਰਸ਼ ਅਤੇ ਕੁਰਬਾਨੀਆਂ ਦੇ ਪਿੜ ਵਿੱਚ ਹੋਇਆ। ਇਕ ਸਦੀ ਦੇ ਆਪਣੇ ਲੰਬੇ ਸਫ਼ਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਦਿਆਂ ਵੱਡੇ-ਵੱਡੇ ਮੋਰਚੇ ਲਗਾ ਕੇ ਪੰਥ ਲਈ ਭਾਰੀ ਕੁਰਬਾਨੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵੱਲੋ ਸ੍ਰੀ ਦਰਬਾਰ ਸਹਿਬ ਦੇ ਵਿਰਾਸਤੀ ਰਸਤਿਆਂ ਦਾ ਸੁੰਦਰੀਕਰਨ, ਜੂਨ 84 ਦੇ ਘੱਲੂਘਾਰੇ ਦੀ ਸ਼ਹੀਦੀ ਯਾਦਗਾਰ, ਛੋਟਾ ਅਤੇ ਵੱਡਾ ਘੱਲੂਘਾਰਾ ਯਾਦਗਾਰ, ਵਿਰਾਸਤ-ਏ-ਖ਼ਾਲਸਾ, ਚੱਪੜਚਿੜੀ ਯਾਦਗਾਰ ਆਦਿ ਦੀ ਸੇਵਾ ਕਰਕੇ ਪੰਥ ਦੇ ਸ਼ਾਨਾਮਤੇ ਇਤਿਹਾਸ ਅਤੇ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਗਏ ਵਡੇਰੇ ਕਾਰਜਾਂ ਉਪਰ ਪੰਥ ਨੂੰ ਮਾਣ ਹੈ।
ਉਨ੍ਹਾਂ ਸਮੁੱਚੇ ਸੰਤ ਸਮਾਜ ਵੱਲੋ ਗੁਰ ਪੰਥ ਅਤੇ ਪੰਜਾਬ ਵਾਸੀਆਂ ਨੂੰ ਪੰਜਾਬ ਅਤੇ ਪੰਥ ਦੇ ਵਡੇਰੇ ਹਿੱਤਾਂ ਲਈ 20 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਹਾਜ਼ਰ ਵੱਡੀ ਗਿਣਤੀ ਵਿੱਚ ਸਮੂਹ ਸੰਤ ਮਹਾਂਪੁਰਸ਼ਾਂ ਨੇ ਜੈਕਾਰਿਆਂ ਦੀ ਅਵਾਜ ਵਿੱਚ ਇਸ ਅਪੀਲ ਦੀ ਪ੍ਰੋੜਤਾ ਕੀਤੀ।
ਇਹ ਵੀ ਪੜ੍ਹੋ: ਪਤੀ-ਪਤਨੀ ਤੇ ਸਾਲੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਇੰਝ ਖੁੱਲ੍ਹਿਆ ਪੁਲਸ ਸਾਹਮਣੇ ਭੇਤ
ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਅਕਾਲੀ ਦਲ ਅਤੇ ਬਸਪਾ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਦੋਵਾਂ ਗਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਜਿੰਨਾ ਵੱਧ ਚੜ੍ਹ ਕੇ ਹਿੱਸਾ ਪੈ ਸਕਦਾ ਸੰਤ ਸਮਾਜ ਉਨ੍ਹਾਂ ਪਾਇਆ ਜਾਵੇਗਾ। ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸੰਤ ਸਮਾਜ ਲਈ ਜੋ ਕੁਝ ਵੀ ਅਕਾਲੀ ਦਲ ਨੇ ਕੀਤਾ, ਉਸ ਨੂੰ ਵੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ: ਕੈਪਟਨ ਦਾ ਵੱਡਾ ਬਿਆਨ, ‘ਪਿੱਠ 'ਚ ਛੁਰਾ ਮਾਰਨ ਵਾਲਿਆਂ ਬਾਰੇ ਇਹ ਲੜਾਈ ਜਿੱਤਣ ਤੋਂ ਬਾਅਦ ਗੱਲ ਕਰਾਂਗਾ’
ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਕੀਤੀ ਗਈ ਅਪੀਲ ਨੂੰ ਪਹੁੰਚੇ ਹੋਏ ਸੰਤ ਸਮਾਜ ਨੇ ਜੈਕਾਰੇ ਛੱਡ ਕੇ ਪ੍ਰਵਾਨ ਕੀਤਾ। ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ 10 ਸਾਲਾ ਬਾਅਦ ਸੰਤ ਸਮਾਜ ਦੀ ਇੰਨੀ ਵੱਡੀ ਇਕੱਤਰਤਾ ਹੋਈ ਹੈ, ਜਿਸ ਨੇ ਆਪਣੇ ਆਪ ਵਿਚ ਅੱਜ ਇਕ ਇਤਿਹਾਸ ਬਣਾ ਦਿੱਤਾ ਹੈ।
ਇਸ ਮੀਟਿੰਗ ਵਿੱਚ ਮੁੱਖ ਤੌਰ 'ਤੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਜਨੇਰ ਵਾਲੇ, ਸੰਤ ਬਾਬਾ ਹਾਕਮ ਸਿੰਘ, ਸੰਤ ਬਾਬਾ ਬੁੱਧ ਸਿੰਘ ਜੀ ਨਿਕੇ ਘੁਮਣਾ ਵਾਲੇ, ਸੰਤ ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਸੰਤ ਬਾਬਾ ਸੁਰਜੀਤ ਸਿੰਘ ਘਨੁੜਕੀ ਵਾਲੇ, ਸੰਤ ਬਾਬਾ ਹਰੀ ਸਿੰਘ ਨਾਨਕਸਰ ਕਲੇਰਾਂ, ਸੰਤ ਬਾਬਾ ਅਮਰਜੀਤ ਸਿੰਘ ਸਮਪਰਦਾਏ ਹਰਖੋਵਾਲ, ਸੰਤ ਬਾਬਾ ਸੁਰਜੀਤ ਸਿੰਘ ਮਹਿਰੋਂ, ਸੰਤ ਬਾਬਾ ਅਵਤਾਰ ਸਿੰਘ ਧੂਲਕੋਟ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਅਜੈਬ ਸਿੰਘ ਅਭਿਆਸੀ, ਸੰਤ ਬਾਬਾ ਮਾਨ ਸਿੰਘ ਮੜੀਆਵਾਲੇ, ਜੱਥੇਦਾਰ ਬਾਬਾ ਮੇਜਰ ਸਿੰਘ, ਸੰਤ ਬਾਬਾ ਜੀਤ ਸਿੰਘ ਜੌਹਲਾਵਾਲੇ, ਸੰਤ ਬਲਦੇਵ ਸਿੰਘ ਜੋਗੇਵਾਲ, ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਸੰਤ ਬਾਬਾ ਸੁਖਦੇਵ ਸਿੰਘ ਭੁਚਂੋਕਲਾ ਅਤੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਵੱਲੋ ਸੰਤ ਬਾਬਾ ਹਰੀ ਸਿੰਘ ਨਾਨਕਸਰ ਕਲੇਰਾਂ, ਸੰਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਪਟਿਆਲੇ ਵਾਲੇ, ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਦੇ ਪ੍ਰਤੀਨਿਧ ਸੰਤ ਬਾਬਾ ਧੰਨਾ ਸਿੰਘ ਨਾਨਕਸਰ ਬੜੂੰਦੀ, ਸੰਤ ਬਾਬਾ ਅਨੰਦਰਾਜ ਸਿੰਘ ਸਮਰਾਲਾ ਚੌਕ, ਸੰਤ ਬਾਬਾ ਕੁਲਵੰਤ ਸਿੰਘ ਨਾਨਕਸਰ ਭਾਈ ਕੀ ਸਮਾਧ ਦੇ ਪ੍ਰਤੀਨਿਧੀ, ਸੰਤ ਸਿੰਘ ਜੋਰਾ ਸਿੰਘ ਬਧਨੀਕਲਾਂ ਦੇ ਪ੍ਰਤੀਨਿਧੀ, ਸੰਤ ਬਾਬਾ ਗੁਰਦੇਵ ਸਿੰਘ ਭਾਈ ਕੀ ਸਮਾਧ ਦੇ ਪ੍ਰਤੀਨਿਧੀ, ਸੰਤ ਭਗਤ ਮਿਲਖਾ ਸਿੰਘ ਦੇ ਪ੍ਰਤੀਨਿਧੀ, ਸੰਤ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆ ਦੇ ਪ੍ਰਤੀਨਿਧੀ, ਸੰਤ ਬਾਬਾ ਜਗਜੀਤ ਸਿੰਘ ਲੋਪੋ ਵਾਲਿਆਂ ਦੇ ਪ੍ਰਤੀਨਿਧੀ ਸੰਤ ਬਾਬਾ ਪਰਮਾਨੰਦ ਜੰਡਿਆਲਾ ਗੁਰੂ, ਸੰਤ ਬਾਬਾ ਹਰਪ੍ਰੀਤ ਸਿੰਘ ਜੋਗੇਵਾਲ, ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ, ਸੰਤ ਬਾਬਾ ਸਰੂਪ ਸਿੰਘ ਚੰਡੀਗੜ ਵਾਲੇ, ਸੰਤ ਬਾਬਾ ਹਰੀ ਸਿੰਘ ਨਾਨਕਸਰ ਜੀਰਾ, ਮਾਤਾ ਜਸਪ੍ਰੀਤ ਕੌਰ ਮਾਹਲਪੁਰ, ਸੰਤ ਬਾਬਾ ਸਤਿੰਦਰ ਸਿੰਘ ਮੁਕੇਰੀਆਂ ਵਾਲੇ, ਸੰਤ ਬਾਬਾ ਅਜਾਇਬ ਸਿੰਘ ਮੱਖਣਵਿੰਡੀ, ਸੰਤ ਬਾਬਾ ਦਿਲਬਾਗ ਸਿੰਘ ਅਨੰਦਪੁਰ ਵਾਲੇ,ਬਾਬਾ ਤੀਰਥ ਸਿੰਘ ਆਨੰਦਪੁਰ ਸਾਹਿਬ ਤੋਂ ਇਲਾਵਾ ਹੋਰ ਬਹੁਤ ਸਾਰੇ ਸੰਤ ਮਹਾ ਪੁਰਸ਼ ਹਾਜ਼ਰ ਹਨ।
ਇਹ ਵੀ ਪੜ੍ਹੋ: ਇਕ ਵਾਰ ਫਿਰ ਰਾਹੁਲ ਗਾਂਧੀ ਆਉਣਗੇ ਪੰਜਾਬ, ਪ੍ਰਿਯੰਕਾ ਦਾ ਦੌਰਾ ਵੀ ਤੈਅ ਕਰਨ ਲੱਗਾ ਹਾਈਕਮਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਤੀ-ਪਤਨੀ ਤੇ ਸਾਲੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਇੰਝ ਖੁੱਲ੍ਹਿਆ ਪੁਲਸ ਸਾਹਮਣੇ ਭੇਤ
NEXT STORY