ਬਟਾਲਾ (ਕਲਸੀ) : ਬਾਦਲ ਪਰਿਵਾਰ ਦੇ ਨਜ਼ਦੀਕੀਆਂ ਵਿਚ ਗਿਣਤੀ ਜਾਂਦੇ ਸਾਬਕਾ ਮੈਂਬਰ ਐੱਸ. ਐੱਸ. ਬੋਰਡ. ਸਰਦਾਰ ਕੁਲਬੀਰ ਸਿੰਘ ਰੰਧਾਵਾ ਜੋ ਬਟਾਲਾ ਦੇ ਗੁਰੂ ਤੇਗ਼ ਬਹਾਦੁਰ ਕਾਲੋਨੀ ਵਿਚ ਰਹਿੰਦੇ ਸਨ ਦੀ ਬੀਤੀ ਰਾਤ ਅਚਾਨਕ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਕੁਲਬੀਰ ਸਿੰਘ ਰੰਧਾਵਾ ਨੂੰ ਡਾਕਟਰਾਂ ਨੇ ਕੋਰੋਨਾ ਵਾਇਰਸ ਹੋਣ ਦੀ ਵੀ ਪੁਸ਼ਟੀ ਕੀਤੀ ਹੈ। ਇਸ ਸਬੰਧੀ ਉਨ੍ਹਾਂ ਦੇ ਛੋਟੇ ਭਰਾ ਆਬਕਾਰੀ ਅਤੇ ਕਰ ਵਿਭਾਗ ਦੇ ਈ. ਟੀ. ਓ. ਇੰਦਰਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਕੁਲਬੀਰ ਸਿੰਘ ਰੰਧਾਵਾ ਜੋ ਬਿਲਕੁਲ ਠੀਕ ਠਾਕ ਸਨ ਦੇ ਅਚਾਨਕ ਇਸ ਤਰ੍ਹਾਂ ਦੇਹਾਂਤ ਨਾਲ ਡੂੰਘਾ ਸਦਮਾ ਲੱਗਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 81 ਫ਼ੀਸਦੀ ਨਮੂਨਿਆਂ ’ਚ ਪਾਇਆ ਗਿਆ ਯੂ.ਕੇ. ਦਾ ਵਾਇਰਸ, ਕੈਪਟਨ ਨੇ ਜਾਰੀ ਕੀਤੀ ਚਿਤਾਵਨੀ
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਹ ਆਪ ਖੁਦ ਡਰਾਈਵਰ ਨੂੰ ਨਾਲ ਕੇ ਹਸਪਤਾਲ ਗਏ ਸਨ, ਜਿੱਥੇ ਉਨ੍ਹਾਂ ਸੰਬੰਧੀ ਦੁਖਦਾਈ ਖਬਰ ਸੁਣਨ ਨੂੰ ਮਿਲੀ। ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੰਜੀਵ ਭੱਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕੇ ਰੰਧਾਵਾ ਕੋਰੋਨਾ ਪਾਜ਼ੇਟੇਵ ਪਾਏ ਗਏ ਸਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਖ਼ਾਤਿਆਂ ’ਚ ਭੇਜੀ ਦੁੱਗਣੀ ਤਨਖ਼ਾਹ ਪਰ ਨਹੀਂ ਕਢਵਾ ਸਕਣਗੇ ਇਕ ਵੀ ਪੈਸਾ
ਹੁਣ ਇਕ Click ਕਰ ਕੇ ਜਾਣੋ ਆਪਣੇ ਗੁੰਮਸ਼ੁਦਾ 'ਵਾਹਨ' ਦਾ ਸਟੇਟਸ
NEXT STORY