ਦੇਵੀਗੜ੍ਹ (ਜ. ਬ.): ਬੀਤੇ ਦਿਨੀਂ ਪਿੰਡ ਘੜਾਮ 'ਚ 8 ਸਾਲਾ ਬੱਚੇ ਦੇ ਡੁੱਬਣ ਬਾਰੇ ਜੋ ਘਟਨਾ ਸਾਹਮਣੇ ਆਈ ਸੀ ਉਹ ਝੂਠੀ ਨਿਕਲੀ, ਜਿਸ ਵਿਚ ਬੱਚੇ ਦੀ ਮਤਰੇਈ ਮਾਂ ਹੀ ਬੱਚੇ ਦੀ ਕਾਤਲ ਨਿਕਲੀ। ਉਸ ਨੇ ਬੱਚੇ ਨੂੰ ਛੱਪੜ 'ਚ ਧੱਕਾ ਦੇ ਕੇ ਡੇਗ ਦਿੱਤਾ ਸੀ ਅਤੇ ਬੱਚਾ ਡੁੱਬ ਕੇ ਮਰ ਗਿਆ ਸੀ। ਜਾਣਕਾਰੀ ਅਨੁਸਾਰ ਪਿੰਡ ਘੜਾਮ ਦੇ ਗੁਰਨੂਰ ਸਿੰਘ ਪੁੱਤਰ ਵਿਨੋਦ ਸਿੰਘ ਬਾਰੇ ਬੀਤੇ ਦਿਨ ਗੁੰਮ ਹੋਣ ਬਾਰੇ ਰੌਲਾ ਪਿਆ ਸੀ ਪਰ ਬਾਅਦ ਵਿਚ ਬੱਚੇ ਦੀ ਲਾਸ਼ ਛੱਪੜ ਵਿਚੋਂ ਮਿਲੀ ਸੀ।
ਇਹ ਵੀ ਪੜ੍ਹੋ: ਸੰਗਰੂਰ 'ਚ ਕੋਰੋਨਾ ਦਾ ਕਹਿਰ ਜਾਰੀ, 2 ਹੋਰ ਮਾਮਲੇ ਆਏ ਸਾਹਮਣੇ
ਉਸ ਦੇ ਪਰਿਵਾਰਕ ਮੈਂਬਰਾਂ ਨੇ ਬੱਚੇ ਦੇ ਅਚਾਨਕ ਛੱਪੜ 'ਚ ਡੁੱਬਣ ਦਾ ਜ਼ਿਕਰ ਕੀਤਾ ਸੀ ਪਰ ਬੱਚੇ ਦੇ ਚਾਚੇ ਜੈਮਲ ਸਿੰਘ ਅਤੇ ਪਿੰਡ ਘੜਾਮ ਦੇ ਸਰਪੰਚ ਸ਼ਮਸ਼ੇਰ ਸਿੰਘ ਨੇ ਬੱਚੇ ਦੀ ਮੌਤ ਸਬੰਧੀ ਕਈ ਤਰ੍ਹਾਂ ਦੇ ਸ਼ੰਕੇ ਜ਼ਾਹਿਰ ਕੀਤੇ ਅਤੇ ਇਸ ਮਾਮਲੇ ਦੀ ਪੁਲਸ ਚੌਕੀ ਰੌਹੜ ਜਾਗੀਰ ਦੇ ਇੰਚਾਰਜ ਗੁਰਮੁੱਖ ਸਿੰਘ ਨੇ ਵੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜਦੋਂ ਪੁਲਸ ਨੇ ਬੱਚੇ ਦੀ ਮਾਂ ਕੁਲਵਿੰਦਰ ਕੌਰ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਇਸ ਦੌਰਾਨ ਥਾਣਾ ਜੁਲਕਾਂ ਦੇ ਕਾਰਜਕਾਰੀ ਥਾਣਾ ਮੁਖੀ ਸੁਰਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਬੱਚੇ ਦੀ ਮਾਂ ਨੇ ਬੱਚੇ ਨੂੰ ਗੰਦ ਸੁੱਟਣ ਦੇ ਬਹਾਨੇ ਛੱਪੜ ਕੋਲ ਲਿਜਾ ਕੇ ਛੱਪੜ 'ਚ ਧੱਕਾ ਦੇ ਦਿੱਤਾ ਸੀ, ਜਿਸ ਕਾਰਨ ਬੱਚੇ ਦੀ ਡੁੱਬਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਮਾਰਨ ਦਾ ਅਸਲ ਕਾਰਨ ਇਹ ਸੀ ਕਿ ਮਤਰੇਈ ਮਾਂ ਚਾਹੁੰਦੀ ਸੀ ਕਿ ਉਸ ਦਾ ਆਪਣਾ ਬੱਚਾ ਹੋਵੇ। ਇਸੇ ਕਾਰਨ ਹੀ ਉਸ ਨੇ ਬੱਚੇ ਨੂੰ ਮਾਰਨ ਦੀ ਸਾਜਿਸ਼ ਰਚ ਦਿੱਤੀ ।ਥਾਣਾ ਜੁਲਕਾਂ ਦੀ ਪੁਲਸ ਨੇ ਬੱਚੇ ਦੀ ਮਾਂ ਵਿਰੁੱਧ ਧਾਰਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਹਸਪਤਾਲ 'ਚ ਇਲਾਜ ਸ਼ੁਰੂ
ਕੇਂਦਰੀ ਪੂਲ ਦੇ 400 ਲੱਖ ਮੀਟ੍ਰਿਕ ਟਨ ਦੇ ਟੀਚੇ ਦੀ ਖਰੀਦੀ ਜਾ ਚੁੱਕੀ ਹੈ ਅੱਧ ਤੋਂ ਵੱਧ ਕਣਕ
NEXT STORY