ਅੰਮ੍ਰਿਤਸਰ, (ਦਲਜੀਤ)-ਰੇਲਵੇ ਸਟੇਸ਼ਨ ਦੇ ਬਾਥਰੂਮ ਵਿਚ ਅੱਜ ਇਕ ਗਰਭਵਤੀ ਨੇ ਬੱਚੇ ਨੂੰ ਜਨਮ ਦੇ ਦਿੱਤਾ। ਸਟੇਸ਼ਨ ਦੇ ਸਫਾਈ ਸੇਵਕਾਂ ਵੱਲੋਂ ਤੁਰੰਤ ਨਵ-ਜੰਮੇ ਬੱਚੇ ਸਮੇਤ ਅੌਰਤ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਅਾ। ਹਸਪਤਾਲ ਵਿਚ ਔਰਤ ਅਤੇ ਬੱਚੇ ਦੀ ਹਾਲਤ ਬਿਲਕੁਲ ਠੀਕ ਹੈ।
ਜਾਣਕਾਰੀ ਅਨੁਸਾਰ ਬਲਬੀਰ ਕੌਰ ਨਿਵਾਸੀ ਲੋਪੋਕੇ ਆਪਣੇ ਸਹੁਰੇ ਘਰ ਲੁਧਿਆਣਾ ਜਾਣ ਲਈ ਰੇਲਵੇ ਸਟੇਸ਼ਨ ’ਤੇ ਟਰੇਨ ਦਾ ਇੰਤਜ਼ਾਰ ਕਰ ਰਹੀ ਸੀ ਕਿ ਇਸ ਦੌਰਾਨ ਉਹ ਸਟੇਸ਼ਨ ’ਤੇ ਬਾਥਰੂਮ ਵਿਚ ਗਈ, ਉਥੇ ਉਸ ਦੀ ਡਲਿਵਰੀ ਹੋ ਗਈ। ਸਿਵਲ ਹਸਪਤਾਲ ਦੇ ਬੱਚੇ ਰੋਗ ਮਾਹਿਰ ਡਾ. ਸੰਦੀਪ ਅਗਰਵਾਲ ਨੇ ਦੱਸਿਆ ਕਿ ਬੱਚਾ ਜਦੋਂ ਹਸਪਤਾਲ ਵਿਚ ਲਿਆਂਦਾ ਗਿਆ, ਉਦੋਂ ਉਸ ਦਾ ਸਰੀਰ ਠੰਡਾ ਸੀ। ਤੁਰੰਤ ਬੱਚੇ ਦਾ ਇਲਾਜ ਸ਼ੁਰੂ ਕੀਤਾ ਗਿਆ ਪਰ ਹੁਣ ਬੱਚੇ ਦੀ ਹਾਲਤ ਠੀਕ ਹੈ। ਉੱਧਰ ਦੂਜੇ ਪਾਸੇ ਬਲਬੀਰ ਕੌਰ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਬੱਚਾ ਤੇ ਮਾਂ ਬਿਲਕੁਲ ਠੀਕ ਹੈ।
ਮੌਸਮ ਨੇ ਵਿਗਾੜਿਆ ਪੰਜਾਬ ’ਚ ਕਣਕ ਦੀ ਖਰੀਦ ਦਾ ਕੰਮ
NEXT STORY