ਜਲੰਧਰ/ਕਪੂਰਥਲਾ— ਭਾਰਤ 'ਚ ਵਿਦੇਸ਼ ਜਾਣ ਦੀ ਇੱਛਾ ਸਭ ਤੋਂ ਵਧ ਪੰਜਾਬ ਦੇ ਲੋਕਾਂ 'ਚ ਰਹਿੰਦੀ ਹੈ। ਵਿਦੇਸ਼ ਜਾਣ ਲਈ ਇਥੋਂ ਦੇ ਲੋਕ ਆਈਲੈੱਟਸ ਵਰਗੀਆਂ ਔਖੀਆਂ ਪ੍ਰੀਖਿਆਵਾਂ ਹੀ ਨਹੀਂ ਦਿੰਦੇ ਹਨ ਸਗੋਂ ਕਈ ਮੰਦਿਰ, ਮਸਜਿਦਾਂ ਸਮੇਤ ਕਈ ਧਾਰਮਿਕ ਸਥਾਨਾਂ 'ਚ ਮੰਨਤਾਂ ਵੀ ਮੰਗਦੇ ਹਨ। ਪੰਜਾਬ 'ਚ ਇਕ ਅਜਿਹਾ ਹੀ ਧਾਰਮਿਕ ਸਥਾਨ ਹੈ, ਜਿੱਥੇ ਲੋਕ ਵਿਦੇਸ਼ ਜਾਣ ਦੀ ਮੰਨਤ ਸ਼ਰਾਬ ਚੜ੍ਹਾ ਕੇ ਮੰਗਦੇ ਹਨ। ਇਸ ਪਵਿੱਤਰ ਸਥਾਨ 'ਤੇ ਚੜ੍ਹਾਈ ਗਈ ਸ਼ਰਾਬ ਨੂੰ ਇਕੱਠੇ ਕਰ ਲਿਆ ਜਾਂਦਾ ਹੈ ਅਤੇ ਫਿਰ ਇਸ ਨੂੰ ਪ੍ਰਸਾਦ ਦੇ ਰੂਪ 'ਚ ਲੋਕਾਂ ਨੂੰ ਵੰਡ ਦਿੱਤਾ ਜਾਂਦਾ ਹੈ।
ਪੰਜਾਬ ਦੇ ਕਪੂਰਥਲਾ 'ਚ ਸਥਿਤ ਹੈ ਇਹ ਧਾਰਮਿਕ ਸਥਾਨ
ਪੰਜਾਬ ਦੇ ਕਪੂਰਥਲਾ 'ਚ ਬਾਬਾ ਕਾਹਨ ਦਾਸ ਜੀ ਦੇ ਨਾਂ ਦਾ ਧਾਰਮਿਕ ਸਥਾਨ ਸਥਿਤ ਹੈ, ਜਿੱਥੇ ਲੋਕ ਮੰਨਤ ਪੂਰੀ ਕਰਨ ਲਈ ਸ਼ਰਾਬ ਚੜ੍ਹਾਉਂਦੇ ਹਨ। ਇਸ ਪਵਿੱਤਰ ਸਥਾਨ 'ਤੇ ਵਧੀਆ ਬਰਾਂਡਾਂ ਦੀ ਅੰਗਰੇਜ਼ੀ ਸ਼ਰਾਬ ਲੈ ਕੇ ਆਉਂਦੇ ਹਨ। ਸਾਰੀ ਸ਼ਰਾਬ ਨੂੰ ਇਕੱਠਿਆਂ ਕਰਕੇ ਕੇਤਲੀ 'ਚ ਪਾ ਕੇ ਸ਼ਰਧਾਲੂਆਂ ਨੂੰ ਪ੍ਰਸਾਦ ਦੇ ਰੂਪ 'ਚ ਵੰਡ ਦਿੱਤੀ ਜਾਂਦੀ ਹੈ। ਰੋਜ਼ਾਨਾ ਇਥੇ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਜਮਾ ਰਹਿੰਦੀ ਹੈ। ਇਨ੍ਹਾਂ 'ਚ ਵਿਦੇਸ਼ 'ਚ ਵਸੇ ਸ਼ਰਧਾਲੂਆਂ ਦੀ ਗਿਣਤੀ ਜ਼ਿਆਦਾ ਰਹਿੰਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਇਥੇ ਸ਼ਰਾਬ ਚੜ੍ਹਾਉਣ ਅਤੇ ਲੰਗਰ ਲਗਾਉਣ ਨਾਲ ਵੀਜ਼ਾ ਜਲਦੀ ਲੱਗਦਾ ਹੈ।
ਇੰਝ ਸ਼ੁਰੂ ਹੋਇਆ ਸ਼ਰਾਬ ਚੜ੍ਹਾਉਣ ਦਾ ਸਿਲਸਿਲਾ
ਜ਼ਿਕਰਯੋਗ ਹੈ ਕਿ 1934 'ਚ ਬਾਬਾ ਕਾਹਨ ਸਿੰਘ ਸੰਗਰੂਰ ਤੋਂ ਕਪੂਰਥਲਾ ਰਹਿਣ ਆਏ ਸਨ। ਉਨ੍ਹਾਂ ਨੇ ਲੰਬਾ ਸਮਾਂ ਇਥੇ ਰਹਿ ਕੇ ਭਗਤੀ ਕੀਤੀ। ਉਹ ਸ਼ਰਾਬ ਪੀਂਦੇ ਸਨ, ਇਸ ਦੇ ਬਾਵਜੂਦ ਵੀ ਸਥਾਨਕ ਲੋਕਾਂ 'ਚ ਉਨ੍ਹਾਂ ਦੇ ਪ੍ਰਤੀ ਡੂੰਘੀ ਆਸਥਾ ਸੀ ਕਿਉਂਕਿ ਲੋਕ ਉਨ੍ਹਾਂ ਤੋਂ ਕੁਝ ਵੀ ਮੰਗਦੇ ਸਨ ਤਾਂ ਉਨ੍ਹਾਂ ਦੀ ਮੁਰਾਦ ਪੂਰੀ ਹੋ ਜਾਂਦੀ ਸੀ। 1944 'ਚ 10 ਸਾਲ ਰਹਿਣ ਤੋਂ ਬਾਅਦ ਉਹ ਜਲਾਲਾਬਾਦ ਚਲੇ ਗਏ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪਿੰਡ ਵਾਲਿਆਂ ਨੇ ਉਨ੍ਹਾਂ ਦੀ ਯਾਦ 'ਚ ਇਥੇ ਧਾਰਮਿਕ ਸਥਾਨ ਬਣਵਾ ਦਿੱਤਾ ਗਿਆ। ਉਦੋਂ ਤੋਂ ਹੀ ਇਸ ਧਾਰਮਿਕ ਸਥਾਨ 'ਚ ਸ਼ਰਾਬ ਚੜ੍ਹਾਈ ਜਾਂਦੀ ਹੈ।
ਬਰਗਾੜੀ ਮੋਰਚੇ 'ਚ ਸ਼ਾਮਲ ਹੋਣ ਜਾ ਰਹੀ ਸੰਗਤ ਦੀ ਬੱਸ ਹਾਦਸਾਗ੍ਰਸਤ
NEXT STORY