ਮੁੱਲਾਂਪੁਰ ਦਾਖਾ (ਕਾਲੀਆ) : ਬੱਦੋਵਾਲ ਗੋਲੀ-ਕਾਂਡ ਜਿਸ ਦੀਆਂ ਤਾਰਾਂ ਸਿੱਧੀਆਂ ਬੰਬੀਹਾ ਗਰੁੱਪ ਨਾਲ ਜੁੜੀਆਂ ਹਨ, ਥਾਣਾ ਦਾਖਾ ਦੀ ਪੁਲਸ ਬੰਬੀਹਾ ਗਰੁੱਪ ਦੇ ਨਜ਼ਦੀਕੀ ਕੌਸ਼ਲ ਚੌਧਰੀ ਨੂੰ ਗੁਰੂਗ੍ਰਾਮ ਜੇਲ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕਰ ਰਹੀ ਸੀ। ਅੱਜ 5 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ਉਪਰੰਤ ਉਸ ਨੂੰ ਮਾਣਯੋਗ ਅਦਾਲਤ ’ਚ ਮੁੜ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ 2 ਦਿਨ ਦਾ ਹੋਰ ਪੁਲਸ ਰਿਮਾਂਡ ਦੇ ਦਿੱਤਾ ਹੈ।
ਇਹ ਵੀ ਪੜ੍ਹੋ : 'ਮੇਰੀ ਵਹੁਟੀ ਨੇ ਦੋ ਮੁੰਡਿਆਂ ਨਾਲ...'; ਲੁਧਿਆਣਾ 'ਚ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਜਾਣਕਾਰੀ ਅਨੁਸਾਰ ਭਾਰੀ ਪੁਲਸ ਦੀ ਸੁਰੱਖਿਆ ਦੇ ਮੱਦੇਨਜ਼ਰ ਕੌਸ਼ਲ ਚੌਧਰੀ ਨੂੰ ਅੱਜ ਸਟ੍ਰੈਚਰ ’ਤੇ ਪਾ ਕੇ ਅਦਾਲਤ ’ਚ ਪੇਸ਼ ਕੀਤਾ ਗਿਆ। ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਗੈਂਗਸਟਰ ਕੌਸ਼ਲ ਚੌਧਰੀ ਨੇ ਭਾਰੀ ਪੁਲਸ ਸੁਰੱਖਿਆ ਦੇ ਬਾਵਜੂਦ ਭੱਜਣ ਦੀ ਕੋਸ਼ਿਸ਼ ਕੀਤੀ ਸੀ ਅਤੇ ਕੰਧ ਟੱਪਣ ਲੱਗਿਆਂ ਇਸ ਦੇ ਸੱਟ ਲੱਗ ਗਈ, ਜਿਸ ਕਰ ਕੇ ਇਸ ਨੂੰ ਸਟ੍ਰੈਚਰ ’ਤੇ ਲਿਆਉਣਾ ਪਿਆ।
ਰੇਲਵੇ ਟਿਕਟ ਦੇ ਮਾਮੂਲੀ ਝਗੜੇ ਨੇ ਧਾਰਿਆ ਹਿੰਸਕ ਰੂਪ, ਨੌਜਵਾਨਾਂ ਨੇ ਘਰ ’ਚ ਦਾਖਲ ਹੋ ਕੇ ਕੀਤੀ ਭੰਨਤੋੜ
NEXT STORY