ਨੂਰਪੁਰ ਬੇਦੀ (ਕੁਲਦੀਪ ਸ਼ਰਮਾ)— ਰੂਪਨਗਰ ਜ਼ਿਲੇ ਦੇ ਡੇਰਾ ਭਨਿਆਰਾ ਵਾਲੇ ਦੇ ਮੁਖੀ ਪਿਆਰਾ ਸਿੰਘ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਪਿੰਡ ਧਮਾਣਾ 'ਚ ਸਥਿਤ ਧਾਰਮਿਕ ਸਥਾਨ ਇਤਿਹਾਸ ਗੜ੍ਹ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਭਰ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਆਏ ਬਾਬੇ ਦੇ ਪੈਰੋਕਾਰਾਂ ਨੇ ਭਨਿਆਰਾਂ ਵਾਲੇ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਚੰਦਨ ਦੀਆਂ ਲੱਕੜਾਂ ਵਿੱਚ ਸਜਾਈ ਭਨਿਆਰਾਂ ਵਾਲੇ ਦੀ ਚਿਖਾ ਨੂੰ ਉਨ੍ਹਾਂ ਦੇ ਤਿੰਨੋਂ ਸਪੁੱਤਰਾਂ ਸਤਨਾਮ ਸਿੰਘ, ਸੁਖਦੇਵ ਸਿੰਘ ਅਤੇ ਉਂਕਾਰ ਸਿੰਘ ਸ਼ੁਕਾਰ ਸਿੰਘ ਨੇ ਅਗਨੀ ਭੇਟ ਕੀਤਾ। ਅੰਤਿਮ ਸੰਸਕਾਰ ਮੌਕੇ ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਵੀ ਉਚੇਚੇ ਤੌਰ 'ਤੇ ਪੁੱਜੇ ।
ਭਨਿਆਰਾ ਵਾਲੇ ਦੇ ਲੜਕੇ ਸਤਨਾਮ ਸਿੰਘ ਨੇ ਦੱਸਿਆ ਕਿ ਬਾਬੇ ਦਾ ਸ਼ਰਧਾਂਜਲੀ ਸਮਾਗਮ 12 ਜਨਵਰੀ ਨੂੰ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਡੇਰਾ ਭਨਿਆਰਾ ਵਾਲੇ ਦੇ ਮੁਖੀ ਪਿਆਰਾ ਸਿੰਘ ਦਾ ਬੀਤੇ ਦਿਨ ਛਾਤੀ 'ਚ ਦਰਦ ਹੋਣ ਕਰਕੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 62 ਸਾਲ ਸੀ। ਉਹ ਪਰਮਾਤਮਾ ਦਾ ਨਾਂ ਜੱਪਣ ਦੇ ਨਾਲ-ਨਾਲ ਬੇਜ਼ੁਬਾਨ ਜੀਵ-ਜੰਤੂਆਂ ਦੀ ਸੇਵਾ ਕਰਦੇ ਸਨ। ਦੱਸ ਦੇਈਏ ਕਿ ਬਾਬਾ ਪਿਆਰਾ ਸਿੰਘ 'ਤੇ ਕਈ ਜਾਨਲੇਵਾ ਹਮਲੇ ਵੀ ਹੋ ਚੁੱਕੇ ਸਨ, ਜਿਸ ਕਾਰਨ ਉਨ੍ਹਾਂ ਨੂੰ ਜੈੱਡ ਸਕਿਓਰਿਟੀ ਸੀ. ਆਰ. ਪੀ. ਐੱਫ. ਅਤੇ ਪੰਜਾਬ ਪੁਲਸ ਦੀ ਸੁਰੱਖਿਆ ਮਿਲੀ ਸੀ।
ਜਲੰਧਰ ਦੇ ਸ਼ਿਵ ਮੰਦਰ 'ਚ ਕਰਵਾਇਆ ਗਿਆ ਵਿਸ਼ੇਸ਼ ਸਨਮਾਨ ਸਮਾਗਮ
NEXT STORY