ਚੰਡੀਗੜ੍ਹ (ਪਾਲ) : ਪੀ. ਜੀ. ਆਈ. ਚੰਡੀਗੜ੍ਹ 'ਚ ਉਸ ਸਮੇਂ ਸਾਰੇ ਹੈਰਾਨ ਰਹਿ ਗਏ ਜਦੋਂ ਇਕ ਮਾਂ ਨੇ ਤਪਦੀ ਧੁੱਪ 'ਚ ਆਪਣੀ 2 ਮਹੀਨੇ ਦੀ ਬੱਚੀ ਨੂੰ ਕੋਰੋਨਾ ਸੈਂਟਰ ਦੇ ਬਾਹਰ ਤਪਦੀ ਜ਼ਮੀਨ 'ਤੇ ਰੱਖ ਦਿੱਤਾ। ਵੀਰਵਾਰ ਨੂੰ ਕੋਰੋਨਾ ਦੇ 21 ਮਰੀਜ਼ਾਂ ਨੂੰ ਪੀ. ਜੀ. ਆਈ. ਤੋਂ ਸੈਕਟਰ-22 ਸਥਿਤ ਸੂਦ ਧਰਮਸ਼ਾਲਾ ਸ਼ਿਫਟ ਕੀਤਾ ਜਾਣਾ ਸੀ। ਸਾਰੇ ਮਰੀਜ਼ਾਂ ਨੂੰ ਇਕੱਠੇ ਲਾਈਨ 'ਚ ਬੱਸ 'ਚ ਬਿਠਾਉਣ ਲਈ ਕੋਰੋਨਾ ਸੈਂਟਰ ਤੋਂ ਬਾਹਰ ਲਿਆਂਦਾ ਗਿਆ। ਅਚਾਨਕ ਇਕ ਜਨਾਨੀ ਨੇ ਉੱਥੋਂ ਸ਼ਿਫਟ ਹੋ ਕੇ ਸੂਦ ਧਰਮਸ਼ਾਲਾ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਹ ਜਨਾਨੀ ਆਪਣੀ 2 ਮਹੀਨੇ ਦੀ ਕੋਰੋਨਾ ਪਾਜ਼ੇਟਿਵ ਬੱਚੀ ਦੀ ਪੀ. ਜੀ. ਆਈ. 'ਚ ਦੇਖਭਾਲ ਕਰ ਰਹੀ ਸੀ ਪਰ ਜਨਾਨੀ ਕੋਰੋਨਾ ਪਾਜ਼ੇਟਿਵ ਨਹੀਂ ਹੈ। ਜਨਾਨੀ ਨੇ ਡਾਕਟਰਾਂ ਨੂੰ ਕਿਹਾ ਕਿ ਸੂਦ ਧਰਮਸ਼ਾਲਾ 'ਚ ਸਭ ਕੋਰੋਨਾ ਦੇ ਮਰੀਜ਼ ਹਨ, ਇਸ ਲਈ ਉਸ ਨੂੰ ਵੀ ਕੋਰੋਨਾ ਹੋਣ ਦਾ ਖ਼ਤਰਾ ਹੈ। ਜਨਾਨੀ ਨੇ ਸੂਦ ਭਵਨ ਦੀਆਂ ਵਿਵਸਥਾਵਾਂ 'ਤੇ ਸਵਾਲ ਚੁੱਕਿਆ ਅਤੇ ਕਿਹਾ ਕਿ ਉਸ ਨੂੰ ਪਤਾ ਲੱਗਿਆ ਹੈ ਕਿ ਸੂਦ ਭਵਨ 'ਚ ਨਾ ਤਾਂ ਪੂਰੀ ਤਰ੍ਹਾਂ ਖਾਣਾ ਮਿਲਦਾ ਹੈ ਅਤੇ ਬਾਕੀ ਪ੍ਰਬੰਧ ਵੀ ਠੀਕ ਨਹੀਂ ਹਨ। ਇੰਨਾਂ ਕਹਿੰਦੇ ਹੀ ਜਨਾਨੀ ਨੇ ਬੱਚੇ ਨੂੰ ਜ਼ਮੀਨ 'ਤੇ ਰੱਖ ਦਿੱਤਾ ਅਤੇ ਕਿਹਾ ਕਿ ਜੇਕਰ ਲਿਜਾਣਾ ਚਾਹੋ ਤਾਂ ਬੱਸ ਬੱਚੀ ਨੂੰ ਲੈ ਜਾਓ, ਉਹ ਨਹੀਂ ਜਾਵੇਗੀ। ਡਾਕਟਰਾਂ ਦੇ ਸਮਝਾਉਣ ਤੋਂ ਬਾਅਦ ਜਨਾਨੀ ਨੂੰ ਬੱਚੇ ਨਾਲ ਸੂਦ ਧਰਮਸ਼ਾਲਾ ਭੇਜਿਆ ਗਿਆ।
ਇਹ ਵੀ ਪੜ੍ਹੋ ► ਬਰਨਾਲਾ ਜ਼ਿਲ੍ਹੇ ਦੀ ਇਕ ਹੋਰ ਜਨਾਨੀ ਆਈ 'ਕੋਰੋਨਾ' ਪਾਜ਼ੇਟਿਵ
8 ਸਾਲ ਦੀ ਬੱਚੀ ਠੀਕ ਹੋ ਕੇ ਪਰਤੀ ਘਰ
37 ਦਿਨ ਤੋਂ ਪੀ. ਜੀ. ਆਈ. 'ਚ ਦਾਖਲ 8 ਸਾਲ ਦੀ ਬੱਚੀ ਵੀਰਵਾਰ ਨੂੰ ਠੀਕ ਹੋ ਕੇ ਘਰ ਜਾ ਰਹੀ ਸੀ। ਹੱਥਾਂ 'ਚ ਡਰਾਇੰਗ ਸ਼ੀਟਸ ਲੈ ਕੇ ਉਹ ਐਂਬੁਲੈਂਸ ਵੱਲ ਜਾ ਰਹੀ ਸੀ, ਜੋ ਉਸ ਨੇ ਪੀ. ਜੀ. ਆਈ. 'ਚ ਆਪਣੇ ਆਈਸੋਲੇਸ਼ਨ ਦੌਰਾਨ ਬਣਾਈ। ਬੱਚੀ ਨਾਲ ਉਸਦੀ 55 ਸਾਲ ਦੀ ਨਾਨੀ ਵੀ ਸੀ। ਸੈਕਟਰ-37 ਦੇ ਰਹਿਣ ਵਾਲੇ ਇਸ ਪਰਿਵਾਰ 'ਚ ਬੱਚੀ ਦੇ ਪਿਤਾ ਪੀ. ਯੂ. ਦੇ ਅਸਿਸਟੈਂਟ ਪ੍ਰੋਫੈਸਰ ਪਹਿਲਾਂ ਹੀ ਠੀਕ ਹੋ ਕੇ ਡਿਸਚਾਰਜ ਹੋ ਚੁੱਕੇ ਹਨ। ਨਾਨੀ-ਦੋਹਤੀ ਨੂੰ ਨਵੀਂ ਡਿਸਚਾਰਜ ਪਾਲਿਸੀ ਅਧੀਨ ਘਰ ਭੇਜਿਆ ਗਿਆ ਹੈ। ਦੋਵਾਂ ਨੂੰ ਹੀ ਕਿਸੇ ਵੀ ਤਰ੍ਹਾਂ ਦੇ ਕੋਈ ਲੱਛਣ ਨਹੀਂ ਸਨ। ਇਨ੍ਹਾਂ ਨੂੰ ਸਿਰਫ 7 ਦਿਨ ਦੇ ਆਈਸੋਲੇਸ਼ਨ ਦੀ ਜ਼ਰੂਰਤ ਹੈ ਜੋ ਉਹ ਆਪਣੇ ਘਰ ਕਰ ਸਕਣਗੇ। 12 ਅਪ੍ਰੈਲ ਨੂੰ ਇਹ ਦੋਵੇਂਂ ਪੀ. ਜੀ. ਆਈ. 'ਚ ਦਾਖਲ ਕੀਤੀਆਂ ਗਈਆਂ ਸਨ। ਪਰਿਵਾਰ 'ਚ ਸਭ ਤੋਂ ਪਹਿਲਾਂ ਬੱਚੀ ਦੇ ਪਿਤਾ ਪਾਜ਼ੇਟਿਵ ਪਾਏ ਗਏ ਸਨ।
ਡਾਇਰੈਕਟਰ ਖੁਦ ਰਹੇ ਮੌਜੂਦ
ਮਰੀਜ਼ਾਂ ਨੂੰ ਡਿਸਚਾਰਜ ਕਰਨ ਦੌਰਾਨ ਪੀ. ਜੀ. ਆਈ. ਡਾਇਰੈਕਟਰ ਡਾ. ਜਗਤਰਾਮ, ਨਹਿਰੂ ਐਕਸਟੈਂਸ਼ਨ ਸੈਂਟਰ ਦੇ ਇੰਚਾਰਜ ਡਾ. ਵਿਪਿਨ ਕੌਸ਼ਲ, ਬੁਲਾਰਾ ਡਾ. ਅਸ਼ੋਕ ਕੁਮਾਰ, ਸਾਈਕੈਟ੍ਰਿਕ ਤੋਂ ਡਾ. ਸਵਪਨਜੀਤ ਸਾਹੂ ਮੌਜੂਦ ਰਹੇ।
ਇਹ ਵੀ ਪੜ੍ਹੋ ► ਅੰਮ੍ਰਿਤਸਰ 'ਚ ਮੁੜ ਕੋਰੋਨਾ ਦਾ ਕਹਿਰ, ਚਾਰ ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ
2 ਪਰਿਵਾਰਾਂ ਦੇ 9 ਮੈਬਰਾਂ ਨੂੰ 'ਕੋਰੋਨਾ'
ਸ਼ਹਿਰ 'ਚ ਵੀਰਵਾਰ ਨੂੰ 13 ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਸਾਰੇ ਬਾਪੂਧਾਮ ਦੇ ਰਹਿਣ ਵਾਲੇ ਹਨ। ਸਵੇਰੇ 11 ਮਰੀਜ਼ ਪਾਜ਼ੇਟਿਵ ਆਏ। ਸਾਰੇ 2 ਪਰਿਵਾਰਾਂ ਦੇ ਮੈਂਬਰ ਹਨ, ਜਦੋਂ ਕਿ ਦੋ ਮਰੀਜ਼ਾਂ 'ਚ ਸ਼ਾਮ ਨੂੰ ਪੁਸ਼ਟੀ ਹੋਈ ਹੈ, ਜਿਸ 'ਚ ਇਕ ਬਾਪੂਧਾਮ ਤੋਂ ਅਤੇ ਸੈਕਟਰ-30 ਤੋਂ ਹੈ।
ਮੌਸਮ ਵਿਭਾਗ ਦੀ ਚਿਤਾਵਨੀ, ਆਉਣ ਵਾਲੇ ਦਿਨਾਂ ਵਿਚ ਗਰਮੀ ਕੱਢੇਗੀ 'ਵੱਟ'
NEXT STORY