ਫਾਜ਼ਿਲਕਾ (ਨਾਗਪਾਲ)- ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਤੋਂ ਇਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਮੌਜਮ ਵਿਖੇ ਇਕ ਨੌਜਵਾਨ ਦੀ ਕੰਬਾਈਨ 'ਚੋਂ ਪਰਾਲੀ ਸਾਫ਼ ਕਰਦੇ ਸਮੇਂ ਲੱਤ ਕੱਟ ਕੇ ਸਰੀਰ ਨਾਲੋਂ ਵੱਖ ਹੀ ਹੋ ਗਈ ਹੈ। ਜ਼ਖ਼ਮੀ ਹਾਲਤ 'ਚ ਉਸ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ੇਰੇ ਇਲਾਜ ਹੈ।
ਜਾਣਕਾਰੀ ਦਿੰਦੇ ਹੋਏ ਪੀੜਤ ਗੁਰਪ੍ਰੀਤ ਨੇ ਦੱਸਿਆ ਕਿ ਖੇਤ 'ਚ ਕੰਬਾਈਨ ਚੱਲ ਰਹੀ ਸੀ ਤਾਂ ਇਸ ਦੌਰਾਨ ਦਾਣਿਆਂ ਵਾਲੀ ਟੈਂਕੀ 'ਚ ਪਰਾਲੀ ਫਸ ਗਈ, ਜਿਸ ਨੂੰ ਉਹ ਹੱਥ ਨਾਲ ਸਾਫ਼ ਕਰ ਰਿਹਾ ਸੀ ਕਿ ਉਸ ਦਾ ਪੈਰ ਤਿਲਕ ਗਿਆ ਤੇ ਉਹ ਡਿੱਗ ਗਿਆ। ਕੰਬਾਈਨ ਦੀ ਮਸ਼ੀਨ 'ਚ ਪੈਰ ਫ਼ਸ ਜਾਣ ਕਾਰਨ ਉਸ ਦੀ ਲੱਤ ਕੱਟੀ ਗਈ ਤੇ ਸਰੀਰ ਤੋਂ ਵੱਖ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਿਆਹ ਅਜਿਹਾ ਵੀ ; ਜਦੋਂ 'ਲਾੜੀ' ਲੱਭਦੇ-ਲੱਭਦੇ ਥਾਣੇ ਪੁੱਜ ਗਈ ਬਰਾਤ...
ਇਸ ਮਗਰੋਂ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਫਿਲਹਾਲ ਜ਼ੇਰੇ ਇਲਾਜ ਹੈ। ਉਸ ਦੇ ਪਿਤਾ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਉਹ ਬਹੁਤ ਪ੍ਰੇਸ਼ਾਨ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਉਸ ਦਾ ਵਧੀਆ ਇਲਾਜ ਕਰਨ ਦਾ ਵਿਸ਼ਵਾਸ ਦਿਵਾਇਆ ਹੈ।
ਇਹ ਵੀ ਪੜ੍ਹੋ- 'ਜਨਾਬ ! ਇਹਦੇ 'ਚ ਮੱਕੀ ਲੱਦੀ ਹੋਈ ਏ...', ਜਦੋਂ ਖੋਲ੍ਹਿਆ ਟਰੱਕ ਦਾ ਡਾਲਾ ਤਾਂ ਪੁਲਸ ਦੇ ਵੀ ਉੱਡ ਗਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਹੋਣ ਜਾ ਰਹੀ ਮੀਂਹ ਦੀ ਸ਼ੁਰੂਆਤ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
NEXT STORY