Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    5:12:17 PM

  • indians  in australia

    ਆਸਟ੍ਰੇਲੀਆ 'ਚ ਭਾਰਤੀਆਂ ਦਾ ਦਬਦਬਾ! ਅੰਗਰੇਜ਼ਾਂ...

  • big incident in punjab young man shot with bullets near palace on gt road

    ਪੰਜਾਬ 'ਚ ਵੱਡੀ ਵਾਰਦਾਤ!  ਜੀ. ਟੀ.  ਰੋਡ 'ਤੇ...

  • murder of young gopi nijjar sukha kahlwan s right hand

    ਸੁੱਖਾ ਕਾਹਲਵਾਂ ਦਾ ਰਾਈਟ ਹੈਂਡ ਰਹੇ ਨੌਜਵਾਨ ਗੋਪੀ...

  • gopi nijjar murder shot dead mother makes big revelations

    Punjab: ਗੋਲ਼ੀਆਂ ਮਾਰ ਕਤਲ ਕੀਤੇ ਗੋਪੀ ਨਿੱਝਰ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਕਾਂਗਰਸ-ਬਸਪਾ ਮਿਲੇ ਤਾਂ ਵਿਗੜੇਗੀ ਭਾਜਪਾ ਦੀ ਖੇਡ!

PUNJAB News Punjabi(ਪੰਜਾਬਂ)

ਕਾਂਗਰਸ-ਬਸਪਾ ਮਿਲੇ ਤਾਂ ਵਿਗੜੇਗੀ ਭਾਜਪਾ ਦੀ ਖੇਡ!

  • Updated: 21 Aug, 2018 06:48 PM
Punjab
bahujan samaj party
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਨਰੇਸ਼ ਕੁਮਾਰ)— ਬਹੁਜਨ ਸਮਾਜ ਪਾਰਟੀ ਨੂੰ ਭਾਵੇਂ ਹੀ ਪਿਛਲੀਆਂ ਲੋਕਸਭਾ ਚੋਣਾਂ 'ਚ ਕੋਈ ਸੀਟ ਨਹੀਂ ਮਿਲੀ ਪਰ ਦੇਸ਼ ਦੇ 10 ਸੂਬਿਆਂ 'ਚ ਉਸ ਦਾ ਵੋਟ ਬੈਂਕ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਸਮਰਥਾ ਰੱਖਦਾ ਹੈ। ਖਾਸ ਤੌਰ 'ਤੇ ਇਸ ਸਾਲ ਜਿਹੜੇ ਪ੍ਰਦੇਸ਼ਾਂ 'ਚ ਵਿਧਾਨ ਸਭਾ ਚੁਣਾਂ ਹੋਣ ਜਾ ਰਹੀਆਂ ਹਨ, ਉਨ੍ਹਾਂ 'ਚੋਂ ਤਿੰਨ ਵੱਡੇ ਸੂਬਿਆਂ 'ਚ ਬਸਪਾ ਦੀ ਵੋਟ ਕਾਂਗਰਸ ਦੀ ਵੋਟ ਨਾਲ ਜੁੜ ਜਾਵੇ ਤਾਂ ਚੋਣਾਂ ਦੇ ਨਤੀਜੇ ਪਲਟ ਸਕਦੇ ਹਨ। ਪਹਿਲਾਂ ਹੋਈਆਂ ਚੋਣਾਂ ਦੇ ਅੰਕੜੇ ਵੀ ਇਸ ਗੱਲ ਦੇ ਗਵਾਹ ਹਨ। ਲੋਕਸਭਾ ਚੋਣਾਂ 'ਚ ਬਸਪਾ ਭਾਵੇਂ ਸੂਬਿਆਂ 'ਚ ਨਤੀਜੇ ਪ੍ਰਭਾਵਿਤ ਨਾ ਕਰਨ ਪਰ ਵਿਧਾਨ ਸਭਾ ਚੋਣਾਂ 'ਚ ਉਹ ਕਈ ਸੀਟਾਂ 'ਤੇ ਨਤੀਜੇ ਪਲਟਣ ਦੀ ਸਮਰਥਾ ਰੱਖਦੀ ਹੈ। ਜੇਕਰ ਵਿਧਾਨ ਚੋਣਾਂ 'ਚ ਇਹ ਗਠਜੋੜ ਉਮੀਦ ਮੁਤਾਬਕ ਨਤੀਜੇ ਲਿਆਉਣ 'ਚ ਸਫਲ ਰਿਹਾ ਤਾਂ 2019 ਰਾਸ਼ਟਰੀ ਪੱਧਰ 'ਤੇ ਵੀ ਮਹਾਗਠਜੋੜ ਭਾਜਪਾ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦਾ ਹੈ। 

ਛੱਤੀਸਗੜ੍ਹ 'ਚ ਤਿੰਨ ਵਾਰ ਵਿਗਾੜੀ ਕਾਂਗਰਸ ਦੀ ਖੇਡ 
ਛੱਤੀਸਗੜ੍ਹ 'ਚ ਬਸਪਾ ਦੇ ਇਕੱਲੇ ਚੋਣਾਂ ਲੜਨ ਦੇ ਕਾਰਨ ਹੀ ਭਾਜਪਾ ਨੂੰ 3 ਵਾਰ ਉਥੇ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ। ਸੂਬੇ ਦੇ ਗਠਨ ਦੇ ਬਾਅਦ ਇਥੇ 3 ਵਾਰ ਚੋਣਾਂ ਹੋਈਆਂ ਹਨ ਅਤੇ ਤਿੰਨ ਵਾਰ ਭਾਜਪਾ ਇਥੇ ਸਿਰਫ 4 ਫੀਸਦੀ ਵੋਟ ਦੇ ਅੰਤਰ ਨਾਲ ਜਿੱਤੀ ਹੈ ਅਤੇ ਤਿੰਨ ਵਾਰ ਇਥੇ ਬਸਪਾ ਨੂੰ 6 ਫੀਸਦੀ ਦੇ ਕਰੀਬ ਵੋਟਾਂ ਹਾਸਲ ਹੋਈਆਂ ਹਨ। ਪਿਛਲੀਆਂ ਚੋਣਾਂ 'ਚ ਭਾਜਪਾ ਨੂੰ ਇਥੇ 41.4 ਫੀਸਦੀ ਵੋਟਾਂ ਦੇ ਨਾਲ 49 ਸੀਟਾਂ ਹਾਸਲ ਹੋਈਆਂ ਜਦਕਿ ਕਾਂਗਰਸ ਦਾ ਵੋਟ ਸ਼ੇਅਰ 40.29 ਫੀਸਦੀ ਸੀ ਪਰ ਵੋਟ ਸ਼ੇਅਰ 'ਚ ਇਕ ਫੀਸਦੀ ਤੋਂ ਘੱਟ ਦਾ ਅੰਤਰ ਹੋਣ ਦੇ ਬਾਵਜੂਦ ਸੀਟਾਂ ਦੀ ਗਿਣਤੀ 39 ਰਹਿ ਗਈ ਜਦਕਿ ਬਸਪਾ ਨੇ 4.27 ਫੀਸਦੀ ਵੋਟਾਂ ਹਾਸਲ ਕਰਕੇ ਸੀਟ ਤਾਂ ਸਿਰਫ ਇਕ ਹਾਸਲ ਕੀਤੀ ਪਰ ਕਾਂਗਰਸ ਦੀ ਖੇਡ ਵਿਗਾੜ ਦਿੱਤੀ। ਇਸੇ ਤਰ੍ਹਾਂ 2008 'ਚ ਭਾਜਪਾ ਨੂੰ ਛੱਤੀਸਗੜ੍ਹ 'ਚ 40.33 ਫੀਸਦੀ ਵੋਟਾਂ ਦੇ ਨਾਲ 50 ਸੀਟਾਂ ਹਾਸਲ ਹੋਈਆਂ ਅਤੇ ਕਾਂਗਰਸ ਦਾ ਵੋਟ ਸ਼ੇਅਰ 38.63 ਫੀਸਦੀ ਸੀ। ਇਸ ਚੋਣ 'ਚ ਕਾਂਗਰਸ ਦਾ ਵੋਟ ਸ਼ੇਅਰ ਤਾਂ ਸਿਰਫ ਡੇਢ ਫੀਸਦੀ ਘੱਟ ਸੀ ਪਰ ਉਸ ਦੀਆਂ 12 ਸੀਟਾਂ ਘੱਟ ਹੋ ਗਈਆਂ ਜਦਕਿ ਇਸ ਚੋਣ 'ਚ ਵੀ ਬਸਪਾ ਨੇ 6.11 ਫੀਸਦੀ ਵੋਟਾਂ ਹਾਸਲ ਕਰਕੇ 2 ਸੀਟਾਂ ਹਾਸਲ ਕੀਤੀਆਂ ਪਰ ਵੋਟਾਂ ਦੀ ਵੰਡ ਕਰਕੇ ਭਾਜਪਾ ਦੀ ਜਿੱਤ ਯਕੀਨੀ ਕੀਤੀ। ਇਸੇ ਤਰ੍ਹਾਂ 2003 ਦੀਆਂ ਚੋਣਾਂ 'ਚ ਵੀ ਭਾਜਪਾ ਨੇ 39.26 ਫੀਸਦੀ ਵੋਟਾਂ ਦੇ ਨਾਲ 50 ਸੀਟਾਂ 'ਤੇ ਜਿੱਤ ਹਾਸਲ ਕੀਤੀ ਜਦਕਿ  ਕਾਂਗਰਸ 36.71 ਵੋਟਾਂ ਦੇ ਨਾਲ ਸਿਰਫ ਢਾਈ ਫੀਸਦੀ ਦੇ ਅੰਤਰ ਦੇ ਬਾਵਜੂਦ 37 ਸੀਟਾਂ ਹੀ ਜਿੱਤ ਸਕੀ। ਇਸ ਚੋਣ 'ਚ ਬਸਪਾ ਨੂੰ 4.45 ਫੀਸਦੀ ਵੋਟਾਂ ਦੇ ਨਾਲ 2 ਸੀਟਾਂ ਹਾਸਲ ਹੋਈਆਂ। 

ਰਾਜਸਥਾਨ ਦੀਆਂ ਚੋਣਾਂ 'ਚ ਵੀ ਗਣਿਤ ਵਿਗਾੜ ਚੁਕੀ ਹੈ ਬਸਪਾ  
ਛੱਤੀਸਗੜ੍ਹ ਦੀ ਤਰ੍ਹਾਂ ਰਾਜਸਥਾਨ 'ਚ ਵੀ ਬਸਪਾ ਦਾ ਚੰਗਾ ਆਧਾਰ ਰਿਹਾ ਹੈ। 2008 ਦੀਆਂ ਚੋਣਾਂ 'ਚ ਬਸਪਾ ਨੂੰ ਰਾਜਸਥਾਨ 'ਚ 6 ਸੀਟਾਂ ਹਾਸਲ ਹੋਈਆਂ ਸਨ ਜਦਕਿ 1993 ਅਤੇ 2003 ਦੀਆਂ ਚੋਣਾਂ 'ਚ ਬਸਪਾ ਦੀ ਵੋਟ ਵੰਡ ਕਰਨ ਦੇ ਕਾਰਨ ਭਾਜਪਾ ਚੋਣ ਜਿੱਤ ਗਈ ਸੀ। 1993 'ਚ ਰਾਜਸਥਾਨ 'ਚ ਭਾਜਪਾ ਨੂੰ 38.60 ਫੀਸਦੀ ਵੋਟਾਂ ਦੇ ਨਾਲ 95 ਸੀਟਾਂ ਹਾਸਲ ਹੋਈਆਂ ਸਨ ਜਦਕਿ ਕਾਂਗਰਸ ਨੂੰ ਵੀ 38.27 ਫੀਸਦੀ ਵੋਟਾਂ ਹਾਸਲ ਹੋਈਆਂ ਅਤੇ ਇਸ ਦਾ ਵੋਟ ਸ਼ੇਅਰ ਭਾਜਪਾ ਦੇ ਮੁਕਾਬਲੇ ਤੋਂ 0.33 ਫੀਸਦੀ ਘੱਟ ਸੀ ਪਰ ਉਸ ਦੀਆਂ ਸੀਟਾਂ ਸਿਰਫ 76 ਰਹਿ ਗਈਆਂ। ਇਨ੍ਹਾਂ ਚੋਣਾਂ 'ਚ ਬਸਪਾ ਨੂੰ 0.56 ਫੀਸਦੀ ਵੋਟਾਂ ਹਾਸਲ ਹੋਈਆਂ ਸਨ। ਇਹ ਵੋਟਾਂ ਕਾਂਗਰਸ ਦੇ ਨਾਲ ਮਿਲਦੀਆਂ ਤਾਂ ਨਤੀਜਾ ਕੁਝ ਹੋਰ ਵੀ ਹੋ ਸਕਦਾ ਸੀ। ਇਸ ਤਰ੍ਹਾਂ 2003 ਦੀਆਂ ਚੋਣਾਂ 'ਚ ਵੀ ਬਸਪਾ ਵੱਲੋਂ ਹਾਸਲ ਕੀਤੀਆਂ ਗਈਆਂ 3.97 ਫੀਸਦੀ ਵੋਟਾਂ ਨੇ ਕਾਂਗਰਸ ਦੀ ਖੇਡ ਵਿਗਾੜ ਦਿੱਤੀ ਸੀ। ਭਾਜਪਾ ਨੂੰ ਇਨ੍ਹਾਂ ਚੋਣਾਂ 'ਚ 39.20 ਫੀਸਦੀ ਵੋਟਾਂ ਸ਼ੇਅਰ ਦੇ ਨਾਲ 120 ਸੀਟਾਂ ਹਾਸਲ ਹੋਈਆਂ ਸਨ ਜਦਕਿ ਕਾਂਗਰਸ ਨੂੰ 35.65 ਫੀਸਦੀ ਵੋਟਾਂ ਤਾਂ ਹਾਸਲ ਹੋਈਆਂ ਪਰ ਉਸ ਨੂੰ 56 ਸੀਟਾਂ ਨਾਲ ਸਬਰ ਕਰਨਾ ਪਿਆ। ਇਨ੍ਹਾਂ ਚੋਣਾਂ 'ਚ ਬਸਪਾ ਨੂੰ 3.97 ਫੀਸਦੀ ਵੋਟਾਂ ਨਾਲ 2 ਸੀਟਾਂ ਹਾਸਲ ਹੋਈਆਂ। ਜੇਕਰ ਇਨ੍ਹਾਂ ਦੋਵਾਂ ਚੋਣਾਂ ਲਈ ਕਾਂਗਰਸ ਅਤੇ ਬਸਪਾ ਦਾ ਗਠਜੋੜ ਹੁੰਦਾ ਤਾਂ ਨਤੀਜੇ ਕੁਝ ਹੋਰ ਹੋ ਸਕਦੇ ਸਨ। 

ਰਾਜਸਥਾਨ 'ਚ ਹੋਰਾਂ ਦੀਆਂ ਵੋਟਾਂ ਦੀ ਮਹੱਤਤਾ 
ਰਾਜਸਥਾਨ 'ਚ 2 ਪ੍ਰਮੁੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੂੰ ਹਰ ਚੋਣਾਂ 'ਚ ਕਰੀਬ 75 ਤੋਂ 80 ਫੀਸਦੀ ਵੋਟਾਂ ਹਾਸਲ ਹੁੰਦੀਆਂ ਹਨ ਅਤੇ 20 ਤੋਂ 25 ਫੀਸਦੀ ਵੋਟਾਂ 'ਤੇ ਹੋਰ ਛੋਟੀਆਂ ਪਾਰਟੀਆਂ ਦਾ ਕਬਜਾ ਹੁੰਦਾ ਹੈ। ਜੇਕਰ ਇਹ ਵੋਟਾਂ ਇਕਜੁਟ ਹੋ ਜਾਂਦੀਆਂ ਹਨ ਤਾਂ ਨਤੀਜੇ ਪ੍ਰਭਾਵਿਤ ਹੋ ਸਕਦੇ ਹਨ। ਕਾਂਗਰਸ ਬਸਪਾ ਤੋਂ ਇਲਾਵਾ ਹੋਰ ਛੋਟੀਆਂ ਪਾਰਟੀਆਂ ਨਾਲ ਰਾਜਸਥਾਨ 'ਚ ਤਾਲਮੇਲ ਕਰਕੇ ਤਾਂ ਸੂਬੇ 'ਚ ਵਿਧਾਨਸਭਾ ਚੋਣਾਂ ਦੀ ਤਸਵੀਰ ਬਦਲ ਸਕਦੀ ਹੈ। ਪਿਛਲੀਆਂ ਚੋਣਾਂ 'ਚ ਇਥੇ ਐੱਨ. ਪੀ. ਈ. ਪੀ. ਨੂੰ 4.25 ਫੀਸਦੀ ਵੋਟਾਂ ਹਾਸਲ ਹੋਈਆਂ ਸਨ ਜਦਕਿ ਆਜ਼ਾਦ ਉਮੀਦਵਾਰ ਨੂੰ 8.21 ਫੀਸਦੀ ਅਤੇ ਬਸਪਾ ਨੂੰ 3.37 ਫੀਸਦੀ ਵੋਟਾਂ ਹਾਸਲ ਹੋਈਆਂ ਸਨ। ਇਹ ਵੋਟਾਂ ਕੁਲ ਮਿਲਾ ਕੇ 16 ਫੀਸਦੀ ਬਣਦੀਆਂ ਹਨ ਅਤੇ ਰਾਜਸਥਾਨ 'ਚ ਹਾਰ ਜਿੱਤ ਦਾ ਅੰਤਰ 5 ਫੀਸਦੀ ਰਹਿੰਦਾ ਹੈ। ਹਾਲਾਂਕਿ ਪਿਛਲੀਆਂ ਚੋਣਾਂ 'ਚ ਇਸ ਮਾਮਲੇ 'ਚ ਅਪਵਾਦ ਸੀ।

ਮੱਧ ਪ੍ਰਦੇਸ਼ 'ਚ ਬਸਪਾ ਨੇ 2 ਵਾਰ ਕਾਂਗਰਸ ਦੀ ਖੇਡ ਵਿਗਾੜੀ, 2 ਵਾਰ ਭਾਜਪਾ ਦੀ 
ਛੱਤੀਸਗੜ੍ਹ ਅਤੇ ਰਾਜਸਥਾਨ ਵਾਂਗ ਮੱਧ ਪ੍ਰਦੇਸ਼ 'ਚ ਵੀ ਬਹੁਜਨ ਸਮਾਜ ਪਾਰਟੀ ਦਾ ਵਧੀਆ ਆਧਾਰ ਹੈ। ਪਾਰਟੀ ਨੂੰ ਇਥੇ 6 ਤੋਂ 9 ਫੀਸਦੀ ਵੋਟਾਂ ਹੁੰਦੀਆਂ ਰਹੀਆਂ ਹਨ। ਬਸਪਾ ਨੇ 2008 ਦੀਆਂ ਵਿਧਾਨ ਚੋਣਾਂ 'ਚ ਮੱਧ ਪ੍ਰਦੇਸ਼ 'ਚ 8.97 ਫੀਸਦੀ ਵੋਟਾਂ ਨਾਲ 7 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਇਸ ਚੋਣਾਂ 'ਚ ਕਾਂਗਰਸ ਸਿਰਫ 5 ਫੀਸਦੀ ਵੋਟਾਂ ਦੇ ਅੰਤਰ ਨਾਲ ਹਾਰ ਗਈ ਸੀ, ਯਾਨੀ ਕਿ ਬਸਪਾ ਨੂੰ ਮਿਲੀਆਂ ਵੋਟਾਂ ਕਾਂਗਰਸ ਦੀ ਹਾਰ ਦੇ ਅੰਤਰ ਤੋਂ ਵੀ ਚਾਰ ਫੀਸਦੀ ਵੱਧ ਸੀ। ਜੇਕਰ ਕਾਂਗਰਸ ਅਤੇ ਬਸਪਾ ਦੀ ਵੋਟ ਵੰਡ ਨਾ ਹੁੰਦੀ ਤਾਂ ਚੋਣਾਂ 'ਚ ਬਾਜ਼ੀ ਪਲਟ ਸਕਦੀ ਸੀ। ਇਸ ਚੋਣਾਂ 'ਚ ਭਾਜਪਾ ਨੂੰ 37.64 ਫੀਸਦੀ ਵੋਟਾਂ ਦੇ ਨਾਲ 143 ਅਤੇ ਕਾਂਗਰਸ ਨੂੰ 32.39 ਫੀਸਦੀ ਵੋਟਾਂ ਦੇ ਨਾਲ 71 ਸੀਟਾਂ ਹਾਸਲ ਹੋਈਆਂ ਸਨ। ਇਸੇ ਤਰ੍ਹਾਂ ਪਿਛਲੀਆਂ ਚੋਣਾਂ ਦੌਰਾਨ ਕਾਂਗਰਸ ਅਤੇ ਭਾਜਪਾ ਚੋਣਾਂ 'ਚ 8.50 ਫੀਸਦੀ ਵੋਟਾਂ ਅੰਤਰ ਸੀ ਜਦਕਿ ਬਸਪਾ ਨੂੰ ਇਸ ਚੋਣ 6.29 ਫੀਸਦੀ ਵੋਟਾਂ ਹਾਸਲ ਹੋਈਆਂ ਸਨ। ਯਾਨੀ ਦੋਵੇਂ ਪਾਰਟੀਆਂ ਮਿਲ ਕੇ ਚੋਣਾਂ ਲੜਦੀਆਂ ਤਾਂ ਸਥਿਤੀ ਕੁਝ ਹੋਰ ਹੁੰਦੀ। ਇਸ ਚੋਣਾਂ 'ਚ ਭਾਜਪਾ ਨੂੰ 44.88 ਫੀਸਦੀ ਵੋਟਾਂ ਦੇ ਨਾਲ 165 ਅਤੇ ਕਾਂਗਰਸ ਨੂੰ 36.38 ਫੀਸਦੀ ਵੋਟਾਂ ਦੇ ਨਾਲ 58 ਸੀਟਾਂ ਹਾਸਲ ਹੋਈਆਂ ਜਦਕਿ ਬਸਪਾ ਨੂੰ 6.29 ਫੀਸਦੀ ਵੋਟਾਂ ਦੇ ਨਾਲ 4 ਸੀਟਾਂ 'ਤੇ ਕਾਮਯਾਬ ਰਹੀ। ਇਸ ਤੋਂ ਪਹਿਲਾਂ ਸੰਯੁਕਤ ਮੱਧ ਪ੍ਰਦੇਸ਼ 'ਚ ਹੋਈਆਂ ਚੋਣਾਂ 'ਚ 1993 ਅਤੇ 1998 ਦੀਆਂ ਚੋਣਾਂ 'ਚ ਬਸਪਾ ਨੇ 2 ਵਾਰ 7 ਫੀਸਦੀ ਵੋਟਾਂ ਹਾਸਲ ਕਰਕੇ ਕਾਂਗਰਸ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਅਦਾ ਕੀਤੀ ਸੀ।

ਸੂਬਿਆਂ 'ਚ ਬਸਪਾ ਦਾ ਵੋਟ ਸ਼ੇਅਰ (2014 ਦੇ ਨਤੀਜੇ)
ਦੇਸ਼ 'ਚ ਕੁਲ ਵੋਟ ਸ਼ੇਅਰ- 4.19 ਫੀਸਦੀ 
ਉੱਤਰ ਪ੍ਰਦੇਸ਼- 19.77 ਫੀਸਦੀ 
ਉੱਤਰਾਖੰਡ- 4.78 ਫੀਸਦੀ
ਮੱਧ ਪ੍ਰਦੇਸ਼- 3.85 ਫੀਸਦੀ 
ਚੰਡੀਗੜ੍ਹ- 3.54 ਫੀਸਦੀ 
ਮਹਾਰਾਸ਼ਟਰ- 2.63 ਫੀਸਦੀ 
ਛੱਤੀਸਗੜ੍ਹ- 2.44 ਫੀਸਦੀ 
ਰਾਜਸਥਾਨ-2.37 ਫੀਸਦੀ 
ਪੰਜਾਬ- 1.91 ਫੀਸਦੀ 
ਦਿੱਲੀ- 1.23 ਫੀਸਦੀ 
ਝਾਰਖੰਡ- 1.10 ਫੀਸਦੀ

  • Bahujan Samaj Party
  • congress
  • bjp
  • ਕਾਂਗਰਸ
  • ਬਸਪਾ
  • ਭਾਜਪਾ
  • ਖੇਡ

ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ, ਬਜ਼ੁਰਗ ਦੀ ਮੌਤ

NEXT STORY

Stories You May Like

  • how to get good governance if there is abundance of public representatives
    ‘ਅਪਰਾਧਿਕ ਅਕਸ ਵਾਲੇ ਜਨਪ੍ਰਤੀਨਿਧੀਆਂ ਦੀ ਭਰਮਾਰ’ ਸੁਸ਼ਾਸਨ ਮਿਲੇ ਤਾਂ ਕਿਵੇਂ!
  • raghav chadha bjp nitin nabin
    ਨਿਤਿਨ ਨਬੀਨ ਨੂੰ ਮਿਲੇ ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ, ਭਾਜਪਾ ਨੇ ਕੀਤਾ ਸੁਆਗਤ
  • punjab politics appointments in congress
    ਪੰਜਾਬ ਦੀ ਸਿਆਸਤ 'ਚ ਹਲਚਲ, ਕਾਂਗਰਸ ਨੇ ਕੀਤੀਆਂ ਨਿਯੁਕਤੀਆਂ
  • veteran golfer vijay kumar passes away at the age of 57
    ਖੇਡ ਜਗਤ ਨੂੰ ਵੱਡਾ ਘਾਟਾ, ਦਿੱਗਜ ਗੋਲਫਰ ਵਿਜੇ ਕੁਮਾਰ ਦਾ 57 ਸਾਲ ਦੀ ਉਮਰ ਵਿੱਚ ਦੇਹਾਂਤ
  • bjp punjab to hold   janata di vidhan sabha   in chandigarh on may 1
    ਭਾਜਪਾ ਪੰਜਾਬ 1 ਮਈ ਨੂੰ ਚੰਡੀਗੜ੍ਹ ਵਿੱਚ ਕਰੇਗੀ 'ਜਨਤਾ ਦੀ ਵਿਧਾਨਸਭਾ'
  • state politics punjab congress
    ਸੂਬੇ ਦੀ ਸਿਆਸਤ 'ਚ ਵੱਡੀ ਹਲਚਲ, ਪੰਜਾਬ ਕਾਂਗਰਸ ਦੀ ਦਿੱਲੀ 'ਚ ਅਹਿਮ ਮੀਟਿੰਗ
  • ajay maken  congress  bjp  aam aadmi party
    ਭਾਜਪਾ ਨੇ 'ਆਪ' ਨੂੰ 'ਪ੍ਰੌਕਸੀ' ਦੀ ਤਰ੍ਹਾਂ ਕੀਤਾ ਇਸਤੇਮਾਲ, ਹੁਣ ਮੁਖੌਟਾ ਉਤਰ ਗਿਆ : ਅਜੇ ਮਾਕਨ
  • signs of major organizational change in punjab congress
    ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ! ਕਾਂਗਰਸ ’ਚ ਵੱਡੀ ਸੰਗਠਨਾਤਮਕ ਤਬਦੀਲੀ ਦੇ ਸੰਕੇਤ
  • a young man was robbed at gunpoint  ghai dharam kanda
    ਜਲੰਧਰ 'ਚ ਘਈ ਧਰਮ ਕੰਡਾ ਦੁਕਾਨ 'ਤੇ ਤੇਜ਼ਧਾਰ ਹਥਿਆਰ ਵਿਖਾ ਨੌਜਵਾਨ ਨਾਲ ਕੀਤੀ...
  • routes were diverted in jalandhar route plan released
    ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • sai ghulam shah ji  s jodh mela will begin today in nakodar
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ 18ਵਾਂ 2 ਦਿਨਾ ਸਾਲਾਨਾ ਜੋੜ ਮੇਲਾ ਅੱਜ...
  • punjab police dgp  law and order  arpit shukla retires
    ਪੰਜਾਬ ਪੁਲਸ ਦੇ DGP (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾਮੁਕਤ
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
Trending
Ek Nazar
dog max s lavish retirement party at amritsar airport

ਅੰਮ੍ਰਿਤਸਰ Airport 'ਤੇ Dog Max ਦੀ ਆਲੀਸ਼ਾਨ ਰਿਟਾਇਰਮੈਂਟ, ਸਲੂਟ ਮਾਰ ਕੇ...

this player will be back team india

TEAM INDIA 'ਚ ਇਸ ਧਾਕੜ ਖਿਡਾਰੀ ਦੀ ਹੋਵੇਗੀ ਵਾਪਸੀ! IPL 'ਚ ਮਚਾ ਰਿਹੈ ਗਦਰ

operation by pakistan

ਪਾਕਿਸਤਾਨ ਨੇ ਅਫਗਾਨਿਸਤਾਨ ਸਰਹੱਦ ਨੇੜੇ 13 ਅੱਤਵਾਦੀ ਕੀਤੇ ਢੇਰ

shameful incident in ludhiana

ਪੰਜਾਬ: ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਹਾਲਤ ਵੇਖ ਮਾਪਿਆਂ ਦੇ ਪੈਰਾਂ ਹੇਠੋਂ...

routes were diverted in jalandhar route plan released

ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ

i miss him a lot hema malini remembers dharmendra

"ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ...

health deteriorated due to workload

ਕੰਮ ਦੇ ਬੋਝ ਨੇ ਲਈ 8.4 ਲੱਖ ਲੋਕਾਂ ਦੀ ਜਾਨ! ਕਰੋੜਾਂ ਦੀ ਵਿਗੜੀ ਸਿਹਤ, ਹੈਰਾਨ...

famous singer passes away

ਪੰਜਾਬੀ ਸੰਗੀਤ ਜਗਤ ਨੂੰ ਡੂੰਘਾ ਸਦਮਾ; ਮਸ਼ਹੂਰ ਗਾਇਕਾ ਦਾ ਹੋਇਆ ਦੇਹਾਂਤ

when will mithun chakraborty become a grandfather

ਕਦੋਂ ਦਾਦਾ ਬਣਨਗੇ ਮਿਥੁਨ ਚਕਰਵਰਤੀ ? ਨੂੰਹ ਨੇ ਕੀਤਾ ਖੁਲਾਸਾ

rain alert next 6 days weather

Rain Alert: 1, 2, 3, 4, 5, 6 ਮਈ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪੈ ਸਕਦਾ...

truck drivers fight

ਟਰੱਕ ਡਰਾਈਵਰਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਇਕ ਦੇ ਸਿਰ ’ਤੇ ਵਾਰ ਕਰਕੇ ਕੀਤਾ...

world famous singer accused of drunk driving

ਦੁਨੀਆ ਦੀ ਮਸ਼ਹੂਰ ਗਾਇਕਾ 'ਤੇ ਲੱਗੇ ਨਸ਼ੇ 'ਚ ਗੱਡੀ ਚਲਾਉਣ ਦੇ ਇਲਜ਼ਾਮ, ਸੋਮਵਾਰ...

famous actress battling breast cancer shows signs of surgery

ਬ੍ਰੈਸਟ ਕੈਂਸਰ ਨਾਲ ਜੂਝ ਰਹੀ ਮਸ਼ਹੂਰ ਅਦਾਕਾਰਾ, ਦਿਖਾਏ ਸਰਜਰੀ ਦੇ ਨਿਸ਼ਾਨ

storms and hailstorms

ਯੂ. ਪੀ. ’ਚ ਹਨੇਰੀ-ਮੀਂਹ ਅਤੇ ਗੜੇਮਾਰੀ ਦਾ ਕਹਿਰ, 14 ਦੀ ਮੌਤ

virat kohli

ਅੰਪਾਇਰ ਨਾਲ ਭਿੜੇ ਵਿਰਾਟ ਕੋਹਲੀ! GT vs RCB ਮੈਚ 'ਚ ਹੋਇਆ ਹਾਈਵੋਲਟੇਜ ਡਰਾਮਾ

major rules will change

1 ਮਈ ਤੋਂ ਬਦਲ ਜਾਣਗੇ ਇਹ ਨਿਯਮ! LPG ਸਿਲੰਡਰ ਤੋਂ ਲੈ ਕੇ UPI ਤੱਕ ਤੁਹਾਡੀ ਜੇਬ...

jeep falls into gorge in nepal  17 people die

ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬਂ ਦੀਆਂ ਖਬਰਾਂ
    • routes were diverted in jalandhar route plan released
      ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ
    • man injured in horrific road accident
      ਭਿਆਨਕ ਸੜਕ ਹਾਦਸੇ ਦੌਰਾਨ ਵਿਅਕਤੀ ਜ਼ਖਮੀ, ਮਾਮਲਾ ਦਰਜ
    • thousands of teachers in punjab are facing great tension
      ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੂੰ ਪਈ ਵੱਡੀ ਟੈਨਸ਼ਨ! ਇਸ ਰਿਪੋਰਟ ਨੂੰ ਭਰਨ ਤੋਂ...
    • important news regarding attari retreat ceremony
      ਅਟਾਰੀ ਰਿਟਰੀਟ ਸੈਰੇਮਨੀ ਨੂੰ ਲੈ ਕੇ ਅਹਿਮ ਖ਼ਬਰ, ਬਦਲਿਆ ਸਮਾਂ
    • punjabi boy usa
      ਅਮਰੀਕਾ 'ਚ ਪੰਜਾਬੀ ਮੁੰਡੇ ਦਾ ਕਤਲ! ਪੁੱਤ ਨੂੰ ਅਖ਼ੀਰਲੀ ਵਾਰ ਵੇਖਣ ਨੂੰ ਵੀ ਤਰਸ...
    • major incident averted in tricity
      ਟ੍ਰਾਈਸਿਟੀ 'ਚ ਵੱਡੀ ਵਾਰਦਾਤ ਟਲੀ! ਵਿਦੇਸ਼ੀ ਗੈਂਗਸਟਰਾਂ ਦਾ ਮੁੱਖ ਸੰਚਾਲਕ...
    • tractor trolley  death of a young man
      ਬੇਕਾਬੂ ਰਫ਼ਤਾਰ ਦਾ ਕਹਿਰ : ਟਰੈਕਟਰ-ਟਰਾਲੀ ਦੀ ਟੱਕਰ ਨਾਲ ਨੌਜਵਾਨ ਦੀ ਮੌਤ, ਇਕ...
    • love affair  suicide by woman
      ਪ੍ਰੇਮ ਸਬੰਧਾਂ ਕਾਰਨ ਇਕ ਔਰਤ ਵਲੋਂ ਫਾਹਾ ਲਾ ਕੇ ਕੀਤੀ ਖੁਦਕੁਸ਼ੀ
    • golden opportunity to work in uae
      UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
    • big news about summer vacations in punjab schools
      ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ! ਕਿਸ ਤਾਰੀਖ਼...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +