ਪਟਿਆਲਾ/ਸਨੌਰ (ਮਨਦੀਪ ਜੋਸਨ) : ਪੰਜਾਬ ਸਰਕਾਰ ਵੱਲੋਂ ਦਸੰਬਰ 2024 ਵਿਚ ਅਣ-ਅਧਿਕਾਰਤ ਪਲਾਟਾਂ ਨੂੰ ਅਧਿਕਾਰਤ ਕਰਨ ਲਈ ਲਿਆਂਦੀ ਗਈ ਪਾਲਿਸੀ ਦੀ ਆਖਿਰੀ ਤਾਰੀਖ 28 ਫਰਵਰੀ ’ਚ ਹੁਣ ਭਾਵੇਂ 7 ਦਿਨ ਬਾਕੀ ਹਨ ਪਰ 28 ਫਰਵਰੀ ਤੱਕ ਹੀ ਪਟਿਆਲਾ ’ਚ ਸਮੁੱਚੀਆਂ ਬੁਕਿੰਗਾਂ ਫੁੱਲ ਹੋ ਚੁੱਕੀਆਂ ਹਨ। ਇਨ੍ਹਾਂ ਰਜਿਸਟਰੀਆਂ ਲਈ ਹਜ਼ਾਰਾਂ ਲੋਕ ਲਾਈਨ ਲਗਾ ਕੇ ਖੜ੍ਹੇ ਹਨ। ਹੁਣ ਤਾਰੀਖਾਂ ਨਾ ਮਿਲਣ ਕਾਰਨ ਲੋਕਾਂ ’ਚ ਹਾਹਾਕਾਰ ਮਚੀ ਪਈ ਹੈ। ਲੰਘੀ ਕਾਂਗਰਸ ਸਰਕਾਰ ਨੇ ਮਾਰਚ 2018 ਤੱਕ ਇਕ ਪਾਲਿਸੀ ਲਿਆਂਦੀ ਸੀ ਕਿ ਇਸ ਤੋਂ ਬਾਅਦ ਕੋਈ ਵੀ ਪਲਾਟ ਅਧਿਕਾਰਤ ਨਹੀਂ ਹੋਵੇਗਾ। ਸਿਰਫ ਸਰਕਾਰ ਤੋਂ ਮਨਜ਼ੂਰਸ਼ੁਦਾ ਕਾਲੋਨੀਆਂ ਹੀ ਕੱਟੀਆਂ ਜਾਣਗੀਆਂ। ਫਿਰ ਵੀ ਬਹੁਤ ਸਾਰੇ ਡੀਲਰਾਂ ਨੇ ਅਣ-ਅਧਿਕਾਰਤ ਕਾਲੋਨੀਆਂ ਕੱਟੀਆਂ, ਜਿਨ੍ਹਾਂ ’ਚ ਆਮ ਲੋਕ ਪਲਾਟ ਲੈ ਗਏ। ਉਨ੍ਹਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਸਨ ਅਤੇ ਨਾ ਹੀ ਉਹ ਨਗਰ ਕੌਂਸਲਾਂ ਤੋਂ ਪਾਸ ਹੋ ਰਹੇ ਸਨ, ਜਿਸ ਕਰਨ ਚਾਰੇ ਪਾਸੇ ਹਾਲ ਦੁਹਾਈ ਮਚੀ ਪਈ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸੈਂਕੜੇ ਪਿੰਡਾਂ ਲਈ ਖ਼ੁਸ਼ਖਬਰੀ, ਜਾਰੀ ਹੋ ਗਿਆ ਵੱਡਾ ਟੈਂਡਰ
ਆਖਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਆ ਰਹੀ ਲੋਕਾਂ ਦੀ ਮੰਗ ਤੋਂ ਬਾਅਦ ਇਨ੍ਹਾਂ ਅਣ-ਅਧਿਕਾਰਤ ਪਲਾਟਾਂ ਨੂੰ ਬਿਨਾਂ ਐੱਨ. ਓ. ਸੀ. ਤੋਂ ਰਜਿਸਟਰੀ ਕਰਵਾਉਣ ਲਈ ਇਕ ਪਾਲਿਸੀ ਲੈ ਕੇ ਆਉਂਦੀ ਪਰ ਉਸ ’ਚ ਇਕ ਸ਼ਰਤ ਰੱਖੀ ਕਿ ਸਿਰਫ 3 ਮਹੀਨਿਆਂ ’ਚ ਹੀ ਪੰਜਾਬ ਦੇ ਸਾਰੇ ਅਣ-ਅਧਿਕਾਰਤ ਪਲਾਟ ਹੋਲਡਰ ਆਪਣੇ ਪਲਾਟ ਸਰਕਾਰ ਦੀ ਇਸ ਪਾਲਿਸੀ ਰਾਹੀਂ ਅਧਿਕਾਰਤ ਕਰਵਾ ਲੈਣ।
ਇਹ ਵੀ ਪੜ੍ਹੋ : ਸਪਾ ਸੈਂਟਰ 'ਚ ਰੇਡ ਕਰਨ ਗਈ ਪੁਲਸ ਦੇ ਉੱਡੇ ਹੋਸ਼, 16 ਵਿਦੇਸ਼ੀ ਕੁੜੀਆਂ ਨਾਲ ਫੜੇ ਗਏ 8 ਮੁੰਡੇ
ਇਨ੍ਹਾਂ ਅਣ-ਅਧਿਕਾਰਤ ਪਲਾਟਾਂ ’ਚ ਬਕਾਇਦਾ ਤੌਰ ’ਤੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦਾ ਨੰਬਰ ਪੈਂਦਾ ਹੈ, ਜਿਸ ਨਾਲ ਉਹ ਰਜਿਸਟਰੀ ਵੈਲਿਡ ਹੋ ਜਾਂਦੀ ਹੈ, ਉਸ ਨੂੰ ਆਪਣੇ ਪਲਾਟ ’ਚ ਘਰ ਪਾਉਣ ਲਈ ਨਗਰ ਕੌਂਸਲਾਂ, ਨਿਗਮਾਂ ਨਕਸ਼ਾ ਪਾਸ ਕਰ ਕੇ ਦਿੰਦੀਆਂ ਹਨ ਅਤੇ ਬਿਜਲੀ ਬੋਰਡ ਵੀ ਮੀਟਰ ਲਾ ਕੇ ਦਿੰਦਾ ਹੈ। ਇਸ ਪਾਲਿਸੀ ਤਹਿਤ ਹਜ਼ਾਰਾਂ ਲੋਕਾਂ ਨੇ ਆਪਣੇ ਪਲਾਟ ਰੈਗੂਲਰ ਕਰਵਾਏ ਹਨ ਪਰ ਪੰਜਾਬ ’ਚ ਘਮਸਾਨ ਹੀ ਇਨਾ ਹੈ। ਖਾਸ ਕਰ ਕੇ ਪਟਿਆਲਾ ਜ਼ਿਲ੍ਹੇ ਅੰਦਰ ਵੀ ਬਹੁਤ ਸਾਰੇ ਪਲਾਟ ਹੋਲਡਰ ਹੁਣ ਇਸ ਪਾਲਿਸੀ ਤੋਂ ਵਾਂਝੇ ਰਹਿੰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵਿਚ ਵੱਡਾ ਫੇਰਬਦਲ, 9 ਜ਼ਿਲ੍ਹਿਆਂ ਦੇ SSP ਤੇ ਪੁਲਸ ਕਮਿਸ਼ਨਰ ਬਦਲੇ
ਤਿੰਨ ਮਹੀਨੇ ਤਾਰੀਖ ਵਧਾ ਕੇ ਹਰ ਰੋਜ਼ 500 ਰਜਿਸਟਰੀਆਂ ਕਰੇ ਸਰਕਾਰ : ਸੁਖਦੇਵ ਭੋਲਾ
ਗੱਲਬਾਤ ਕਰਦਿਆਂ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਭੋਲਾ ਅਤੇ ਹੋਰਨਾਂ ਨੇ ਆਖਿਆ ਕਿ ਪਟਿਆਲਾ ’ਚ ਹਰ ਰੋਜ਼ 250 ਰਜਿਸਟਰੀਆਂ ਹੁੰਦੀਆਂ ਹਨ। ਇਸ ਤੋਂ ਬਾਅਦ ਇਸ ਨੂੰ ਵਧਾਉਣ ਦੀਆਂ ਪਾਵਰਾਂ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਦੇ ਸੈਕਟਰੀ ਕੋਲ ਹੁੰਦੀਆਂ ਹਨ। ਹੁਣ 28 ਫਰਵਰੀ ਤੱਕ ਹਰ ਰੋਜ਼ 250-250 ਪਲਾਟਾਂ ਦੀਆਂ ਆਨਲਾਈਨ ਬੁਕਿੰਗਾਂ ਹੋ ਚੁੱਕੀਆਂ ਹਨ। ਯਾਨੀ ਕਿ ਜੇਕਰ ਅੱਜ ਕੋਈ ਤਾਰੀਖ ਲੈਣੀ ਹੋਵੇ ਤਾਂ ਉਸ ਨੂੰ ਇਕ ਮਾਰਚ ਦੀ ਮਿਲੇਗੀ ਪਰ 1 ਮਾਰਚ ਨੂੰ ਸਰਕਾਰ ਦੇ ਉਸ ਨੋਟੀਫਿਕੇਸ਼ਨ ਮੁਤਾਬਕ ਰਜਿਸਟਰੀ ਨਹੀਂ ਹੋਵੇਗੀ। ਪ੍ਰਾਪਰਟੀ ਡੀਲਰਾਂ ਅਤੇ ਲੋਕਾਂ ’ਚ ਇਸ ਨੂੰ ਲੈ ਕੇ ਵੱਡੀ ਹਾਹਾਕਾਰ ਮਚੀ ਪਈ ਹੈ। ਉਨ੍ਹਾਂ ਸਰਕਾਰ ਤੋਂ ਤੁਰੰਤ 3 ਮਹੀਨੇ ਹੋਰ ਇਸ ਨੋਟੀਫਿਕੇਸ਼ਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਅਤੇ ਨਾਲ ਹੀ ਹਰ ਰੋਜ਼ 500 ਰਜਿਸਟਰੀਆਂ ਦੀ ਬੁਕਿੰਗ ਵੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੇ। ਉਨ੍ਹਾਂ ਆਖਿਆ ਕਿ ਇਸ ਨਾਲ ਸਰਕਾਰ ਦੇ ਖਜ਼ਾਨੇ ਨੂੰ ਵੀ ਵੱਡਾ ਫਾਇਦਾ ਹੋ ਰਿਹਾ ਹੈ। ਇਸ ਲਈ ਸਰਕਾਰ ਨੂੰ ਇਸ ਨੋਟੀਫਿਕੇਸ਼ਨ ਦੀ ਸੇਵਾ ਵਧਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਸਵੇਰੇ 8 ਤੋਂ 10 ਵਜੇ ਤੱਕ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab: ਸਕੂਲ ਪ੍ਰਿੰਸੀਪਲ ਦੀ 'ਇਤਰਾਜ਼ਯੋਗ' ਵੀਡੀਓ ਵਾਇਰਲ, ਚੀਫ਼ ਖ਼ਾਲਸਾ ਦੀਵਾਨ ਨੇ ਲਿਆ ਸਖ਼ਤ ਐਕਸ਼ਨ
NEXT STORY