ਚੰਡੀਗੜ੍ਹ, (ਹਾਂਡਾ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਡਾ. ਦਲਜੀਤ ਸਿੰਘ ਚੀਮਾ ਨੂੰ ਵੱਡੀ ਰਾਹਤ ਦਿੰਦਿਆਂ ਹੁਸ਼ਿਆਰਪੁਰ ਦੀ ਜ਼ਿਲਾ ਅਦਾਲਤ ਵਲੋਂ ਉਨ੍ਹਾਂ ਨੂੰ ਇਕ ਮਾਮਲੇ 'ਚ ਭੇਜੇ ਗਏ ਕੋਰਟ 'ਚ ਪੇਸ਼ ਹੋਣ ਦੇ ਸੰਮਨ ਅਤੇ ਉਕਤ ਮਾਮਲੇ ਦੀ ਸੁਣਵਾਈ 'ਤੇ ਰੋਕ ਲਾ ਦਿੱਤੀ ਹੈ। ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਿਕਾਇਤ 'ਚ ਨਾਂ ਨਾ ਹੋਣ ਦੇ ਬਾਵਜੂਦ ਸੰਮਨ ਭੇਜਣ 'ਤੇ ਜ਼ਿਲਾ ਅਦਾਲਤ ਦੀ ਜੱਜ ਨੂੰ ਵੀ ਸੰਮਨ ਜਾਰੀ ਕਰ ਕੇ ਜਵਾਬ ਦਾਖਲ ਕਰਨ ਨੂੰ ਕਿਹਾ ਹੈ।
ਬਲਵੰਤ ਸਿੰਘ ਖੇੜਾ ਨਾਮਕ ਵਿਅਕਤੀ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਦੋਹਰੇ ਸੰਵਿਧਾਨ ਦੀ ਵਰਤੋਂ ਦੇ ਦੋਸ਼ ਲਾਉਂਦਿਆਂ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਦੋਸ਼ ਲਾਏ ਸਨ। ਸ਼ਿਕਾਇਤ 'ਤੇ ਜ਼ਿਲਾ ਅਦਾਲਤ ਦੀ ਜੱਜ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਡਾ. ਦਲਜੀਤ ਸਿੰਘ ਚੀਮਾ ਅਤੇ ਇਕ ਹੋਰ ਅਕਾਲੀ ਨੇਤਾ ਨੂੰ 20 ਦਸੰਬਰ ਨੂੰ ਕੋਰਟ 'ਚ ਪੇਸ਼ ਹੋਣ ਲਈ ਸੰਮਨ ਜਾਰੀ ਕਰ ਦਿੱਤੇ ਸਨ।
ਡਿਜੀਟਲ ਇੰਡੀਆ ਸਿਰਫ਼ ਕਾਗਜ਼ਾਂ 'ਚ, ਹਾਈ ਕੋਰਟ ਨੇ ਜਤਾਈ ਹੈਰਾਨੀ
NEXT STORY