ਮਲੋਟ (ਜੁਨੇਜਾ): ਪੰਜਾਬ ਕਾਂਗਰਸ ਵਿਚ ਹੋਈ ਉਲਟਫੇਰ ਤੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਮੰਤਰੀ ਮੰਡਲ ’ਚ ਸ਼ਾਮਲ ਕਰਨ ਲਈ ਜਿਨ੍ਹਾਂ ਨਵੇਂ ਵਿਧਾਇਕਾਂ ਦਾ ਨਾਂ ਆ ਰਿਹਾ ਹੈ, ਉਨ੍ਹਾਂ ’ਚ ਗਿੱਦੜਬਾਹਾ ਦਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਜਿਹਾ ਨਾਂ ਹੈ, ਜਿਸ ਨੂੰ ਕਾਂਗਰਸ ਸਰਕਾਰ ਦੇ ਅੰਤਿਮ 5 ਮਹੀਨਿਆਂ ਵਿਚ ਮੰਤਰੀ ਦੀ ਕੁਰਸੀ ਮਿਲਣੀ ਯਕੀਨੀ ਜਾਪਦੀ ਹੈ। ਗਿੱਦੜਬਾਹਾ ਤੋਂ ਲਗਾਤਾਰ ਦੋ ਵਾਰ ਵਿਧਾਇਕ ਤੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਹੇ ਇਸ ਤੇਜ਼-ਤਰਾਰ ਆਗੂ ਨੇ 2019 ਦੀਆਂ ਪਾਰਲੀਮੈਂਟ ਚੋਣਾਂ ’ਚ ਹਰਸਿਮਰਤ ਕੌਰ ਬਾਦਲ ਨੂੰ ਸਖਤ ਚੁਣੌਤੀ ਦਿੱਤੀ ਸੀ ਅਤੇ ਇੱਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਦੀ ਭਾਸ਼ਾ ਵਿਚ ਪਾਰਟੀ ਦੀ ਅੰਦਰੋਂ ਹੀ ਬਾਦਲਾਂ ਨਾਲ 75-25 ਵਾਲੀ ਅੱਟੀ-ਸੱਟੀ ਨਾ ਲੱਗੀ ਹੁੰਦੀ ਤਾਂ ਇਸ ਦੀ ਜਿੱਤ ਵੀ ਵੱਟ ’ਤੇ ਪਈ ਸੀ।
ਇਹ ਵੀ ਪੜ੍ਹੋ : ਕਾਂਗਰਸ ’ਚ ਹਾਲੇ ਵੀ ਪੱਕੇਗੀ ਕੁਝ ਵੱਖਰੀ ਖਿਚੜੀ, ਰਾਹੁਲ-ਪ੍ਰਿਯੰਕਾ ਨਾਲ ਜਾਖੜ ਦਿੱਲੀ ਹੋਏ ਰਵਾਨਾ
ਹੁਣ ਤਾਜ਼ਾ ਹੋ ਰਹੀ ਰੱਦੋ-ਬਦਲ ਵਿਚ ਮਾਲਵੇ ਦੇ 7 ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਫਰੀਦਕੋਟ, ਮੋਗਾ, ਫਾਜ਼ਿਲਕਾ ਤੇ ਫਿਰੋਜ਼ਪੁਰ ਦੀਆਂ 32 ਵਿਧਾਨ ਸਭਾ ਸੀਟਾਂ ’ਚੋਂ ਸਿਰਫ਼ 3 ਮੰਤਰੀ ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਮੀਤ ਸਿੰਘ ਸੋਢੀ ਤੇ ਗੁਰਪ੍ਰੀਤ ਸਿੰਘ ਕਾਂਗੜ ਹਨ। ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਹੋਣ ਕਰਕੇ ਰਾਣਾ ਗੁਰਮੀਤ ਸਿੰਘ ਤੇ ਗੁਰਪ੍ਰ੍ਰੀਤ ਸਿੰਘ ਕਾਂਗੜ ਦੀ ਮੰਤਰੀ ਮੰਡਲ ’ਚੋਂ ਵਿਦਾਇਗੀ ਯਕੀਨੀ ਹੈ। ਇਨ੍ਹਾਂ ਜ਼ਿਲਿਆਂ ਅੰਦਰ ਪੈਂਦੇ ਹਲਕਿਆਂ ਵਿਚ ਜੇਕਰ ਕਿੱਕੀ ਢਿੱਲੋਂ ਸਮੇਤ ਕੋਈ ਕੱਦਵਾਰ ਨੇਤਾ ਹੈ ਤਾਂ ਉਹ ਕੈਪਟਨ ਦਾ ਨਜ਼ਦੀਕੀ ਹੈ, ਇਸ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਗੁਣਾ ਪੈਣਾ ਯਕੀਨੀ ਹੈ।
ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ,ਅਰਮੀਨੀਆ ਬੈਠੇ ਲੱਕੀ ਨਾਲ ਜੁੜੀਆਂ ਮਾਮਲੇ ਦੀਆਂ ਤਾਰਾਂ
ਸੰਗਰੂਰ ਦਾ ਕਿਸਾਨ ਮੋਹਰ ਸਿੰਘ ਰਾਤੋ-ਰਾਤ ਬਣਿਆ ਲੱਖਪਤੀ, ਲੱਗਾ 75 ਲੱਖ ਦਾ ਜੈਕਪਾਟ
NEXT STORY