Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 30, 2026

    8:41:02 AM

  • dosa eating rat customer vomiting hotel seal

    ਡੋਸੇ 'ਚੋਂ ਨਿਕਲਿਆ ਮਰਿਆ ਚੂਹਾ! ਗਾਹਕ ਨੂੰ ਆਈਆਂ...

  • amit shah jalandhar today no fly zone

    ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਜਲੰਧਰ ’ਚ ਅੱਜ ‘ਨੋ...

  • school timings changed in punjab

    ਪੰਜਾਬ ’ਚ ਸਕੂਲਾਂ ਦਾ ਸਮਾਂ ਬਦਲਿਆ, ਜਾਣੋ 1 ਅਕਤੂਬਰ...

  • today is the last chance to deposit property tax

    ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦਾ ਅੱਜ ਆਖਰੀ ਮੌਕਾ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਕੈਪਟਨ ਦਾ ਵੱਡਾ ਬਿਆਨ, ‘ਪਿੱਠ 'ਚ ਛੁਰਾ ਮਾਰਨ ਵਾਲਿਆਂ ਬਾਰੇ ਇਹ ਲੜਾਈ ਜਿੱਤਣ ਤੋਂ ਬਾਅਦ ਗੱਲ ਕਰਾਂਗਾ’

PUNJAB News Punjabi(ਪੰਜਾਬ)

ਕੈਪਟਨ ਦਾ ਵੱਡਾ ਬਿਆਨ, ‘ਪਿੱਠ 'ਚ ਛੁਰਾ ਮਾਰਨ ਵਾਲਿਆਂ ਬਾਰੇ ਇਹ ਲੜਾਈ ਜਿੱਤਣ ਤੋਂ ਬਾਅਦ ਗੱਲ ਕਰਾਂਗਾ’

  • Edited By Shivani Attri,
  • Updated: 09 Feb, 2022 07:02 PM
Jalandhar
punjab lok congress president captain amarinder singh interview
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਰਾਜ ਦੇ ਆਪਣੇ ਸਹਿਯੋਗੀ ਦਲਾਂ ਨਾਲ ਮਿਲ ਕੇ ਇਸ ਵਾਰ ਚੋਣ ਮੈਦਾਨ ਵਿਚ ਉਤਰੇ ਹਨ। ਕਾਂਗਰਸ ਤੋਂ ਵੱਖ ਹੋਇਆਂ ਉਨ੍ਹਾਂ ਨੂੰ ਸਿਰਫ਼ 5 ਮਹੀਨੇ ਵੀ ਨਹੀਂ ਹੋਏ, ਇੰਨੇ ਘੱਟ ਸਮੇਂ ਵਿਚ ਹੀ ਆਪਣੀ ਪਾਰਟੀ ਬਣਾ ਕੇ ਉਨ੍ਹਾਂ ਨੇ ਚੋਣਾਂ ਵਿਚ ਉਮੀਦਵਾਰ ਵੀ ਖੜ੍ਹੇ ਕਰ ਦਿੱਤੇ। ਪਟਿਆਲਾ ਵਿਚ ਪ੍ਰਚਾਰ ਲਈ ਜਾਂਦੇ ਹੋਏ ਉਨ੍ਹਾਂ ਨਾਲ ਕਾਂਗਰਸ ਸਮੇਤ ਸਾਰੇ ਵਿਰੋਧੀ ਦਲਾਂ ਅਤੇ ਪੰਜਾਬ ਦੇ ਮਸਲਿਆਂ ’ਤੇ ਗੱਲ ਕੀਤੀ ਜਗਬਾਣੀ ਤੋਂ ਹਰੀਸ਼ਚੰਦਰ ਨੇ :

ਸਵਾਲ: ਤੁਸੀਂ ਆਪਣੇ ਕਾਰਜਕਾਲ ਵਿਚ ਪੰਜਾਬ ਦਾ ਕਾਫ਼ੀ ਵਿਕਾਸ ਕਰਨ ਦੀ ਗੱਲ ਕਹੀ ਹੈ। ਤਾਂ ਕੀ ਵਜ੍ਹਾ ਰਹੀ, ਕੀ ਕਾਂਗਰਸ ਹਾਈਕਮਾਨ ਨੂੰ ਇਹ ਵਿਕਾਸ ਨਹੀਂ ਦਿਸਿਆ ਜਾਂ ਤੁਹਾਡੇ ਹੀ ਲੋਕਾਂ ਨੇ ਤੁਹਾਡੀ ਪਿੱਠ ਵਿਚ ਛੁਰਾ ਮਾਰਿਆ?
ਜਵਾਬ
: ਮੈਂ ਅਜੇ ਇਸ ਗੱਲ ਵਿਚ ਨਹੀਂ ਪੈਣਾ ਚਾਹੁੰਦਾ। ਅਜੇ ਅਸੀਂ ਲੜਾਈ ਵਿਚ ਉਤਰੇ ਹਾਂ ਅਤੇ ਇਹ ਲੜਾਈ ਜਿੱਤ ਕੇ ਹੀ ਇਸ ਬਾਰੇ ਗੱਲ ਕਰਾਂਗਾਂ ਅਤੇ ਹਾਂ ਇਹ ਬਿਲਕੁਲ ਠੀਕ ਹੈ, ਜਦੋਂ ਵੀ ਅਜਿਹੀ ਕੋਈ ਗੱਲ ਹੁੰਦੀ ਹੈ ਤਾਂ ਇਹ ਲੋਕਾਂ ਦੀਆਂ ਵਧੀਆਂ ਹੋਈਆਂ ਉਮੀਦਾਂ ਹੀ ਕਰਵਾਉਂਦੀਆਂ ਹਨ। ਇਸ ਵਿਚ ਵੀ 4 ਲੋਕ ਸਨ, ਜੋ ਸੀ. ਐੱਮ. ਬਨਣਾ ਚਾਹੁੰਦੇ ਸਨ, ਜਿਨ੍ਹਾਂ ਵਿਚੋਂ ਇਕ ਚੰਨੀ ਸੀ, ਇਕ ਸਿੱਧੂ ਸੀ ਅਤੇ ਇਕ ਸੁਖਜਿੰਦਰ ਰੰਧਾਵਾ। ਕੋਈ ਸੀ. ਐੱਮ. ਉਦੋਂ ਬਣਦਾ ਜੇਕਰ ਮੈਂ ਉਤਰਦਾ।

ਸਵਾਲ: ਤੁਸੀਂ ਉਮੀਦਾਂ ਦਾ ਜ਼ਿਕਰ ਕੀਤਾ ਤਾਂ ਕੁਝ ਲੋਕਾਂ ਦੀਆਂ ਉਮੀਦਾਂ ਸੁਨੀਲ ਜਾਖੜ ਜਿਹੇ ਨੇਤਾ ਨੂੰ ਪਿੱਛੇ ਛੱਡ ਗਈਆਂ। ਕੀ ਕਹੋਗੇ?
ਜਵਾਬ:
ਜਿੱਥੇ ਤੱਕ ਸੁਨੀਲ ਜਾਖੜ ਦੀ ਗੱਲ ਹੈ, ਉਹ ਬਹੁਤ ਨੇਕ ਇਨਸਾਨ ਹਨ। ਮੈਂ ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਉਹ ਮੇਰੇ ਪਾਰਟੀ ਪ੍ਰਧਾਨ ਸਨ ਅਤੇ ਮੈਂ ਉਨ੍ਹਾਂ ਦਾ ਮੁੱਖ ਮੰਤਰੀ। ਸਾਡੇ ਚੰਗੇ ਤਾਲੁਕਾਤ ਰਹੇ ਹਨ। ਹੁਣ ਮੈਂ ਉਨ੍ਹਾਂ ਨੂੰ ਮਿਲਿਆ ਨਹੀਂ ਹਾਂ ਜਦੋਂ ਤੋਂ ਕਾਂਗਰਸ ਛੱਡੀ ਹੈ, ਉਮੀਦ ਹੈ ਕਿ ਕਦੇ ਤਾਂ ਅਸੀ ਮਿਲਾਂਗੇ ਹੀ। ਉਨ੍ਹਾਂ ਕਿਹਾ ਹੈ ਕਿ ਉਹ ਸਿਆਸੀ ਅਖਾੜੇ ਵਿਚ ਨਹੀਂ ਪੈਣਗੇ ਮਤਲਬ ਚੋਣ ਅਖਾੜੇ ਵਿਚ। ਮੇਰਾ ਖਿਆਲ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ। ਜੇਕਰ ਉਹ ਕਦੇ ਮੁੱਖ ਮੰਤਰੀ ਬਣੇ ਤਾਂ ਵਧੀਆ ਸੀ. ਐੱਮ. ਸਾਬਿਤ ਹੋਣਗੇ ਪੰਜਾਬ ਲਈ।

ਇਹ ਵੀ ਪੜ੍ਹੋ:  ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਦਾ ਦਾਅਵਾ, ਸੂਬੇ ’ਚ ਬਣੇਗੀ ਭਾਜਪਾ ਦੀ ਸਰਕਾਰ

PunjabKesari

ਸਵਾਲ: ਚਰਨਜੀਤ ਚੰਨੀ ਕਹਿੰਦੇ ਹਨ ਕਿ ਉਨ੍ਹਾਂ ਨੇ ਹੀ 111 ਦਿਨਾਂ ਵਿਚ ਸਾਰੇ ਕੰਮ ਕੀਤੇ ਹਨ, ਪਹਿਲਾਂ ਨਹੀਂ ਹੋਏ?
ਜਵਾਬ:
ਜੋ ਲੋਕ ਪ੍ਰਸ਼ਾਸਨ ਵਿੱਚ ਹਨ, ਉਹ ਬਿਹਤਰ ਜਾਣਦੇ ਹਨ ਕਿ 111 ਦਿਨਾਂ ਵਿਚ ਕੀ ਹੋ ਸਕਦਾ ਹੈ। ‘ਸਾਹਮਣੇ ਇਸ਼ਾਰਾ ਕਰਦਿਆਂ’ ਜੇਕਰ ਮੈਂ ਇਹ ਫਲਾਈਓਵਰ ਬਣਾਉਣਾ ਹੈ ਤਾਂ ਪਤਾ ਹੈ ਕਿੰਨਾ ਟਾਇਮ ਲੱਗੇਗਾ। ਪਹਿਲਾਂ ਇਸ ਦੀ ਸਕੀਮ ਬਣੇਗੀ, ਫਿਰ ਕਾਸਟਿੰਗ ਹੋਵੇਗੀ, ਫਿਰ ਜ਼ਮੀਨ ਐਕਵਾਇਰ ਹੋਵੇਗੀ, ਤਾਂ ਜਾ ਕੇ ਕੰਮ ਸ਼ੁਰੂ ਹੋਵੇਗਾ। 6-7 ਮਹੀਨੇ ਬਾਅਦ ਜਾ ਕੇ ਕੰਮ ਸ਼ੁਰੂ ਹੋਵੇਗਾ। 111 ਦਿਨਾਂ ਵਿਚ ਕੀ ਕਰ ਲਵੋਗੇ? ਇਹ ਸਭ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਹਨ। ਪੰਜਾਬ ਦੇ ਹਿਤ ਵੇਖਣ ਵਾਲਾ ਕੋਈ ਵੀ ਮੈਚਿਓਰ ਨੇਤਾ ਕਦੇ ਅਜਿਹਾ ਝੂਠ ਨਹੀਂ ਬੋਲੇਗਾ।

ਸਵਾਲ: ਚੰਨੀ ਨੂੰ ਸੀ. ਐੱਮ. ਚਿਹਰਾ ਬਣਾਉਣ ਨਾਲ ਕਾਂਗਰਸ ਨੂੰ ਕੋਈ ਫਾਇਦਾ ਹੋਵੇਗਾ?
ਜਵਾਬ:
ਮੈਨੂੰ ਨਹੀਂ ਲੱਗਦਾ। ਇਹ ਤਾਂ ਉਨ੍ਹਾਂ ਨੇ ਵੇਖਣਾ ਹੈ ਕਿ ਕਿਵੇਂ ਖ਼ੁਦ ਦੀ ਮਾਰਕੀਟਿੰਗ ਕਰਨੀ ਹੈ। ਚੰਨੀ ਦੀ ਸਮਰੱਥਾ ਮੰਤਰੀ ਤੋਂ ਜ਼ਿਆਦਾ ਨਹੀਂ ਹੈ। ਮੈਂ ਤਾਂ ਉਸ ਦਾ ਸੀ. ਐੱਮ. ਰਿਹਾ ਹਾਂ। ਉਸ ਨੇ ਹੁਣੇ ਤੋਂ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਹੈ। ਦਾਅਵੇ ਕਰਦਾ ਹੈ ਕਿ ਮੈਂ ਇਹ ਕੰਮ ਕਰ ਦਿੱਤੇ। ਕਿਹੜੇ ਕੰਮ ਕੀਤੇ ਹਨ? ਉਹੀ ਕੰਮ ਪੂਰੇ ਕਰ ਰਿਹਾ ਹੈ, ਜਿਸ ਨੂੰ ਅਸੀਂ ਸ਼ੁਰੂ ਕੀਤਾ ਸੀ। ਚੰਨੀ ਵਧੀਆ ਮੰਤਰੀ ਸੀ, 2-3 ਵਿਭਾਗ ਸਨ ਉਸ ਕੋਲ, ਪਰ ਪੂਰੇ ਪੰਜਾਬ ਨੂੰ ਉਹ ਚਲਾ ਲਵੇਗਾ, ਤਾਂ ਇਹ ਉਸ ਦੇ ਵਸ ਦੀ ਗੱਲ ਨਹੀਂ।

ਸਵਾਲ: ਤੁਸੀਂ ਕਿਹਾ ਸੀ ਮਾਈਨਿੰਗ ਵਿਚ ਕਈ ਲੋਕ ਸ਼ਾਮਲ ਸਨ ਤਾਂ ਉਨ੍ਹਾਂ ਦੀ ਸੂਚੀ ਕਿਉਂ ਨਹੀਂ ਜਾਰੀ ਕਰਦੇ?
ਜਵਾਬ:
ਮੈਂ ਉਹ ਜਾਂਚ ਰਿਪੋਰਟ ਨਹੀਂ ਵੇਖੀ, ਸ਼ਾਇਦ ਹੋਵੇ ਉਸ ਵਿਚ ਚੰਨੀ ਦਾ ਨਾਮ ਵੀ। ਹਾਂ, ਰੋਪੜ ਦੇ ਆਸਪਾਸ ਜੋ ਮਾਈਨਿੰਗ ਹੋ ਰਹੀ ਹੈ, ਉਸ ਵਿਚ ਜ਼ਰੂਰ ਉਸ ਦਾ ਨਾਮ ਆਇਆ ਹੈ। ਇਕ ਵਾਰ ਕਾਂਗਰਸ ਪ੍ਰਧਾਨ ਨੇ ਮੇਰੇ ਤੋਂ ਪੁੱਛਿਆ ਸੀ, ਉਦੋਂ ਵੀ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮਾਈਨਿੰਗ ਵਿਚ ਉਤੋਂ ਤੋਂ ਲੈ ਕੇ ਹੇਠਾਂ ਤੱਕ ਸਾਰੇ ਸ਼ਾਮਲ ਹਨ। ਉਨ੍ਹਾਂ ਪੁੱਛਿਆ ਕਿ ਕੀ ਐਕਸ਼ਨ ਲੈ ਰਹੇ ਹੋ ਤਾਂ ਮੈਂ ਕਿਹਾ ਕਿ ਇਹ ਲਿਸਟ ਲਵੋ, ਸਾਰਿਆਂ ਨੂੰ ਗ੍ਰਿਫ਼ਤਾਰ ਕਰਨਾ ਪਵੇਗਾ ਪਰ ਸੋਨੀਆ ਗਾਂਧੀ ਨੇ ਇਸ ’ਤੇ ਕੋਈ ਜਵਾਬ ਹੀ ਨਹੀਂ ਦਿੱਤਾ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸੋਨੀਆ ਗਾਂਧੀ ਨੇ ਇਹ ਜਾਣਦੇ ਹੋਏ ਵੀ ਕਿ ਇਹ ਲੋਕ ਰੇਤ ਮਾਫ਼ੀਆ ਵਿਚ ਸ਼ਾਮਲ ਹਨ, ਫਿਰ ਤੋਂ ਉਨ੍ਹਾਂ ਨੂੰ ਟਿਕਟ ਦੇ ਦਿੱਤੀ। ਰੇਤ ਮਾਫ਼ੀਆ ਦੀ ਪੂਰੀ ਟੋਲੀ ਨੂੰ ਉਨ੍ਹਾਂ ਨੇ ਟਿਕਟਾਂ ਦੇ ਦਿੱਤੀਆਂ।

ਸਵਾਲ: ਰਾਹੁਲ ਗਾਂਧੀ ਤਾਂ ਕਹਿੰਦੇ ਹਨ ਕਿ ਗ਼ਰੀਬ ਘਰ ਦੇ ਨੇਤਾ ਨੂੰ ਸੀ. ਐੱਮ. ਬਣਾਇਆ ਹੈ।
ਜਵਾਬ:
ਗ਼ਰੀਬ ਘਰ ਦੇ ਬੰਦੇ ਦਾ ਇਨਕਮ ਟੈਕਸ ਤਾਂ ਕੱਢ ਕੇ ਵੇਖੋ, ਕੀ ਹੈ ਉਸ ਵਿਚ। ਮੈਂ ਜਾਤੀ ਦੀ ਗੱਲ ਨਹੀਂ ਕਰਦਾ, ਨਾ ਮੈਂ ਚਾਹੁੰਦਾ ਹਾਂ ਕਿ ਹਿੰਦੁਸਤਾਨ ਵਿਚ ਜਾਤ-ਪਾਤ ਹੋਵੇ ਪਰ ਜੇਕਰ ਕੋਈ ਗ਼ਰੀਬ ਹੈ ਤਾਂ ਉਹ ਆਰਥਿਕ ਤੌਰ ’ਤੇ ਗ਼ਰੀਬ ਹੁੰਦਾ ਹੈ। ਖਰੜ, ਚਮਕੌਰ ਸਾਹਿਬ ਤੋਂ ਲੈ ਕੇ ਮੋਹਾਲੀ ਤੱਕ ਤਾਂ ਇਸ ਦੀ ਸਾਰੀ ਡਿਵੈਲਪਮੈਂਟ ਚੱਲ ਰਹੀ ਹੈ। ਇਹ ਤਾਂ ਲੈਂਡ ਡਿਵੈਲਪਰ ਹੈ, ਇਸ ਕੋਲ ਤਾਂ ਸੈਂਕੜੇ ਕਰੋੜ ਰੁਪਿਆ ਹੈ। ਇਹ ਕਿਵੇਂ ਗ਼ਰੀਬ ਹੋਇਆ?

ਇਹ ਵੀ ਪੜ੍ਹੋ: ਇਕ ਵਾਰ ਫਿਰ ਰਾਹੁਲ ਗਾਂਧੀ ਆਉਣਗੇ ਪੰਜਾਬ, ਪ੍ਰਿਯੰਕਾ ਦਾ ਦੌਰਾ ਵੀ ਤੈਅ ਕਰਨ ਲੱਗਾ ਹਾਈਕਮਾਨ

PunjabKesari

ਸਵਾਲ: ਤੁਸੀਂ ਕਿਹਾ ਸੀ ਕਿ ਅੰਮ੍ਰਿਤਸਰ ਪੂਰਬੀ ਸੀਟ ’ਤੇ ਨਵਜੋਤ ਸਿੱਧੂ ਖ਼ਿਲਾਫ਼ ਵੱਡਾ ਚਿਹਰਾ ਉਤਾਰਾਂਗੇ? 
ਜਵਾਬ:
ਮੈਂ ਇਹ ਨਹੀਂ ਕਿਹਾ, ਮੈਂ ਕਿਹਾ ਸੀ ਕਿ ਉਸ ਨੂੰ ਹਰਾਵਾਂਗੇ, ਉਸ ਨੂੰ ਜਿੱਤਣ ਨਹੀਂ ਦੇਵਾਂਗੇ। ਪੰਜਾਬ ਲਈ ਠੀਕ ਨਹੀਂ ਕਿ ਸਿੱਧੂ ਜਿੱਤੇ। ਉਹ ਨੈਗੇਟਿਵ ਸੋਚ ਵਾਲਾ ਆਦਮੀ ਹੈ। ਪੰਜਾਬ ਨੂੰ ਉਸ ਦੀ ਲੀਡਰਸ਼ਿਪ ਦੀ ਜ਼ਰੂਰਤ ਨਹੀਂ।

ਸਵਾਲ: ਇਹ ਕਿਹਾ ਜਾ ਰਿਹਾ ਹੈ ਕਿ ਸਿੱਧੂ ਨੂੰ ਹਰਾਉਣ ਲਈ ਤੁਸੀਂ, ਭਾਜਪਾ ਅਤੇ ਅਕਾਲੀ ਦਲ ਇਕ ਹੋ ਗਏ ਹੋ।
ਜਵਾਬ:
ਕੌਣ ਕਿਸ ਨੂੰ ਹਰਾਉਣ ਲਈ ਲੜਦਾ ਹੈ। ਅਸੀਂ ਤਾਂ ਇਹ ਲੜਾਈ ਜਿੱਤਣ ਲਈ ਲੜ ਰਹੇ ਹਾਂ ਅਤੇ ਇਹ ਸੀਟ ਜਿੱਤ ਕੇ ਦੇਵਾਂਗੇ ਪੰਜਾਬ ਨੂੰ।

ਸਵਾਲ: ਨਵਜੋਤ ਸਿੱਧੂ ਤੁਹਾਡੇ ’ਤੇ ਨਿੱਜੀ ਹਮਲੇ ਕਰਦੇ ਹਨ। ਕੀ ਉਸ ਤੋਂ ਤੁਸੀਂ ਡਿਸਟਰਬ ਨਹੀਂ ਹੁੰਦੇ?
ਜਵਾਬ:
ਬਿਲਕੁਲ ਨਹੀਂ, ਮੈਂ ਕਿਉਂ ਡਿਸਟਰਬ ਹੋਣਾ। ਮੈਂ ਕਰਦਾ ਹਾਂ ਉਸ ਨੂੰ ਡਿਸਟਰਬ। ਮੇਰੇ ਮੁੱਖ ਮੰਤਰੀ ਅਹੁਦੇ ’ਤੇ ਰਹਿੰਦੇ ਹੋਏ ਸਾਡੇ ਪੰਜਾਬ ਦੇ 83 ਜਵਾਨ ਸਰਹੱਦ ’ਤੇ ਸ਼ਹੀਦ ਹੋਏ ਹਨ, ਜਦਕਿ ਅਸੀਂ 2 ਫ਼ੀਸਦੀ ਹਾਂ ਹਿੰਦੁਸਤਾਨ ਵਿਚ ਅਤੇ ਜੋ ਗੋਲ਼ੀ ਚਲਾਉਣ ਦਾ ਹੁਕਮ ਦਿੰਦੇ ਹਨ, ਇਮਰਾਨ ਖ਼ਾਨ ਅਤੇ ਜਨਰਲ ਬਾਜਵਾ, ਉਨ੍ਹਾਂ ਨੂੰ ਇਹ ਜੱਫ਼ੀਆਂ ਪਾਉਂਦਾ ਹੈ। ਇਸ ਨੂੰ ਇਹ ਸ਼ਰਮ ਨਹੀਂ ਕਿ ਸਾਡੇ ਜਵਾਨ ਉਥੇ ਸ਼ਹੀਦ ਹੋ ਰਹੇ ਹਨ। ਇਕ ਕਿੱਸਾ ਦੱਸਦਾ ਹਾਂ, ਮੈਂ ਉਸ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਸੀ। ਇਕ ਪ੍ਰੋਟੋਕਾਲ ਹੈ, ਜੇਕਰ ਮੰਤਰੀ ਨੇ ਵਿਦੇਸ਼ ਜਾਣਾ ਹੈ ਤਾਂ ਸੀ. ਐੱਮ. ਦੀ ਆਗਿਆ ਲੈਣੀ ਹੁੰਦੀ ਹੈ ਅਤੇ ਜੇਕਰ ਸੀ. ਐੱਮ. ਨੇ ਬਾਹਰ ਜਾਣਾ ਹੈ ਤਾਂ ਪੀ. ਐੱਮ. ਤੋਂ ਆਗਿਆ ਲੈਣੀ ਜ਼ਰੂਰੀ ਹੈ। ਜਦੋਂ ਇਸ ਨੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਰੋਹ ਵਿਚ ਜਾਣਾ ਸੀ, ਉਦੋਂ ਉਹ ਬੰਗਲੌਰ ਵਿਚ ਪ੍ਰਚਾਰ ਕਰ ਰਿਹਾ ਸੀ। ਮੈਨੂੰ ਪਤਾ ਲੱਗਿਆ ਤਾਂ ਮੈਂ ਇਸ ਨੂੰ ਉੱਥੇ ਫੜ੍ਹਿਆ ਅਤੇ ਪੁੱਛਿਆ ਕਿ ਕਿਸ ਲਈ ਜਾ ਰਹੇ ਹੋ ਪਾਕਿਸਤਾਨ। ਇਸ ਨੇ ਦੱਸਿਆ ਕਿ ਇਮਰਾਨ ਦੇ ਸਹੁੰ ਚੁੱਕ ਸਮਾਰੋਹ ਲਈ। ਮੈਂ ਕਿਹਾ ਕਿ ਕੀ ਜਾਣਾ ਇੰਨਾ ਜ਼ਰੂਰੀ ਹੈ, ਜਦੋਂ ਸਾਡੇ ਜਵਾਨ ਉਨ੍ਹਾਂ ਦੀਆਂ ਗੋਲ਼ੀਆਂ ਨਾਲ ਸ਼ਹੀਦ ਹੋ ਰਹੇ ਹਨ। ਇਸ ਦਾ ਪੰਜਾਬ ਵਿਚ ਅਸਰ ਚੰਗਾ ਨਹੀਂ ਹੋਵੇਗਾ। ਉਦੋਂ ਸਿੱਧੂ ਨੇ ਕਿਹਾ ਕਿ ਉਹ ਹਾਮੀ ਭਰ ਚੁੱਕੇ ਹਨ ਤਾਂ ਮੈਂ ਕਿਹਾ ਕਿ ਹੁਣ ਨਾ ਵੀ ਕਹਿ ਸਕਦੇ ਹੋ ਕਿ ਕਰਨਾਟਕ ਦੇ ਚੋਣ ਪ੍ਰਚਾਰ ਵਿਚ ਰੁੱਝਿਆ ਹਾਂ ਪਰ ਇਹ ਚਲਾ ਗਿਆ, ਇਹ ਪਰਵਾਹ ਨਹੀਂ ਕਰਦਾ, ਸੋਚਣ ਦਾ ਢੰਗ ਇਸ ਦਾ ਵੱਖ ਹੀ ਹੈ।

ਸਵਾਲ: ਵਿਰੋਧੀ ਕਹਿੰਦੇ ਹਨ ਕਿ ਬਿਕਰਮ ਮਜੀਠੀਆ ਨੂੰ ਤੁਸੀਂ ਉਤਾਰਿਆ ਹੈ?
ਜਵਾਬ:
ਮਜੀਠੀਆ ਨੂੰ ਤਾਂ ਅੰਮ੍ਰਿਤਸਰ ਤੋਂ ਚੋਣ ਲੜਨੀ ਹੀ ਨਹੀਂ ਚਾਹੀਦੀ ਸੀ। ਸਾਡੇ ਰਾਜੂ ਉਥੇ ਸਭ ਤੋਂ ਵਧੀਆ ਉਮੀਦਵਾਰ ਹਨ ਕਿਉਂਕਿ ਪੂਰਬੀ ਹਲਕੇ ਵਿਚ 38 ਫ਼ੀਸਦੀ ਹਿੰਦੂ ਹਨ ਅਤੇ 32 ਫ਼ੀਸਦੀ ਐੱਸ. ਸੀ. ਆਬਾਦੀ। ਰਾਜੂ ਮਜ੍ਹਬੀ ਸਿੱਖ ਹਨ ਤਾਂ ਉੱਥੇ ਰਾਜੂ ਦਾ ਫਾਇਦਾ ਹੈ ਜਾਂ ਮਜੀਠਿਆ ਦਾ। ਮਜੀਠੀਆ ਨੂੰ ਆਪਣੀ ਲੜਾਈ ਲੜਨੀ ਚਾਹੀਦੀ ਸੀ ਪਰ ਉਹ ਸਿੱਧੂ ਦੇ ਨਾਲ ਆਪਣੀ ਖੁੰਦਕ ਕੱਢ ਰਿਹਾ ਹੈ। ਹੁਣ ਸਿੱਧੂ ਖ਼ਿਲਾਫ਼ ਦੋ ਆਪੋਜ਼ੀਸ਼ਨ ਹੋ ਗਈਆਂ, ਇਕ ਮਜੀਠੀਆ ਅਤੇ ਇਕ ਸਾਡੇ ਰਾਜੂ।

ਸਵਾਲ: ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਸੀ. ਐੱਮ. ਅਹੁਦੇ ਦਾ ਉਮੀਦਵਾਰ ਬਣਾਇਆ ਹੈ। ਇਸ ਦਾ ਕਿੰਨਾ ਫਾਇਦਾ ਤੁਹਾਨੂੰ ਹੋਵੇਗਾ?
ਜਵਾਬ:
ਪਿਛਲੀ ਵਾਰ ਵੀ ਕੁਝ ਲੋਕ ‘ਆਪ’ ਦੀ ਹਵਾ ਬਣੀ ਦੱਸਦੇ ਸਨ ਪਰ ਸੀਟਾਂ ਕਿੰਨੀਆਂ ਆਈਆਂ। ਕੁਝ ਇਲਾਕਿਆਂ ਵਿਚ ਉਹ ਹਨ ਪਰ ਕੁਝ ਖ਼ਾਸ ਨਹੀਂ। ਜਿੰਨੀ ਹਵਾ ਲੋਕ ਜ਼ਾਹਿਰ ਕਰਦੇ ਹਨ ‘ਆਪ’ ਦੀ, ਓਨੀ ਹੈ ਨਹੀਂ। 2 ਹਫ਼ਤੇ ਰਹਿ ਗਏ ਹਨ, ਸਾਹਮਣੇ ਆ ਜਾਣਗੇ ਨਤੀਜੇ।

ਇਹ ਵੀ ਪੜ੍ਹੋ: ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਈ ਮਾਇਆਵਤੀ, ਕਾਂਗਰਸ ’ਤੇ ਬੋਲੇ ਵੱਡੇ ਹਮਲੇ

ਸਵਾਲ: ਤੁਸੀਂ ਕਾਂਗਰਸ ਛੱਡਦੇ ਸਮੇਂ ਕਿਹਾ ਸੀ ਕਿ ਤੁਹਾਨੂੰ ਕਾਂਗਰਸ ਵਿਚ ਹਿਊਮੀਲੀਏਟ ਕੀਤਾ ਗਿਆ। ਹੁਣ ਵੀ ਕਾਂਗਰਸ ਵਿਚ ਅੰਦਰੂਨੀ ਖਿੱਚੋਤਾਣ ਜਾਰੀ ਹੈ, ਕੀ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਤੱਕ ਇਹ ਇਕਜੁੱਟ ਰਹਿ ਸਕੇਗੀ?
ਜਵਾਬ:
ਕੀ ਲੱਗਦਾ ਹੈ ਕਿ ਇਹ ਚੁਪ ਰਹਿਣਗੇ। ਪਹਿਲਾਂ ਤਾਂ ਇਹ ਜਿੱਤ ਕੇ ਵਿਖਾਉਣ, ਚਾਹੇ ਸਿੱਧੂ ਹੋਵੇ ਜਾਂ ਚੰਨੀ। ਮੇਰੀ ਜਾਣਕਾਰੀ ਮੁਤਾਬਕ ਇਨ੍ਹਾਂ ਦੋਹਾਂ ਦੇ ਅਤੇ ਉਹ ਡੇਰਾ ਬਾਬਾ ਨਾਨਕ ਵਾਲੇ ਮੰਤਰੀ ਦੇ ਹਾਲਾਤ ਚੰਗੇ ਨਹੀਂ ਹਨ।

ਸਵਾਲ: ਕੀ ਟਕਸਾਲੀ ਕਾਂਗਰਸੀਆਂ ਦੀ ਕਦਰ ਨਹੀਂ ਹੋ ਰਹੀ ਕਾਂਗਰਸ ਵਿਚ?
ਜਵਾਬ
: ਬਿਲਕੁਲ, ਇਹ ਜੀ-23 ਕਿਉਂ ਬੈਠਾ ਹੈ। ਸਾਰੇ ਪੁਰਾਣੇ ਕਾਂਗਰਸੀ, ਸੁਲਝੇ ਹੋਏ ਲੋਕ ਹਨ, ਉਨ੍ਹਾਂ ਤੋਂ ਤੁਸੀ ਕੰਮ ਨਹੀਂ ਲੈ ਰਹੇ। ਪਤਾ ਨਹੀਂ ਕਿਸ ਤੋਂ ਲੈ ਰਹੇ ਹੋ, ਕੌਣ ਉਨ੍ਹਾਂ ਦੇ ਸਲਾਹਕਾਰ ਹਨ।

ਸਵਾਲ: ਤੁਹਾਡਾ ਪਟਿਆਲਾ ਵਿਚ ਪ੍ਰਚਾਰ ਕੱਲ ਪਰਨੀਤ ਕੌਰ ਨੇ ਵੀ ਕੀਤਾ ਹੈ, ਜੋ ਕਾਂਗਰਸ ਤੋਂ ਸੰਸਦ ਹਨ?
ਜਵਾਬ:
ਉਨ੍ਹਾਂ ਦੀ ਆਪਣੀ ਮਰਜ਼ੀ ਹੈ। ਜੇਕਰ ਉਹ ਸਮਝਦੇ ਹਨ ਕਿ ਮੈਨੂੰ ਜਿੱਤਣਾ ਚਾਹੀਦਾ ਹੈ ਤਾਂ ਮੇਰਾ ਪ੍ਰਚਾਰ ਕਰਨਗੇ ਅਤੇ ਜੇਕਰ ਲੱਗਦਾ ਹੈ ਕਿ ਕਿਸੇ ਦੂਜੇ ਨੂੰ ਜਿੱਤਣਾ ਚਾਹੀਦਾ ਹੈ ਤਾਂ ਉਸ ਦਾ ਪ੍ਰਚਾਰ ਕਰਨਗੇ। ਮੇਰੇ ਖ਼ਿਲਾਫ਼ ਕਾਂਗਰਸ ਦਾ ਉਮੀਦਵਾਰ ਵਿਸ਼ਨੂੰ 10-12 ਸਾਲ ਅਕਾਲੀ ਦਲ ਵਿਚ ਰਿਹਾ, ਲੋਕ ਅਜਿਹੇ ਆਦਮੀ ਨੂੰ ਪਸੰਦ ਨਹੀਂ ਕਰਦੇ ਜੋ ਛਾਲ ਮਾਰ ਕੇ ਇੱਧਰ ਤੋਂ ਉਧਰ ਜਾਵੇ। ਮੈਂ ਤਾਂ ਕਾਂਗਰਸ ਨੂੰ ਨਹੀਂ ਛੱਡਿਆ ਸੀ, ਮੈਨੂੰ ਅਸਤੀਫ਼ੇ ਲਈ ਕਿਹਾ ਗਿਆ, ਉਸ ਤੋਂ ਬਾਅਦ ਮੇਰੀ ਮਰਜ਼ੀ ਸੀ ਕਿ ਕੀ ਕਰਨਾ ਹੈ।

ਇਹ ਵੀ ਪੜ੍ਹੋ: ਬਸਪਾ ਸੁਪ੍ਰੀਮੋ ਮਾਇਆਵਤੀ ਵੱਲੋਂ ਵੱਡੇ ਬਾਦਲ ਦੀਆਂ ਤਾਰੀਫ਼ਾਂ, ਲੋਕਾਂ ਨੂੰ ਕੀਤੀ ਇਹ ਅਪੀਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

  • captain amarinder singh
  • interview
  • punjab lok congress
  • President
  • ਕੈਪਟਨ ਅਮਰਿੰਦਰ ਸਿੰਘ
  • ਵੱਡਾ ਬਿਆਨ
  • ਛੁਰਾ

ਕਾਂਗਰਸ ਨੂੰ ਵੱਡਾ ਝਟਕਾ, ਜਸਬੀਰ ਡਿੰਪਾ ਦਾ ਭਰਾ ਰਾਜਨ ਗਿੱਲ ਸ਼੍ਰੋਮਣੀ ਅਕਾਲੀ ਦਲ ’ਚ ਹੋਇਆ ਸ਼ਾਮਲ

NEXT STORY

Stories You May Like

  • punjab  highcourt  s major decision for government employees
    ਪੰਜਾਬ : ਸਰਕਾਰੀ ਮੁਲਾਜ਼ਮਾਂ ਲਈ ਹਾਈਕੋਰਟ ਦਾ ਵੱਡਾ ਫ਼ੈਸਲਾ, ਅਧਿਆਪਕਾ ਨੇ 32 ਸਾਲਾਂ ਬਾਅਦ ਜਿੱਤੀ ਲੜਾਈ
  • sunil jakhar  s major statement during the bjp  s   drug free punjab yatra
    'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਸੁਨੀਲ ਜਾਖੜ ਦਾ ਵੱਡਾ ਬਿਆਨ
  • haryana cm nayab saini s statement regarding bjp s alliance in punjab
    ਭਾਜਪਾ ਦੇ ਪੰਜਾਬ 'ਚ ਗਠਜੋੜ ਨੂੰ ਲੈ ਕੇ ਹਰਿਆਣਾ CM ਨਾਇਬ ਸੈਣੀ ਦਾ ਵੱਡਾ ਬਿਆਨ
  • virat kohli on cricket
    'ਇਹ ਮੇਰਾ ਆਖ਼ਰੀ..!' ਵਨਡੇ ਸੀਰੀਜ਼ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਦਿੱਤਾ ਵੱਡਾ ਬਿਆਨ
  • giani raghbir singh big statement regarding meeting held on sacrilege law
    ਬੇਅਦਬੀ ਕਾਨੂੰਨ 'ਤੇ ਕੀਤੀ ਗਈ ਮੀਟਿੰਗ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ
  • major statement by amarjit chawla after being excommunicated from the panth
    ਪੰਥ ਤੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ ਵੱਡਾ ਬਿਆਨ
  • charanjit singh channi big statement
    ਕਾਟੋ-ਕਲੇਸ਼ 'ਤੇ ਚਰਨਜੀਤ ਚੰਨੀ ਦਾ ਵੱਡਾ ਬਿਆਨ! ਪੰਜਾਬ ਕਾਂਗਰਸ 'ਚ ਹੁਣ ਕੁਰਸੀ ਦੀ ਨਹੀਂ ਸਗੋਂ ...
  • satinder satti  s latest interview
    ਇੰਟਰਵਿਊ 'ਚ ਸਤਿੰਦਰ ਸੱਤੀ ਨੇ ਖੋਲ੍ਹੇ ਜ਼ਿੰਦਗੀ ਦੇ ਰਾਜ਼, ਵਿਆਹ ਨਾ ਕਰਾਉਣ ਤੇ ਸਿਆਸਤ 'ਚ ਆਉਣ ਬਾਰੇ ਦਿੱਤਾ ਵੱਡਾ...
  • amit shah jalandhar today no fly zone
    ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਜਲੰਧਰ ’ਚ ਅੱਜ ‘ਨੋ ਫਲਾਇੰਗ ਜ਼ੋਨ’, ਡਰੋਨ ’ਤੇ...
  • school timings changed in punjab
    ਪੰਜਾਬ ’ਚ ਸਕੂਲਾਂ ਦਾ ਸਮਾਂ ਬਦਲਿਆ, ਜਾਣੋ 1 ਅਕਤੂਬਰ ਤੋਂ ਕਿੰਨੇ ਵਜੇ ਲੱਗਣਗੇ ਸਕੂਲ
  • bhogpur cooperative sugar mill  s annual meeting
    ਭੋਗਪੁਰ ਸਹਿਕਾਰੀ ਖੰਡ ਮਿੱਲ ਦੇ ਸਾਲਾਨਾ ਇਜਲਾਸ ਦੌਰਾਨ ਗੰਨਾ ਕਾਸ਼ਤਕਾਰਾਂ ਦੀਆਂ...
  • 13 day journeys sparked a people  s movement  kewal dhillon
    13 ਦਿਨਾਂ ਦੀਆਂ ਯਾਤਰਾਵਾਂ ਨੇ ਲੋਕ-ਅੰਦੋਲਨ ਖੜ੍ਹਾ ਕੀਤਾ: ਕੇਵਲ ਢਿੱਲੋਂ
  • punjab fought against mughals and british  now it is time to fight against drugs
    ਪੰਜਾਬ ਨੇ ਮੁਗਲਾਂ-ਅੰਗਰੇਜ਼ਾਂ ਨਾਲ ਲੜਾਈ ਲੜੀ, ਹੁਣ ਨਸ਼ੇ ਖ਼ਿਲਾਫ਼ ਲੜਨ ਦੀ ਵਾਰੀ:...
  • jalandhar rally to become a means to save punjab  s youth and future
    ਜਲੰਧਰ ਰੈਲੀ ਪੰਜਾਬ ਦੀ ਜਵਾਨੀ ਤੇ ਭਵਿੱਖ ਬਚਾਉਣ ਦਾ ਬਣੇਗੀ ਜ਼ਰੀਆ: ਕੇਵਲ ਸਿੰਘ...
  • situation normal at lovely professional university
    ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹਾਲਾਤ ਨਾਰਮਲ, ਪੰਜਾਬ ਪੁਲਸ ਵੱਲੋਂ ਸਰਚ...
  • amit shah  punjab bjp  mega rally
    ਭਲਕੇ ਜਲੰਧਰ 'ਚ ਅਮਿਤ ਸ਼ਾਹ ਦੀ ਵੱਡੀ ਰੈਲੀ, 80 ਹਜ਼ਾਰ ਤੋਂ ਵੱਧ ਕੁਰਸੀਆਂ ਲੱਗੀਆਂ
Trending
Ek Nazar
trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

ai   pope leo

AI ਸੁਰੱਖਿਆ ਚਿੰਤਾਵਾਂ 'ਜਾਅਲੀ ਖ਼ਬਰਾਂ' ਨਹੀਂ ਹਨ: ਪੋਪ ਲੀਓ

sunita went on the honeymoon alone veteran actor reveals a big secret

'ਹਨੀਮੂਨ 'ਤੇ ਇਕੱਲੀ ਗਈ ਸੀ ਸੁਨੀਤਾ'; ਦਿੱਗਜ ਅਦਾਕਾਰ ਨੇ ਸਾਲਾਂ ਬਾਅਦ ਖੋਲ੍ਹਿਆ...

ran us conflict

ਖ਼ਤਮ ਹੋਵੇਗਾ ਈਰਾਨ-ਅਮਰੀਕਾ ਟਕਰਾਅ ! ਵਿਚੋਲਿਆਂ ਵੱਲੋਂ ਕੋਸ਼ਿਸ਼ਾਂ 'ਚ ਤੇਜ਼ੀ

economic crisis

ਚੀਨ 327 ਅਰਬ ਡਾਲਰ ਦੇ ਖਰਾਬ ਖਪਤਕਾਰ ਕਰਜ਼ੇ ਨੂੰ ਨਿਪਟਾਉਣ ਲਈ ਕਰ ਰਿਹੈ ਜੱਦੋ-ਜਹਿਦ

jackie chan hit by death hoax

ਨਹੀਂ ਰਹੇ ਦਿੱਗਜ ਅਦਾਕਾਰ "ਜੈਕੀ ਚੈਨ?", ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਖ਼ਬਰ,...

diljit dosanjh shares no tension mantra

ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ,...

famous bollywood actress wanted to become a mother before marriage

ਵਿਆਹ ਤੋਂ ਪਹਿਲਾਂ ਹੀ ਮਾਂ ਬਣਨਾ ਚਾਹੁੰਦੀ ਸੀ ਮਸ਼ਹੂਰ ਅਦਾਕਾਰਾ ! 2 ਵਾਰ ਨਾਕਾਮ...

delhi government  air pollution  office  timings

ਬਦਲੇਗੀ ਦਫ਼ਤਰਾਂ ਦੀ ਟਾਈਮਿੰਗ ! ਨਿਰਮਾਣ ਕਾਰਜਾਂ 'ਤੇ ਵੀ ਲੱਗੀ ਰੋਕ, ਦਿੱਲੀ...

pak police identify suspects

ਪਾਕਿ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ,  3 ਸ਼ੱਕੀਆਂ ਦੀ ਹੋਈ...

netanyahu meets emirati leader

ਇਜ਼ਰਾਇਲੀ PM ਨੇਤਨਯਾਹੂ ਨੇ ਕੀਤੀ ਗੁਪਤ ਯਾਤਰਾ, UAE ਆਗੂ ਨਾਲ ਕੀਤੀ ਮੁਲਾਕਾਤ

school  timing change  1 october  students

ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing

ebola outbreak

ਕਾਂਗੋ 'ਚ ਈਬੋਲਾ ਦੇ ਮਾਮਲੇ 8,000 ਤੋਂ ਪਾਰ; ਬਿਮਾਰੀ ਅਜੇ ਵੀ ਬੇਕਾਬੂ

social media influencer

30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ...

avalanche in nepal

ਨੇਪਾਲ 'ਚ ਬਰਫ਼ ਖਿਸਕਣ ਮਗਰੋਂ ਦੋ ਹੋਰ ਲਾਸ਼ਾਂ ਬਰਾਮਦ, 12 ਲੋਕ ਅਜੇ ਵੀ ਲਾਪਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • situation normal at lovely professional university
      ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹਾਲਾਤ ਨਾਰਮਲ, ਪੰਜਾਬ ਪੁਲਸ ਵੱਲੋਂ ਸਰਚ...
    • balwant singh rajoana  pgi  patiala jail
      ਬਲਵੰਤ ਸਿੰਘ ਰਾਜੋਆਣਾ ਨੂੰ ਲਿਆਂਦਾ ਗਿਆ PGI
    • gurdwara sahib sewadar punjab police
      ਪੰਜਾਬ 'ਚ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ 'ਚ ਦਾਖਲ ਹੋਏ ਹਮਲਾਵਰਾਂ ਨੇ...
    • bhai ranjit singh dhadrianwale convoy
      ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਕਾਫਲੇ ਵਾਲੀ ਗੱਡੀ ਨਾਲ ਵਾਪਰਿਆ ਹਾਦਸਾ
    • amit shah  punjab bjp  mega rally
      ਭਲਕੇ ਜਲੰਧਰ 'ਚ ਅਮਿਤ ਸ਼ਾਹ ਦੀ ਵੱਡੀ ਰੈਲੀ, 80 ਹਜ਼ਾਰ ਤੋਂ ਵੱਧ ਕੁਰਸੀਆਂ ਲੱਗੀਆਂ
    • paddy procurement  government procurement to begin on october 1
      ਝੋਨੇ ਦੀ ਖਰੀਦ ਲਈ 42,786 ਕਰੋੜ ਦੀ CCL ਮਨਜ਼ੂਰ, 1 ਅਕਤੂਬਰ ਤੋਂ ਸ਼ੁਰੂ ਹੋਵੇਗੀ...
    • shahi imam on dhirendra shastri
      ਪੰਜਾਬ ਆਏ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਬਿਆਨਾਂ 'ਤੇ ਭੜਕੇ ਸ਼ਾਹੀ ਇਮਾਮ, ਕੇਸ...
    • cia staff  heroin  smugglers
      ਸੀ. ਆਈ. ਏ. ਸਟਾਫ਼ ਵਲੋਂ 12 ਕਿੱਲੋ ਹੈਰੋਇਨ ਸਮੇਤ 3 ਸਮੱਗਲਰ ਕਾਬੂ
    • roop kaur sandhu dgp office
      ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ 'ਚੋਂ ਕੱਢੀ ਗਈ ਮਹਿਲਾ ਆਗੂ ਪਹੁੰਚੀ DGP...
    • accident in factory
      ਫੈਕਟਰੀ 'ਚ ਦਰਦਨਾਕ ਹਾਦਸਾ! ਮਸ਼ੀਨ 'ਚ ਚੁੰਨੀ ਫਸਣ ਨਾਲ ਕੁੜੀ ਦੀ ਮੌਤ; ਪਰਿਵਾਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +