ਮੋਹਾਲੀ/ਖਰੜ (ਰਣਬੀਰ) : ਜ਼ਿਲ੍ਹੇ ’ਚ ਦਿਨੋਂ-ਦਿਨ ਟ੍ਰੈਫਿਕ ਸਮੱਸਿਆ ਗੰਭੀਰ ਹੋ ਰਹੀ ਹੈ। ਕੁਝ ਮਿੰਟਾਂ ਦੀ ਮੰਜ਼ਲ ਘੰਟਿਆਂ ’ਚ ਤਬਦੀਲ ਹੁੰਦੀ ਜਾ ਰਹੀ ਹੈ। ਇਸ ਕਾਰਨ ਆਮ ਲੋਕ ਜਿੱਥੇ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਹੀ ਵਾਹਨਾਂ ਦੀ ਵੱਧਦੀ ਗਿਣਤੀ ਨਾਲ ਬਿਮਾਰੀਆਂ ਵੀ ਵੱਧ ਗਈਆਂ ਹਨ। ਇਨਾ ਹੀ ਨਹੀਂ, ਹਸਪਤਾਲਾਂ ’ਚ ਹਾਦਸਿਆਂ ਦੇ ਗੰਭੀਰ ਮਾਮਲੇ ਪੁੱਜੇ ਰਹੇ ਹਨ। ਇਨ੍ਹਾਂ ਸਭ ਦਿੱਕਤਾਂ ਤੋਂ ਰਾਹਤ ਦਿਵਾਉਣ ਲਈ ਐੱਸ.ਪੀ. ਟ੍ਰੈਫਿਕ ਤੇ ਇੰਡਸਟਰੀਅਲ ਸੁਰੱਖਿਆ ਵੱਲੋਂ ਕੁਝ ਸੁਝਾਅ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ-ਜ਼ਿਲ੍ਹਾ ਰੋਡ ਸੇਫਟੀ ਕਮੇਟੀ, ਮੇਅਰ, ਨਿਗਮ ਕਮਿਸ਼ਨਰ, ਮੁੱਖ ਪ੍ਰਸ਼ਾਸਕ ਗਮਾਡਾ, ਕਾਰਜਕਾਰੀ ਇੰਜੀਨੀਅਰ, ਲੋਕ ਨਿਰਮਾਣ ਵਿਭਾਗ (ਬੀ.ਐਂਡ.ਆਰ) ਨੂੰ ਭੇਜੇ ਗਏ ਸਨ ਤਾਂ ਜੋ ਟ੍ਰੈਫਿਕ ਕੰਟਰੋਲ ਦੇ ਨਾਲ-ਨਾਲ ਹਾਦਸੇ ਵੀ ਰੋਕੇ ਜਾ ਸਕਣ। ਖਰੜ ਤੋਂ ਏਅਰਪੋਰਟ ਚੌਂਕ, ਲਖਨੌਰ ਟੀ-ਪੁਆਇੰਟ ਤੋਂ ਲਾਂਡਰਾਂ ਰੋਡ, ਮੋਹਾਲੀ ਸ਼ਹਿਰ ਦੇ ਸੰਵੇਦਨਸ਼ੀਲ ਏਰੀਏ ’ਚ ਸਵੇਰੇ 8 ਤੋਂ 10 ਤੇ ਸ਼ਾਮ 5 ਤੋਂ ਰਾਤ 8 ਵਜੇ ਤੱਕ ਭਾਰੀ ਵਾਹਨਾਂ ਦੀ ਐਂਟਰੀ ਬੰਦ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਟ੍ਰੈਫਿਕ ਪੁਲਸ ਵੱਲੋਂ ਮੋਹਾਲੀ ਇੰਡਸਟਰੀਅਲ ਏਰੀਆ, ਗੁਰਦੁਆਰਾ ਸਿੰਘ ਸ਼ਹੀਦਾਂ, ਰਾਧਾ ਸੁਆਮੀ ਸਤਿਸੰਗ ਲਾਈਟ ਚੌਂਕ, ਸੀ.ਪੀ. ਮਾਲ, ਬੈਸਟੈਕ ਮਾਲ, ਫੌਰਟਿਸ ਹਸਪਤਾਲ ਸਣੇ 28 ਥਾਵਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਨੋ ਪਾਰਕਿੰਗ ਦੇ ਬੋਰਡ ਹਰ 100 ਮੀਟਰ ’ਤੇ ਲਾਏ ਜਾਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, ਸਰਕਾਰੀ ਛੁੱਟੀ ਦਾ ਐਲਾਨ
ਇਸ ਤੋਂ ਇਲਾਵਾ ਮੁੱਲਾਂਪੁਰ ਬਾਜ਼ਾਰ, ਪਿੰਡ ਸਿਸਵਾਂ, ਨਵਾਂਗਰਾਂਓ, ਗੁਰਦੁਆਰਾ ਬੜ ਸਾਹਿਬ ਤੇ ਸ਼ਿਵ ਮੰਦਰ ਬਾਹਰ, ਸੈਕਟਰ-104, 105, 108 ਮੋਹਾਲੀ ਚੌਂਕ ਨੇੜੇ ਭੰਖਰਪੁਰ ਤੋਂ ਜ਼ੀਰਕਪੁਰ ਵੱਲ, ਰੈਸਟ ਹਾਊਸ ਤੋਂ ਡੀ.ਐੱਸ.ਪੀ. ਦਫ਼ਤਰ ਮੁਬਾਰਕਪੁਰ ਤੱਕ ਵੀ ਅਜਿਹੇ ਬੋਰਡ ਲਾਏ ਜਾਣ ਦੀ ਮੰਗ ਕੀਤੀ ਗਈ ਹੈ। ਏਅਰਪੋਰਟ ਰੋਡ ਤੋਂ ਕੇ.ਐੱਫ.ਸੀ. ਖਰੜ, ਏਅਰਪੋਰਟ ਚੌਂਕ ਤੋਂ ਏਅਰਪੋਰਟ ਮੋਹਾਲੀ, ਛੱਤ ਲਾਈਟਾਂ ਤੋਂ ਟੋਲ ਪਲਾਜ਼ਾ ਅਜੀਜਪੁਰ ਸਣੇ 15 ਥਾਵਾਂ ’ਤੇ ਸਪੀਡ ਲਿਮਿਟ ਬੋਰਡਾਂ ਦੀ ਜ਼ਰੂਰਤ ਦੱਸੀ ਹੈ। ਮਿਟ ਚੁੱਕੀਆਂ ਜ਼ੈਬਰਾ ਲਾਈਨਾਂ ਨੂੰ ਮੁੜ ਤੋਂ ਤਿਆਰ ਕਰਨ ਲਈ ਲਿਖਿਆ ਗਿਆ ਹੈ।
ਇਹ ਵੀ ਪੜ੍ਹੋ :Punjab ਦੇ ਮੁਲਾਜ਼ਮਾਂ ਦੀ ਤਨਖਾਹਾਂ ਨੂੰ ਲੈ ਕੇ ਅਹਿਮ ਖ਼ਬਰ, ਲੱਗਣ ਵਾਲੀ ਹੈ ਮੌਜ
ਡਿਵਾਈਡਰ - ਬਨੂੰੜ ਤੋਂ ਖਰੜ ਰੋਡ, ਤੰਗੋਰੀ ਕਾਲਜ, ਸਨੇਟਾ ਬਸ ਸਟੈਂਡ ਤੇ ਰੇਲਵੇ ਬ੍ਰਿਜ, ਸੈਕਟਰ 104, 105 ਰਾਏਪੁਰ ਚੌਂਕ, ਏਅਰਪੋਰਟ ਚੌਂਕ, ਰੇਲਵੇ ਕਰਾਸਿੰਗ, ਸੀ.ਪੀ. ਮਾਲ ਤੋਂ ਸੈਕਟਰ- 66, ਸੈਕਟਰ 78,79 ਦੀਆਂ ਲਾਈਟਾਂ, ਐਮਿਟੀ ਸਕੂਲ, ਸੈਕਟਰ 78, 79 ਤੋਂ ਸੀ.ਟੀ. ਮਾਲ, ਇੰਡਸਟਰੀਅਲ ਏਰੀਆ ਫੇਸ- 8ਬੀ, ਫੇਸ-1-ਕਮਲਾ ਮਾਰਕੀਟ ਸੜਕ, ਵਿਜੀਲੈਂਸ ਲਾਈਟਾਂ ਤੋਂ ਬਾਵਾ ਵਾਈਟ ਹਾਊਸ ਫੇਸ-11, ਸਪਾਈਸ ਚੌਂਕ ਤੋਂ ਇੰਡਸਟਰੀਅਲ ਏਰੀਆ ਫੇਸ-8 ਬੀ ਲਾਈਟਾਂ, ਲਖਨੌਰ ਟੀ-ਪੁਆਇੰਟ ਅੰਬਾਲਾ-ਹੰਡੇਸਰਾ-ਨਾਰਾਇਣਗੜ੍ਹ ਮੇਨ ਰੋਡ, ਬਰਵਾਲਾ ਰੋਡ ਪੀਰ ਬਾਬਾ ਤੋਂ ਏ.ਟੀ.ਐੱਸ. ਅਪਾਰਟਮੈਂਟ ਤੱਕ ਸੜਕਾਂ ਦਰਮਿਆਨ ਡਿਵਾਈਡਰ ਬਣਾਉਣ ਤੇ ਰਿਪੇਅਰ ਦੀ ਲੋੜ ਦੱਸੀ ਗਈ ਹੈ। ਸਪੀਡ ਟੇਬਲ - ਲਾਂਡਰਾਂ-ਚੁੰਨੀ ਰੋਡ ਗੁਰਦੁਆਰਾ ਸਾਹਿਬ ਸਾਹਮਣੇ, ਹੰਡੇਸਰਾ ਤੋਂ ਆਈ.ਟੀ.ਆਈ. ਮੇਨ ਹਾਈਵੇ, ਤੰਗੋਰੀ ਕਾਲਜ, ਬਸ ਸਟੈਂਡ, ਰੇਲਵੇ ਬ੍ਰਿਜ ਸਨੇਟਾ, ਸੈਕਟਰ 104, 105 ਰਾਏਪੁਰ ਚੌਂਕ, ਏਅਰਪੋਰਟ ਚੌਂਕ ਤੋਂ ਵਾਈ.ਪੀ.ਐੱਸ ਚੌਂਕ, ਨਵਾਂਗਰਾਉਂ ਆਰਿਆ ਫਾਰਮ ਕੱਟ, ਕੇ.ਐੱਫ.ਸੀ. ਚੌਂਕ ਖਰੜ, ਪਿੰਡ ਰਡਿਆਲਾ (ਕੁਰਾਲੀ-ਖਰੜ) ਰੋਡ ਦੇ ਸਾਹਮਣੇ, ਮੋਹਾਲੀ ਦੇ ਸਾਰੇ ਵਿਦਿਅਕ ਅਦਾਰਿਆਂ, ਧਾਰਮਿਕ ਸਥਾਨਾਂ, ਅੰਬਾਲਾ-ਹੰਡੇਸਰਾ-ਨਾਰਾਇਣਗੜ੍ਹ ਮੇਨ ਰੋਡ, ਡੇਰਾਬਸੀ ’ਚ ਡੀ.ਏ.ਵੀ. ਕੱਟ, ਸੈਣੀ ਭਵਨ, ਬੱਸ ਸਟੈਂਡ ਤੇ ਬਰਵਾਲਾ ਰੋਡ ’ਤੇ ਸਪੀਡ ਟੇਬਲ ਬਣਾਉਣ ਦੀ ਸਿਫਾਰਸ਼ ਕੀਤੀ ਗਈ।
ਇਹ ਵੀ ਪੜ੍ਹੋ : ਇਸ ਨੂੰ ਕਹਿੰਦੇ ਰੱਬ ਜਦੋਂ ਵੀ ਦਿੰਦਾ ਛੱਪਰ ਪਾੜ ਕੇ ਦਿੰਦਾ, ਰਾਤੋ ਰਾਤ ਕਰੋੜ ਪਤੀ ਬਣਿਆ ਬਠਿੰਡਾ ਦਾ ਵਿਅਕਤੀ
ਟ੍ਰੈਫਿਕ ਲਾਈਟਾਂ ਤੇ ਟਾਈਮਰ - ਮੇਨ ਚੌਂਕ ਲਾਂਡਰਾਂ, ਨਿਊ ਚੰਡੀਗੜ੍ਹ ’ਚ ਤੋਗਾਂ ਚੌਂਕ, ਰਾਣੀ ਮਾਜਰਾ ਚੌਂਕ, ਬੂਥਗੜ੍ਹ ਚੌਂਕ, ਮੁੱਲਾਂਪੁਰ-ਕੁਰਾਲੀ ਰੋਡ ’ਤੇ ਇਕ ਸਾਈਡ, ਆਈ.ਟੀ.ਆਈ. ਚੌਂਕ ਲਾਲੜੂ, ਸਰਸੀਣੀ ਕੱਟ, ਲਖਨੌਰ ਟੀ ਪੁਆਇੰਟ, ਡੇਰਾਬਸੀ ਬੱਸ ਸਟੈਂਡ, ਬਰਵਾਲਾ ਚੌਂਕ, ਭੂਸ਼ਣ ਫੈਕਟਰੀ ਕੱਟ, ਜਵਾਰਪੁਰ ਕੱਟ ਨੇੜੇ ਹਲਦੀਰਾਮ, ਪਿੰਡ ਛੱਤ ਬੱਸ ਅੱਡਾ ਜ਼ੀਰਕਪੁਰ, ਪਟਿਆਲਾ ਰੋਡ, ਸੈਕਟਰ 116 ਸਾਹਮਣੇ ਚੱਪੜ ਚਿੜੀ ਰੋਡ ਕੱਟ ’ਤੇ ਲਾਈਟਾਂ ਲਾਉਣ ਤੇ ਰਿਪੇਅਰ ’ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਹੋਮੀ ਭਾਬਾ ਹਸਪਤਾਲ ਕੋਲ ਭਾਂਖਰਪੁਰ, ਨਾਭਾ ਸਾਹਿਬ ਰੋਡ ’ਤੇ ਟਾਈਮਰ, ਆਲਮਗੀਰ ਗੈਸ ਪਲਾਂਟ ਕੱਟ ’ਤੇ ਲਾਈਟਾਂ ਸਮੇਤ ਟਾਈਮਰ ਲਾਉਣ ਲਈ ਕਿਹਾ ਗਿਆ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਤੇ ਆਰ. ਸੀ. ਨੂੰ ਲੈ ਕੇ ਬੁਰੀ ਖ਼ਬਰ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ
ਬਲਿੰਕਰ - ਕੁਰਾਲੀ-ਖਰੜ ਰੋਡ ’ਤੇ ਚਨਾਲੋਂ ਇੰਡਸਟਰੀ ਏਰੀਆ ਪੁਆਇੰਟ, ਕੁਰਾਲੀ ਬਾਈਪਾਸ ਸਿੰਘਪੁਰਾ ਕੱਟ, ਸੈਕਟਰ-104, 105 ਰਾਏਪੁਰ ਚੌਂਕ, ਦੈੜੀ ਚੌਂਕ, ਜ਼ੀਰਕਪੁਰ ਵਿੱਚ ਪਟਿਆਲਾ ਚੌਂਕ, ਕਾਲਕਾ ਚੌਂਕ, ਲੋਹਗੜ੍ਹ, ਹਾਈਗਰਾਊਂਡ , ਸੀ.ਜੀ.ਸੀ. ਕਾਲਜ, ਸਰਕਾਰੀ ਸਕੂਲ, ਭਾਗੋ ਮਾਜਰਾ ਟੀ ਪੁਆਇੰਟ, ਗੁਰਦੁਆਰਾ ਸਾਹਿਬ ਚੁੰਨੀ ਸਾਇਡ, ਮੁਬਾਰਕਪੁਰ-ਪੀ.ਡਬਲਿਊ.ਡੀ. ਗੈਸਟ ਹਾਊਸ ਨੇੜੇ, ਲੈਹਲੀ ਕੱਟ, ਘੋਲੂ ਮਾਜਰਾ ਕੱਟ, ਟਿਵਾਣਾ ਕੱਟ ਟੀ-ਪੁਆਇੰਟ, ਝਰਮੜੀ ਬੈਰੀਅਰ। ਮੋਹਾਲੀ ਵਾਕ ਮਾਲ, ਸੈਨਿਕ ਸਦਨ ਫੇਸ-10, ਏਅਰਪੋਰਟ ਚੌਂਕ ਤੇ ਗੋਲਫ ਰੇਂਜ, ਰੇਲਵੇ ਕੱਟ, ਬਾਕਰਪੁਰ , ਪਾਲ ਢਾਬਾ, ਬਡਾਲਾ ਮੋੜ ਖਰੜ, ਨਿਊ ਚੰਡੀਗੜ੍ਹ ਰੋਡ ’ਤੇ ਪ੍ਰਾਈਮ ਹਸਪਤਾਲ ਕੋਲ, ਅਰਿਸਤਾ ਹੋਸਟਲ, ਜੰਡਪੁਰ ਪਿੰਡ ਕੱਟ। ਸਰਵਿਸ ਲੇਨ - ਲਾਂਡਰਾਂ ਚੌਂਕ ਵਿਖੇ ਖਰੜ ਤੋਂ ਮੋਹਾਲੀ ਸਾਈਡ, ਨਿਊ ਚੰਡੀਗੜ੍ਹ ਉਮੈਕਸ ਲਾਈਟਾਂ, ਆਈ.ਟੀ.ਆਈ. ਚੌਂਕ ਲਾਲੜੂ ਤੋਂ ਹੰਡੇਸਰਾਂ ਸਲਿੱਪ ਰੋਡ ਨੂੰ ਵੱਡੀ ਕਰਨਾ, ਸੈਕਟਰ 104, 105 ਰਾਏਪੁਰ ਚੌਂਕ ’ਤੇ ਸਰਵਿਸ ਲੇਨ ਤੇ ਸਲਿਪ ਰੋਡ, ਦੈੜੀ ਤੋਂ ਏਅਰਪੋਰਟ ਰੋਡ ਤੱਕ ਰਿਪੇਅਰ, ਮੋਹਾਲੀ ’ਚ ਨਵੇਂ ਚੌਂਕਾਂ, ਨਾਡਾ ਪੁੱਲ ਤੋਂ ਫੋਰੈਸਟ ਹਿੱਲ, ਕੇ.ਐੱਫ.ਸੀ. ਚੌਂਕ ਖਰੜ ਵਿਖੇ, ਏਅਰਪੋਰਟ ਰੋਡ ਚੀਮਾ ਬੋਇਲਰ ਲਾਈਟਾਂ, ਫੇਸ-8 ਬੀ ਇੰਡਸਟਰੀਅਲ ਏਰੀਆ ਲਾਈਟਾਂ ਕੋਲ ਸਰਵਿਸ ਲੇਨ ਤੇ ਨਵੇਂ ਹੋਮਲੈਂਡ ਦੀ ਬਿਲਡਿੰਗ ਸਾਹਮਣੇ ਡਿਵਾਈਡਰ ਤੇ ਸਰਵਿਸ ਲਾਈਨ ਪਿੱਛਲੇ ਪਾਸਿਓਂ ਬਣਾਈ ਜਾਵੇ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ, ਵਿਸ਼ੇਸ਼ ਹਦਾਇਤਾਂ ਨਾਲ ਜਾਰੀ ਹੋਏ ਨਵੇਂ ਹੁਕਮ
ਹਾਦਸਿਆਂ ਤੋਂ ਬਚਾਅ ਲਈ ਉਪਾਅ - ਡੇਰਾਬਸੀ-ਅੰਬਾਲਾ ਤੋਂ ਚੰਡੀਗੜ੍ਹ ਵੱਲ ਨੂੰ ਪੁੱਲ, ਚੰਡੀਗੜ੍ਹ ਤੋਂ ਅੰਬਾਲਾ ਕੋਲ ਭੂਸ਼ਣ ਫੈਕਟਰੀ ਪੁਆਇੰਟਾਂ ’ਤੇ ਰੈਡ ਲਾਈਟ, ਰਿਫਲੈਕਟਰ ਤੇ ਬਲਿੰਕਰ, ਬਰਵਾਲਾ ਡਾਇਵਰਸ਼ਨ ਵਿਚਕਾਰ ਡਿਵਾਈਡਰ, ਬਿਜਲੀ ਬੋਰਡ ਸੈਦਪੁਰਾਂ ਤੇ ਹੰਸਾ ਪਾਰਕ ਪੁੱਲ, ਬਰਵਾਲਾ ਰੋਡ ਦਰਗਾਹ ਸਾਹਮਣੇ ਡਿਵਾਈਡਰ। ਡੇਰਾਬਸੀ ਬੱਸ ਅੱਡੇ ਤੋਂ ਫਾਟਕ ਤੱਕ ਰਿਫਲੈਕਟਰ, ਡਿਵਾਈਡਰ, ਬਲਿੰਕਰ ਲਾਏ ਜਾਣ, ਨਾਲ ਹੀ ਟ੍ਰੈਫਿਕ ਪੁਲਸ ਨੂੰ ਰਿਕਵਰੀ ਜਾਂ ਟੋ ਵੈਨ ਮੁਹੱਈਆ ਕਰਵਾਈ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਦਿਲ ਦਹਿਲਾਉਣ ਵਾਲੀ ਵਾਰਦਾਤ, ਘਰ ਅੰਦਰ ਵੜ ਕੇ ਗੋਲ਼ੀਆਂ ਨਾਲ ਭੁੰਨਿਆ ਮੁੰਡਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab: ਕਿਸਾਨ ਦੇ Account 'ਚ ਸੀ ਕਰੋੜਾਂ ਰੁਪਏ, ਇਕ ਗਲਤੀ ਨਾਲ ਹੋ ਗਿਆ ਖ਼ਾਲੀ
NEXT STORY